nabaz-e-punjab.com

ਬਾਦਲ ਪਰਿਵਾਰ ਨੇ ਪਿਛਲੇ 10 ਸਾਲਾਂ ਵਿੱਚ ਬੇਹਿਸਾਬ ਦੌਲਤ ਕਮਾਈ: ਵੜੈਚ

ਹਰਸਿਮਰਤ ਕੌਰ ਬਾਦਲ ਇਕਲੌਤੀ ਮਹਿਲਾ ਸਿਆਸਤਦਾਨ, ਜਿਸ ਕੋਲ 6 ਕਰੋੜ ਰੁਪਏ ਦੇ ਗਹਿਣੇ: ਆਪ ਆਗੂ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਜਨਵਰੀ:
ਆਮ ਆਦਮੀ ਪਾਰਟੀ (ਆਪ) ਨੇ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਪਿਛਲੇ 10 ਸਾਲਾਂ ਦੇ ਸਾਸ਼ਨ ਵਿੱਚ ਬੇਹਿਸਾਬੀ ਦੌਲਤ ਕਮਾਈ ਹੈ ਪ੍ਰੰਤੂ ਕੋਈ ਵੀ ਨਹੀਂ ਜਾਣਦਾ ਇਸ ਤਰ੍ਹਾਂ ਦੌਲਤ ਕਮਾਉਣ ਤੇ ਆਮਦਨ ਵਧਾਉਣ ਦਾ ਫਾਰਮੂਲਾ ਕੀ ਹੈ। ਆਪ ਪੰਜਾਬ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਅਜਿਹਾ ਕਿਹੜਾ ਫਾਰਮੂਲਾ ਹੈ, ਜਿਸ ਦੇ ਜਰੀਏ ਐਨੀ ਦੌਲਤ ਕਮਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਸਮਾਜ ਨੂੰ ਇਹ ਬਹੁਤ ਵੱਡੀ ਦੇਣ ਹੋਵੇਗੀ ਜੇਕਰ ਉਹ ਕੁੱਝ ਸੁਝਾਅ ਦੱਸ ਦੇਣ, ਜਿਵੇਂ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਜਾਇਦਾਦ 2012 ਵਿੱਚ 14 ਕਰੋੜ ਤੋਂ 2017 ਵਿੱਚ 29.5 ਕਰੋੜ ਪਹੁੰਚ ਗਈ ਹੈ।
ਸ੍ਰੀ ਵੜੈਚ ਨੇ ਕਿਹਾ ਕਿ ਸ਼ਾਇਦ ਹਰਸਿਮਰਤ ਕੌਰ ਬਾਦਲ ਉਤਰੀ ਭਾਰਤ ਵਿੱਚ ਅਜਿਹੀ ਇਕਲੌਤੀ ਮਹਿਲਾ ਸਿਆਸਤਦਾਨ ਹਨ, ਜਿਨ੍ਹਾਂ ਕੋਲ 6 ਕਰੋੜ ਰੁਪਏ ਦੇ ਗਹਿਣੇ ਹਨ ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਗਰਾਮ ਤੋਂ ਜਿਆਦਾ ਸੋਨਾ ਨਾ ਰੱਖਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਾਲਾਸਰ ਫਾਰਮ ਹਾਉਸ, ਜਿਸ ਦੇ ਮਾਲਕ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਸਨ, ਉਸ ’ਚੋਂ ਸੁਖਬੀਰ ਬਾਦਲ ਨੇ 258 ਕਨਾਲ ਦਾ ਹਿੱਸਾ ਹਰਸਿਮਰਤ ਕੌਰ ਬਾਦਲ ਦੇ ਨਾਂ ਕਰ ਦਿੱਤਾ ਹੈ, ਜਦੋਂ ਕਿ ਬਾਕੀ 260 ਕਨਾਲ ਦਾ ਹਿੱਸਾ ਪ੍ਰਕਾਸ਼ ਸਿੰਘ ਬਾਦਲ ਦਾ ਹੈ। ਆਪ ਆਗੂ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਉਸ ਦੀ ਪਤਨੀ ਦੀ ਜਾਇਦਾਦ 2014 ਵਿੱਚ 108 ਕਰੋੜ ਰੁਪਏ ਸੀ। ਜਿਸ ਵਿੱਚ 2009 ਨਾਲੋਂ 60.31 ਕਰੋੜ ਰੁਪਏ ਦਾ ਵਾਧਾ ਹੋਇਆ। ਸੁਖਬੀਰ ਬਾਦਲ ਨੇ 2009 ਵਿੱਚ ਆਪਣੀ ਜਾਇਦਾਦ 13.38 ਕਰੋੜ ਦੱਸੀ ਸੀ, ਜੋ ਕਿ ਸਾਲ 2012 ਵਿੱਚ ਵਧ ਕੇ 90.86 ਕਰੋੜ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਇਹ ਦੱਸਣ ਦੀ ਖੇਚਲ ਕਰੇ ਕਿ ਜੇਕਰ ਉਨ੍ਹਾਂ ਨੇ ਭ੍ਰਿਸ਼ਟਾਚਾਰ ਨਹੀਂ ਕੀਤਾ ਹੈ ਤਾਂ ਅਜਿਹਾ ਕਿਹੜਾ ਫਾਰਮੂਲਾ ਹੈ। ਜਿਸ ਨਾਲ ਐਨੀ ਦੌਲਤ ਕਮਾਈ ਜਾ ਸਕਦੀ ਹੋਵੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…