Nabaz-e-punjab.com

ਸ਼ਰਧਾਲੂਆਂ ਦੀ ਕਰੋਨਾ ਕਾਰਨ ਹੁੰਦੀ ਬਦਨਾਮੀ ਰੋਕਣ ਲਈ ਬਾਦਲ ਖ਼ੁਦ ਕਮਾਂਡ ਸੰਭਾਲਣ: ਰਾਮੂਵਾਲੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਈ:
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਹੁਣ ਸਾਬਤ ਹੋ ਗਿਆ ਹੈ ਕਿ ਸਿੱਖਾਂ ਵਿਰੁੱਧ ਪੰਜਾਬ ਵਿੱਚ ਕੋਰੋਨਾ ਫੈਲਾਉਣ ਦਾ ਝੂਠਾ ਦੋਸ਼, ਕੇਂਦਰੀ ਮੰਤਰੀ ਹਰਸਿਮਰਤ ਕੌਰ ਦੀ ਯਾਤਰੂ ਵਾਪਸ ਲਿਆਉਣ ਦੀ ਵਾਹਾਵਾਹੀ ਲੁੱਟਣ ਅਤੇ ਸਿਹਰਾ ਲੈਣ ਦੀ ਕਾਹਲ ਵਿੱਚ ਪ੍ਰਬੰਧਕ ਦੂਰ ਦ੍ਰਿਸ਼ਟੀ ਦੀ ਘਾਟ ਅਤੇ ਯੋਜਨਾਬੰਦੀ ਵਿੱਚ ਕਚਿਆਈ ਅਤੇ ਨਾ ਤਜਰਬਾਕਾਰੀ ਆਦਿ ਸਾਰੇ ਤੱਥ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜਦੋਂ ਸਾਰੇ ਦੇਸ਼ ਵਿੱਚ ਫਸੇ ਲੋਕ ਖੇਤ ਤੇ ਉਦਯੋਗਿਕ ਕਾਮੇ ਆਪੋ ਆਪਣੇ ਸੂਬਿਆਂ ਵਿੱਚ ਰੇਲਗੱਡੀਆਂ ਰਾਹੀਂ ਢੋਏ ਜਾ ਰਹੇ ਹਨ ਤਾਂ ਸਿੱਖ ਸ਼ਰਧਾਲੂਆਂ ਨੂੰ ਕੇਂਦਰੀ ਮੰਤਰੀ ਨੇ ਰੇਲ ਲਿਆਉਣ ਦੀ ਮੰਗ ਹੀ ਨਹੀਂ ਕੀਤੀ ਜਿਸ ਦਾ ਸਬੂਤ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਲਿਖੇ ਪੱਤਰ ਹਨ।
ਸ੍ਰੀ ਰਾਮੂਵਾਲੀਆਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਬਦਨਾਮੀ ਬਚਾਓ ਮੁਹਿੰਮ ਦੀ ਕਮਾਂਡ ਸੰਭਾਲਣ ਤੇ ਖ਼ੁਦ ਯਤਨ ਕਰਨ। ਉਨ੍ਹਾਂ ਕਿਹਾ ਕਿ ਜਦੋਂ ਮਹਾਰਾਸ਼ਟਰ ਨੂੰ ਕੋਰੋਨਾ ਨੇ ਸਭ ਤੋਂ ਵੱਧ ਜਕੜ ਲਿਆ ਹੈ ਤਾਂ ਉਸ ਵੇਲੇ ਵੀ ਮੰਤਰੀ ਨੇ ਯਾਤਰੂਆਂ ਦੀ ਡਾਕਟਰੀ ਜਾਂਚ ਨਹੀਂ ਕਰਵਾਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਸਰਕਾਰਾਂ ਦੇ ਬਰਾਬਰ ਦੀ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਸ ਦਾ ਪ੍ਰਯੋਗ ਡਾਕਟਰੀ ਟੀਮਾਂ ਲੈਣ ਲਈ ਕਿਉਂ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਸੰਗਤਾਂ ਦੀ ਸੇਵਾ ਸੰਭਾਲ ਕਰਨ ਵਾਲੇ ਬਾਬਾ ਬਲਵਿੰਦਰ ਸਿੰਘ ਨੂੰ ਸਲਾਹ ਮਸ਼ਵਰੇ ਤੋਂ ਬਾਹਰ ਕਿਉਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਯਾਤਰੂਆਂ ਦੇ ਹਜ਼ਾਰਾਂ ਮੀਲ ਲੰਮੇ ਸਫਰ ਅਤੇ ਕਈ ਸੂਬਿਆਂ ’ਚੋਂ ਸਫ਼ਰ ਕਰਕੇ ਜਾਣ ਦੌਰਾਨ ਕੋਰੋਨਾ ਹੋ ਜਾਣ ਦੇ ਖਤਰੇ ਨੂੰ ਇਕ ਪਲ ਲਈ ਵੀ ਸੰਬੋਧਨ ਨਹੀਂ ਕੀਤਾ ਗਿਆ। ਉਲਟਾਂ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਜੰਗੀ ਪੱਧਰ ’ਤੇ ਭੰਡਣ ਦੀ ਮੁਹਿੰਮ ਚਲਾਈ ਜਾ ਰਹੀ ਹੈ, ਜੋ ਗਲਤ ਹੈ ਮੁੱਖ ਮੰਤਰੀ ਨੇ ਤਾਂ 80 ਬੱਸਾਂ ਤੁਰੰਤ ਮੁਹੱਈਆ ਕਰਵਾ ਦਿੱਤੀਆਂ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…