Share on Facebook Share on Twitter Share on Google+ Share on Pinterest Share on Linkedin ਬੱਬੀ ਬਾਦਲ ਵੱਲੋਂ ਪਿੰਡ ਬਡਾਲੀ ਦੇ ਕਬੱਡੀ ਮਹਾਕੁੰਭ ਦਾ ਸਟਿੱਕਰ ਜਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ: ਪੀਰ ਬਾਬਾ ਭੂਰੇ ਸ਼ਾਹ ਜੀ ਯਾਦਗਾਰੀ ਕਬੱਡੀ ਕੱਪ ਮਿਤੀ 1 ਨਵੰਬਰ 2018 ਨੂੰ ਪਿੰਡ ਬਡਾਲੀ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਮਹਾਕੁੰਭ ਦਾ ਸਟਿੱਕਰ ਅੱਜ ਯੂਥ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਚੰਨਪ੍ਰੀਤ ਸਿੰਘ ਬਡਾਲੀ ਅਤੇ ਮਨਜੀਤ ਖਹਿਰਾ ਵੱਲੋਂ ਦੱਸਿਆ ਗਿਆ ਕਿ ਕਬੱਡੀ ਕੱਪ ਵਿੱਚ ਪੰਜਾਬ ਦੀਆਂ ਨਾਮਵਰ ਟੀਮਾਂ ਹਿੱਸਾ ਲੈਣਗੀਆਂ ਅਤੇ ਜੇਤੂ ਟੀਮਾਂ ਨੂੰ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਾਣਗੇ ਅਤੇ ਇਸ ਮੌਕੇ ਸ਼ਾਮ ਨੂੰ ਪੰਜਾਬ ਦੇ ਨਾਮਵਰ ਕਲਾਕਾਰਾਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਸ੍ਰੀ ਬੱਬੀ ਬਾਦਲ ਨੇ ਸਟਿੱਕਰ ਜਾਰੀ ਕਰਦੇ ਹੋਏ ਦਾਅਵਾ ਕੀਤਾ ਕਿ ਜਦੋਂ ਤੋਂ ਪਿੰਡਾਂ ਅਤੇ ਸਹਿਰਾਂ ਵਿੱਚ ਮਾਂ ਖੇਡ ਕਬੱਡੀ ਦਾ ਰੁਝਾਨ ਵਧਿਆ ਹੈ ਉਦੋਂ ਤੋਂ ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਲਤ ਘਟੀ ਹੈ। ਬੱਬੀ ਬਾਦਲ ਨੇ ਕਿਹਾ ਕਿ ਭਾਵੇਂ ਅੱਜ ਵੀ ਨਸ਼ਿਆਂ ਨੂੰ ਪੰਜਾਬ ’ਚੋਂ ਜੜੋਂ ਪੁੱਟਣ ਲਈ ਬਹੁਤ ਸਾਰਾ ਕੰਮ ਅਜੇ ਬਾਕੀ ਹੈ ਫਿਰ ਵੀ ਸਾਰੇ ਸਮਾਜ ਨੂੰ ਰਲ ਮਿਲ ਕੇ ਕਿਤੇ ਤਾਂ ਸ਼ੁਰੂਆਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪੇਂਡੂ ਪੱਧਰ ’ਤੇ ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬ ਅਤੇ ਧਾਰਮਕ ਸੰਸਥਾਵਾਂ ਨੌਜਵਾਨਾਂ ਨੂੰ ਇਸ ਪਾਸੇ ਵੱਲ ਪ੍ਰੇਰਿਤ ਕਰਨ ਲਈ ਸੱਚੇ ਦਿੱਲੋਂ ਉਪਰਾਲੇ ਕਰਨੇ ਸ਼ੁਰੂ ਕਰ ਦੇਵੇ ਤਾਂ ਨਿਸਚਿਤ ਹੀ ਇੱਕ ਦਿਨ ਪੰਜਾਬ ਦੀ ਨਰੋਈ *ਤੇ ਤੰਦਰੁਸਤ ਜੁਆਨੀ ਦੀਆਂ ਮੁੜ ਵਿਸਵ ਭਰ ਵਿੱਚ ਗੱਲਾਂ ਹੋਣਗੀਆਂ ਪ੍ਰੰਤੂ ਇਸ ਲਈ ਸਾਨੂੰ ਝੂਠੇ ਲਾਲਚਾ ਅਤੇ ਫੋਕੀ ਸ਼ੋਹਰਤ ਦਾ ਜਾਲ ਦਿਖਾ ਕੇ ਨੌਜਵਾਨਾਂ ਨੂੰ ਭਰਮਾਉਣ ਵਾਲੇ ਲੋਕਾਂ ਤੋਂ ਸਾਵਧਾਨ ਰਹਿਣਾ ਪਵੇਗਾ। ਇਸ ਮੌਕੇ ਕਲੱਬ ਦੇ ਪ੍ਰਧਾਨ ਚੰਨਪ੍ਰੀਤ ਸਿੰਘ, ਜਗਤਾਰ ਸਿੰਘ ਘੜੂੰਆਂ, ਹਨੀ ਬਡਾਲੀ, ਧੀਰਾ ਬਡਾਲੀ, ਮਨਜੀਤ ਸਿੰਘ ਖਹਿਰਾ, ਕਰਮਾਂ ਸੰਧੂ, ਮਨਪ੍ਰੀਤ ਸਿੰਘ ਮੱਖਣ, ਗੁਰਵਿੰਦਰ ਸਿੰਘ ਸੰਧੂ, ਗਿੰਦਾ ਕਜਹੈੜੀ, ਗੁਰਜੀਤ ਸਿੰਘ ਜਟਾਣਾ, ਮੁਖਵਿੰਦਰ ਸਿੰਘ, ਲਵਲੀ ਬਣਵੈਤ, ਗੋਲਡੀ ਬਡਾਲੀ, ਸਤਨਾਮ ਸਿੰਘ, ਹਰਦੀਪ ਸਿੰਘ, ਪਰਮਵੀਰ ਸਿੰਘ ਪਿੰਦਰਾ ਆਦਿ ਹਾਜਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ