Share on Facebook Share on Twitter Share on Google+ Share on Pinterest Share on Linkedin ਬੱਬਰ ਖ਼ਾਲਸਾ ਕੇਸ: ਮੁਹਾਲੀ ਅਦਾਲਤ ਵੱਲੋਂ ਭੁਪਿੰਦਰ ਸਿੰਘ ਦੀ ਜ਼ਮਾਨਤ ਮਨਜ਼ੂਰ, ਰਿਹਾਅ ਪਿਛਲੇ ਸੱਤ ਮਹੀਨੇ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਸੀ ਭੁਪਿੰਦਰ ਸਿੰਘ, 8 ਮਹੀਨੇ ਆਬੂਧਾਬੀ ਜੇਲ੍ਹ ਵਿੱਚ ਬਿਤਾਏ ‘ਮੇਰਾ ਕਿਸੇ ਖਾੜਕੂ ਜਥੇਬੰਦੀ ਨਾਲ ਕੋਈ ਸਬੰਧੀ ਨਹੀਂ’: ਭੁਪਿੰਦਰ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ: ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਦਰਜ ਕੀਤੇ ਮਾਮਲੇ ਵਿੱਚ ਗ੍ਰਿਫ਼ਤਾਰ ਭੁਪਿੰਦਰ ਸਿੰਘ ਉਰਫ਼ ਦਿਲਾਵਰ ਸਿੰਘ ਨੂੰ ਮੁਹਾਲੀ ਅਦਾਲਤ ਨੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਉਸ ’ਤੇ ਖਾੜਕੂ ਜਥੇਬੰਦੀ ਬੱਬਰ ਖ਼ਾਲਸਾ ਨਾਲ ਸਬੰਧ ਹੋਣ ਅਤੇ ਫੰਡਿੰਗ ਕਰਨ ਦਾ ਦੋਸ਼ ਹੈ। ਪੰਜਾਬ ਪੁਲੀਸ ਨੇ ਭੁਪਿੰਦਰ ਸਿੰਘ ਨੂੰ ਇਸੇ ਸਾਲ 5 ਜਨਵਰੀ ਵਿੱਚ ਇੰਟਰਪੋਲ ਰਾਹੀਂ ਆਬੂਧਾਬੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 14 ਦਿਨ ਦੇ ਪੁਲੀਸ ਰਿਮਾਂ ਵਿੱਚ ਰੱਖਣ ਉਪਰੰਤ ਜੇਲ੍ਹ ਭੇਜ ਦਿੱਤਾ ਸੀ। ਇਸ ਸਬੰਧੀ 25 ਮਈ 2017 ਨੂੰ ਥਾਣਾ ਫੇਜ਼-1 ਵਿੱਚ ਅਸਲਾ ਐਕਟ ਅਤੇ ਹੋਰ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਹ ਜਾਣਕਾਰੀ ਦਿੰਦਿਆਂ ਸਿੱ¤ਖ ਰਿਲੀਫ਼ ਵੱਲੋਂ ਕੇਸ ਲੜ ਰਹੀ ਮਹਿਲਾ ਵਕੀਲ ਬੀਬੀ ਕੁਲਵਿੰਦਰ ਕੌਰ ਨੇ ਦ¤ਸਿਆ ਕਿ ਇਸ ਮਾਮਲੇ ਵਿੱਚ ਇਕ ਅੌਰਤ ਬੀਬੀ ਅੰਮ੍ਰਿਤਪਾਲ ਕੌਰ ਸਮੇਤ 10 ਹੋਰ ਨੌਜਵਾਨਾਂ ਹਰਵਿੰਦਰ ਸਿੰਘ, ਰਣਦੀਪ ਸਿੰਘ, ਸਤਨਾਮ ਸਿੰਘ, ਜਰਨੈਲ ਸਿੰਘ, ਪਰਵਿੰਦਰ ਸਿੰਘ, ਰਮਨਦੀਪ ਸਿੰਘ ਸੰਨ੍ਹੀ, ਗੌਰਵ ਕੁਮਾਰ, ਤਰਸੇਮ ਸਿੰਘ, ਸੁਖਪ੍ਰੀਤ ਸਿੰਘ ਅਤੇ ਇਕ ਬਾਲ ਅਪਰਾਧੀ ਮੋਹਕਮ ਸਿੰਘ ਨੂੰ ਨਾਮਜ਼ਦ ਕੀਤਾ ਗਿਆ। ਇਕ ਮੁਲਜ਼ਮ ਸੁਖਪ੍ਰੀਤ ਸਿੰਘ ਦੀ ਦਸੰਬਰ 2018 ਵਿੱਚ ਨਾਭਾ ਜੇਲ੍ਹ ਵਿੱਚ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਤਰਸੇਮ ਸਿੰਘ ਅਤੇ ਬਾਲ ਅਪਰਾਧੀ ਪਹਿਲਾਂ ਇਸ ਸਮੇਂ ਜ਼ਮਾਨਤ ’ਤੇ ਹਨ। ਬਾਕੀ ਮੁਲਜ਼ਮ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਹਨ। ਇਸ ਕੇਸ ਦੀ ਅਗਲੀ ਸੁਣਵਾਈ 30 ਜੁਲਾਈ ਹੋਵੇਗੀ ਜਦੋਂਕਿ ਭੁਪਿੰਦਰ ਸਿੰਘ ਵਿਰੁੱਧ 1 ਅਗਸਤ ਨੂੰ ਸੁਣਵਾਈ ਹੋਵੇਗੀ। ਬਚਾਅ ਪੱਖ ਦੀ ਵਕੀਲ ਬੀਬੀ ਕੁਲਵਿੰਦਰ ਕੌਰ ਨੇ ਦੱ¤ਸਿਆ ਕਿ ਭੁਪਿੰਦਰ ਸਿੰਘ 2010 ਤੋਂ ਆਬੂਧਾਬੀ ਵਿੱਚ ਰਹਿ ਰਿਹਾ ਸੀ ਅਤੇ ਮੁਹਾਲੀ ਪੁਲੀਸ ਨੇ ਉਕਤ ਕੇਸ ਵਿੱ¤ਚ ਰੈ¤ੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਮਗਰੋਂ ਆਬੂਧਾਬੀ ਸਰਕਾਰ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਭੁਪਿੰਦਰ ਸਿੰਘ ਨੇ 8 ਮਹੀਨੇ ਆਬੂਧਾਬੀ ਦੀ ਜੇਲ੍ਹ ਵਿੱਚ ਬਤੀਤ ਕੀਤੇ ਸਨ ਅਤੇ ਪਿਛਲੇ 7 ਮਹੀਨੇ ਤੋਂ ਉਹ ਨਾਭਾ ਜੇਲ੍ਹ ਵਿੱਚ ਬੰਦ ਸੀ। ਰਿਹਾਈ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਭੁਪਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਪੰਜਾਬ ਪੁਲੀਸ ਨੇ ਬੱਬਰ ਖ਼ਾਲਸਾ ਨਾਲ ਸਬੰਧਾਂ ਦੇ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਉਸ ਨੇ ਆਪਣੇ ਦੋਸਤ ਰਣਦੀਪ ਸਿੰਘ ਨੂੰ ਮਦਦ ਵਜੋਂ 12 ਹਜ਼ਾਰ ਰੁਪਏ ਭੇਜੇ ਸਨ। ਜਿਸ ਕਰਕੇ ਪੁਲੀਸ ਨੇ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ, ਜਦੋਂਕਿ ਉਸਦਾ ਕਿਸੇ ਖਾੜਕੂ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ। ਭੁਪਿੰਦਰ ਸਿੰਘ ਨੇ ਕਿਹਾ ਕਿ ਆਬੂਧਾਬੀ ਦੀ ਸਰਕਾਰ ਨੇ ਤਾਂ ਉਸ ਦੇ ਪੈਸੇ ਕੰਪਨੀ ਤੋਂ ਵੀ ਦਿਵਾਏ ਸਨ ਅਤੇ ਆਬੂਧਾਬੀ ਦੀ ਜੇਲ੍ਹ ਵਿੱਚ ਕੀਤੀ ਮੁਸ਼ੱਕਤ ਦੇ ਪੈਸੇ (62 ਹਜ਼ਾਰ ਰੁਪਏ) ਵੀ ਦਿੱਤੇ ਸਨ, ਜੋ ਪੰਜਾਬ ਪੁਲੀਸ ਨੇ ਜਾਮਾ ਤਲਾਸ਼ੀ ਦੌਰਾਨ ਜ਼ਬਤ ਕਰ ਲਏ ਸਨ।ਉਨ੍ਹਾਂ ਕਿਹਾ ਕਿ ਹੁਣ ਦੇਖਣਾ ਹੈ ਕਿ ਪੰਜਾਬ ਪੁਲੀਸ ਉਸ ਦੇ ਪੈਸੇ ਵਾਪਸ ਦੇਣ ਵਿੱਚ ਕਿੰਨੀ ਕੁ ਇਮਾਨਦਾਰੀ ਦਿਖਾਉਂਦੀ ਹੈ। ਭੂਪਿੰਦਰ ਸਿੰਘ ਨੇ ਬੰਦੀ ਸਿੰਘਾਂ ਦੇ ਮਾਮਲਿਆਂ ਦੀ ਪੈਰਵੀ ਕਰਨ ਵਾਲੀ ਸੰਸਥਾ ਸਿੱਖ ਰਿਲੀਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਸਥਾ ਵੱਲੋਂ ਕੀਤੀ ਕਾਨੂੰਨੀ ਪੈਰਵੀ ਕਰਕੇ ਅੱਜ ਉਹ ਜ਼ਮਾਨਤ ’ਤੇ ਰਿਹਾਅ ਹੋਏ ਹਨ। ਵਕੀਲ ਬੀਬੀ ਕੁਲਵਿੰਦਰ ਕੌਰ ਨੇ ਕਿਹਾ ਕਿ ਪੁਲੀਸ ਨੇ ਭੁਪਿੰਦਰ ਸਿੰਘ ਨੂੰ ਝੂਠੇ ਕੇਸ ਵਿੱਚ ਫਸਾਇਆ ਹੈ ਅਤੇ 180 ਦਿਨਾਂ ਵਿੱਚ ਪੁਲੀਸ ਚਲਾਨ ਪੇਸ਼ ਨਹੀਂ ਕਰ ਸਕੀ। ਜਿਸ ਕਰਕੇ ਅਦਾਲਤ ਨੇ ਭੁਪਿੰਦਰ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰਦਿਆਂ ਉਸ ਨੂੰ ਜੇਲ੍ਹ ’ਚੋਂ ਰਿਹਾਅ ਕਰਨ ਦੇ ਹੁਕਮ ਦਿੱਤੇ। (ਬਾਕਸ ਆਈਟਮ) ਬਚਾਅ ਪੱਖ ਦੀ ਵਕੀਲ ਕੁਲਵਿੰਦਰ ਕੌਰ ਨੇ ਕਿਹਾ ਕਿ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਗ੍ਰਿਫ਼ਤਾਰ ਸਿੱਖ ਨੌਜਵਾਨਾਂ ਦੇ ਕੇਸਾਂ ਨੂੰ ਪੰਜਾਬ ਪੁਲੀਸ ਜਾਣਬੁੱਝ ਕੇ ਲਮਕਾ ਰਹੀ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਮਾਮਲਿਆਂ ਵਿੱਚ ਨਾਮਜ਼ਦ ਸਿੱਖ ਨੌਜਵਾਨਾਂ ਨੂੰ ਲੰਮਾ ਸਮਾਂ ਜੇਲ੍ਹਾਂ ਵਿੱਚ ਬੰਦ ਰੱਖਣ ਲਈ ਮੁਲਜ਼ਮ ਬਣਾਏ ਨੌਜਵਾਨਾਂ ਨੂੰ ਕੇਸਾਂ ਦੀ ਸੁਣਵਾਈ ਦੌਰਾਨ ਪੇਸ਼ੀਆਂ ’ਤੇ ਨਹੀਂ ਲਿਆਂਦਾ ਜਾਂਦਾ ਹੈ। ਜਿਸ ਕਾਰਨ ਅਦਾਲਤਾਂ ਨੂੰ ਅਜਿਹੇ ਕੇਸਾਂ ਦਾ ਨਿਬੇੜਾ ਕਰਨ ਵਿੱਚ ਦੇਰੀ ਹੋ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ