ਅਕਾਲੀ ਦਲ ਵਿੱਚ ਵਿਦਰੋਹ ’ਤੇ ਪਰਦਾ ਪਾਉਣ ਖਾਤਰ ਲੋਕਾਂ ਦਾ ਧਿਆਨ ਭਟਕਾਉਣ ਦੀ ਸਿਆਸਤ ਕਰ ਰਹੇ ਨੇ ਬਾਦਲ: ਕੈਪਟਨ ਅਮਰਿੰਦਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਦਸੰਬਰ:
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਬਾਦਲ ਪਿਊ-ਪੁੱਤ ਕਾਂਗਰਸ ਦੇ ਖ਼ਿਲਾਫ਼ ਗਲਤ ਪ੍ਰਚਾਰ ਕਰਕੇ ਆਪਣੀ ਪਾਰਟੀ ਵਿੱਚ ਵੱਡੇ ਪੱਧਰ ’ਤੇ ਫੈਲੇ ਵਿਦਰੋਹ ’ਤੇ ਪਰਦਾ ਪਾਉਣ ਲਈ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲੜੀ ਹੇਠ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਕਾਂਗਰਸ ਟੱਗ ਆਫ਼ ਵਾਰ, ਸਬੰਧੀ ਟਿੱਪਣੀਆਂ ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਵਿੱਚ ਹੋਂਦ ਨਾ ਰੱਖਣ ਵਾਲੇ ਵਿਰੋਧਾਂ ਨੂੰ ਚੁੱਕਣ ਤੋਂ ਪਹਿਲਾਂ ਬਾਦਲਾਂ ਨੂੰ ਆਪਣਾ ਘਰ ਠੀਕ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਬਾਦਲ ਦੇ ਉਨ੍ਹਾਂ ਦੋਸ਼ਾਂ ਨੂੰ ਵੀ ਉਨ੍ਹਾਂ ਵੱਲੋਂ ਆਪਣੀ ਪਾਰਟੀ ਦੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਨਿਰਾਧਾਰ ਸ਼ਬਦਾਂ ਦਾ ਜਾਅਲ ਕਰਾਰ ਦਿੰਦਿਆਂ ਖਾਰਿਜ ਕੀਤਾ ਹੈ ਕਿ ਊੁਨ੍ਹਾਂ ਕਿਹਾ ਕਿ ਕਾਂਗਰਸ ਸੱਤਾ ਵਿੱਚ ਆਉਣ ਤੋਂ ਬਾਅਦ ਸਾਰੀਆਂ ਸਬਸਿਡੀਜ਼ ਤੇ ਰਿਆਇਤਾਂ ਨੂੰ ਵਾਪਸ ਲੈ ਲਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਕ ਮਹੀਨੇ ਤੋਂ ਵੱਧ ਸਮੇਂ ਵਿੱਚ 85 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਟਿਕਟਾਂ ਦੇ ਅਸੰਤੁਸ਼ਟ ਚਾਹਵਾਨਾਂ ਵੱਲੋਂ ਵੱਡੇ ਪੱਧਰ ’ਤੇ ਵਿਦਰੋਹ ਦਾ ਸਾਹਮਣਾ ਕਰਦਿਆਂ ਪਾਰਟੀ ਵਿੱਚ ਇਕਜੁੱਟਤਾ ਬਣਾਏ ਰੱਖਣ ਲਈ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਬਾਦਲ ਦੀ ਪਾਰਟੀ ਤਾਸ਼ ਦੇ ਪੱਤਿਆਂ ਵਾਂਗ ਖਿੱਲਰਦੀ ਜਾ ਰਹੀ ਹੈ, ਜਿਹੜੀ ਹਰ ਤਰ੍ਹਾਂ ਦੇ ਟੋਟਕੇ ਤੇ ਨਿਯਮਾਂ ਦਾ ਉਲੰਘਣ ਕਰਨ ਦੇ ਬਾਵਜੂਦ ਕਦੇ ਵੀ ਇਕੱਠੀ ਨਹੀਂ ਹੋ ਸਕੇਗੀ।
ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਅਕਾਲੀ ਦਲ ਵੱਲੋਂ 16 ਨਵੰਬਰ ਨੂੰ 69 ਉਮੀਦਵਾਰਾਂ ਦੀ ਪਹਿਲੀ ਲਿਸਟ ਐਲਾਨੀ ਗਈ ਸੀ। ਜਿਸ ਤੋਂ ਬਾਅਦ ਪਾਰਟੀ ਨੇ 9 ਤੋਂ ਵੱਧ ਨਾਵਾਂ ਦੇ ਐਲਾਨ ਵਾਲੀ ਇੱਕ ਵੀ ਸੂਚੀ ਜਾਰੀ ਨਹੀਂ ਕੀਤੀ ਹੈ ਅਤੇ ਬੀਤੇ ਦਿਨ ਵੀ ਸਿਰਫ਼ ਤਿੰਨ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਨਾਲ ਬਾਦਲ ਕੈਂਪ ਵਿੱਚ ਵੱਡੇ ਪੱਧਰ ’ਤੇ ਫੈਲੇ ਅਸੰਤੋਸ਼ ਦਾ ਖੁਲਾਸਾ ਹੁੰਦਾ ਹੈ, ਜਿਹੜਾ ਵਿਧਾਨ ਸਭਾ ਚੋਣਾਂ ਵਿੱਚ ਬਣੇ ਰਹਿਣ ਲਈ ਨਿਰਾਸ਼ਾਜਨਕ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਰੋਜ਼ਾਨਾ ਵਿਦਰੋਹ ਦਾ ਸਾਹਮਣਾ ਕਰ ਰਹੀ ਹੈ। ਕੈਪਟਨ ਨੇ ਕਿਹਾ ਕਿ ਟਿਕਟਾਂ ਦੀ ਵੰਡ ਵਿੱਚ ਦਾਗੀ ਤੇ ਨਾਕਾਬਿਲ ਵਿਅਕਤੀਆਂ ਨੂੰ ਜਗ੍ਹਾ ਦੇਣ ਦੇ ਦੋਸ਼ ਵੀ ਅਕਾਲੀ ਦਲ ਵਿੱਚ ਵੱਡੇ ਪੱਧਰ ’ਤੇ ਚੱਲ ਰਹੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਅਕਾਲੀ ਦਲ ਵਿੱਚ ਨਿਰਾਸ਼ਾ ਦਾ ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਬੀਤੇ ਕਈ ਮਹੀਨਿਆਂ ’ਚ ਪਾਰਟੀ ਨੂੰ 18 ਮੁੱਖ ਆਗੂਆਂ ਨੇ ਛੱਡ ਦਿੱਤਾ ਹੈ। ਇਸ ਦਿਸ਼ਾ ’ਚ ਅਕਾਲੀ ਦਲ ’ਤੇ ਪੂਰੀ ਤਰ੍ਹਾਂ ਨਾਲ ਗੈਰ ਲੋਕਤਾਂਤਰਿਕ ਤੇ ਸਰਬਸੱਤਾਵਾਦੀ ਤਰੀਕੇ ਨਾਲ ਕੰਮ ਕਰਨ ਦਾ ਦੋਸ਼ ਲਗਾਉਂਦੇ ਹੋਏ, ਕਈ ਮੌਜ਼ੂਦਾ ਵਿਧਾਇਕ ਤੇ ਪਾਰਟੀ ਅਹੁਦੇਦਾਰ ਵੱਡੀ ਗਿਣਤੀ ’ਚ ਵਰਕਰਾਂ ਤੇ ਸਮਰਥਕਾਂ ਸਮੇਤ ਅਕਾਲੀ ਦਲ ਨੂੰ ਛੱਡ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਬਾਦਲ ਆਪਣੀ ਪਾਰਟੀ ਦੇ ਟੁੱਕੜੇ ਟੁੱਕੜੇ ਹੁੰਦੇ ਦੇਖ ਪੂਰੀ ਤਰ੍ਹਾਂ ਨਾਲ ਨਿਰਾਸ਼ ਹੋ ਚੁੱਕੇ ਹਨ ਤੇ ਇਸ ਹਤਾਸ਼ਾ ਵਿੱਚ ਭਰਮ ਵਾਲਾ ਵਤੀਰਾ ਅਪਣਾਉਂਦਿਆਂ ਤੇ ਵਿਅਕਤੀਗਤ ਹਮਲੇ ਕਰਦੇ ਹੋਏ, ਕਾਂਗਰਸ ਉਪਰ ਨਿਰਾਧਾਰ ਦੋਸ਼ ਲਗਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਬਾਦਲ ਦੇ ਹਰੇਕ ਬਿਆਨ ਵਿੱਚ ਉਨ੍ਹਾਂ ਦੀ ਨਿਰਾਸ਼ਾ ਸਾਫ ਝਲਕ ਰਹੀ ਹੈੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…