Share on Facebook Share on Twitter Share on Google+ Share on Pinterest Share on Linkedin ਅਰਥ ਵਿਵਸਥਾ ਦਾ ਧੁਰਾ ਹਨ ਮੱਧ-ਵਰਗੀ ਪਰਿਵਾਰ, ਵਿਸ਼ੇਸ਼ ਰਿਆਇਤਾਂ ਦਾ ਐਲਾਨ ਕਰਨ ਕੈਪਟਨ ਤੇ ਮੋਦੀ ਸਰਕਾਰਾਂ-ਹਰਪਾਲ ਸਿੰਘ ਚੀਮਾ ਜੇ ਮਿਡਲ ਕਲਾਸ ਨਿਰਭਰ ਵਰਗ ਦੀ ਬਾਂਹ ਨਾ ਫੜਦਾ ਤਾਂ ਭੁੱਖਮਰੀ ਨੇ ਹੁਣ ਤੱਕ ਕੋਰੋਨਾ ਤੋਂ ਵੀ ਖ਼ਤਰਨਾਕ ਰੂਪ ਦਿਖਾ ਦਿੱਤਾ ਹੰਦਾ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਮਈ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੱਧ ਵਰਗੀ (ਮਿਡਲ ਕਲਾਸ) ਪਰਿਵਾਰਾਂ ਨੂੰ ਪੰਜਾਬ ਅਤੇ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਕਰਾਰ ਦਿੰਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਇਸ ਵਿਸ਼ਾਲ ਵਰਗ ਲਈ ਵਿਸ਼ੇਸ਼ ਰਿਆਇਤਾਂ ਅਤੇ ਰਾਹਤਾਂ ਦੀ ਮੰਗ ਕੀਤੀ ਹੈ। ‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨੋਬਲ ਕੋਰੋਨਾ ਵਾਇਰਸ ਦੇ ਵਿਸ਼ਵ-ਵਿਆਪੀ ਪ੍ਰਕੋਪ ਦੀ ਮੱਧ ਵਰਗੀ ਪਰਿਵਾਰਾਂ ਨੂੰ ਸਭ ਤੋਂ ਵੱਧ ਵਿੱਤੀ ਸੱਟ ਵੱਜੀ ਹੈ, ਬਾਵਜੂਦ ਇਸ ਦੇ ਇਹ ਵਰਗ ਸੂਬਾ ਅਤੇ ਕੇਂਦਰ ਸਰਕਾਰਾਂ ਦੇ ਏਜੰਡੇ ‘ਤੇ ਹੀ ਨਹੀਂ ਹੈ। ਇੱਕ ਵੀ ਕੋਈ ਅਜਿਹੀ ਰਿਆਇਤ ਜਾਂ ਰਾਹਤ ਨਹੀਂ ਹੈ ਜੋ ਵਿਸ਼ੇਸ਼ ਕਰਕੇ ਵੱਧ ਵਰਗੀ ਪਰਿਵਾਰਾਂ ਲਈ ਐਲਾਨੀ ਗਈ ਹੋਵੇ। ਇਹ ਵਰਗ ਬਿਜਲੀ ਦੇ ਬਿਲ, ਘਰਾਂ ਜਾਂ ਵਹੀਕਲ-ਵਾਹਨਾਂ ਦੇ ਕਰਜ਼ ਦੀਆਂ ਕਿਸ਼ਤਾਂ (ਈ.ਐਮ.ਆਈਜ਼), ਡੀਜ਼ਲ-ਪੈਟਰੋਲ ‘ਤੇ ਵੈਟ (ਟੈਕਸ) ਜਿਉਂ ਦਾ ਤਿਉਂ ਅਦਾ ਕਰਨ ਦੇ ਨਾਲ-ਨਾਲ ਰਾਸ਼ਨ, ਦਾਲ-ਤੇਲ ਅਤੇ ਸਬਜ਼ੀਆਂ ਆਦਿ ਪਹਿਲਾਂ ਨਾਲੋਂ ਵੀ ਡੇਢੇ ਦੁੱਗਣੇ ਮੁੱਲ ‘ਤੇ ਖ਼ਰੀਦ ਰਹੇ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੰਕਟ ਦੀ ਇਸ ਘੜੀ ‘ਚ ਹਰ ਮੱਧ ਵਰਗੀ ਪਰਿਵਾਰ ਨਾ ਕੇਵਲ ਆਪਣੇ ਘਰ ਦੀ ਬਲਕਿ ਆਪਣੇ ‘ਤੇ ਨਿਰਭਰ ਕਾਮਿਆਂ ਦੇ ਚੁੱਲ੍ਹਿਆਂ ਦੀ ਕਾਫ਼ੀ ਹੱਦ ਤੱਕ ਅੱਗ ਮਘਾ ਰਹੇ ਹਨ। ਗ਼ਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਰਾਸ਼ਨ ਆਦਿ ਵੰਡਣ ‘ਚ ਜਿੰਨੀ ਬੁਰੀ ਤਰਾਂ ਸਰਕਾਰਾਂ ਫ਼ੇਲ੍ਹ ਹੋਈਆਂ ਹਨ, ਜੇਕਰ ਮੱਧ ਵਰਗੀ ਪਰਿਵਾਰ ਸਮਾਜਿਕ-ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਨ੍ਹਾਂ ਗ਼ਰੀਬਾਂ ਅਤੇ ਲੋੜਵੰਦਾਂ ਦੀ ਬਾਂਹ ਨਾ ਫੜਦਾ ਤਾਂ ਭੁੱਖਮਰੀ ਨੇ ਕੋਰੋਨਾ ਵਾਇਰਸ ਨਾਲੋਂ ਵੀ ਵੱਧ ਖ਼ਤਰਨਾਕ ਰੂਪ ਹੁਣ ਤੱਕ ਦਿਖਾ ਦਿੱਤਾ ਹੁੰਦਾ। ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਹਰ ਪੱਧਰ ਦੇ ਮੱਧ ਵਰਗੀ ਪਰਿਵਾਰਾਂ ਨੂੰ ਬਿਜਲੀ ਦੇ ਬਿੱਲਾਂ, ਚਾਲੂ ਵਿੱਤੀ ਸਾਲ ਹਰ ਤਰਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਦੀ ਵਿਆਜ ਰਹਿਤ ਮੁਲਤਵੀ, ਡੀਜ਼ਲ-ਪੈਟਰੋਲ (ਪੈਟਰੋਲੀਅਮ ਪਦਾਰਥਾਂ) ‘ਤੇ ਵੈਟ ਦੀਆਂ ਦਰਾਂ ‘ਚ ਭਾਰੀ ਛੋਟ ਸਮੇਤ ਬੇਕਾਬੂ ਹੁੰਦੀ ਜਾ ਰਹੀ ਮਹਿੰਗਾਈ ‘ਤੇ ਲਗਾਮ ਲਗਾਉਣ ਲਈ ਵਿਸ਼ੇਸ਼ ਕਦਮ ਬਿਨਾ ਦੇਰੀ ਉਠਾਏ ਜਾਣ ਤਾਂ ਕਿ ਮਿਡਲ ਕਲਾਸ ਨੂੰ ਥੋੜ੍ਹੀ ਬਹੁਤ ਰਾਹਤ ਮਿਲ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ