Share on Facebook Share on Twitter Share on Google+ Share on Pinterest Share on Linkedin ਬਾਦਲਾਂ ਦੀਆਂ ਭੁੱਲਾਂ: ਹੁਣ ਪਛਤਾਇਆ ਕੀ ਬਣੇ ਜਦ ਚਿੜੀਆ ਚੁੱਗ ਲਿਆ ਖੇਤ: ਬੀਰਦਵਿੰਦਰ ਸਿੰਘ ਪਾਪੀ ਦਲ ਨੂੰ ਭੰਗ ਕਰਕੇ ਨਵੇਂ ਅਕਾਲੀ ਦਲ ਦੀ ਸਥਾਪਨਾ ਕਰਨ ’ਤੇ ਜ਼ੋਰ ਸਿਆਸੀ ਪਾਪਾਂ ਦੇ ਭਾਗੀਦਾਰ ਰਹੇ ਆਗੂਆਂ ਨੂੰ ਨਵੇਂ ਅਕਾਲੀ ਦਲ ਤੋਂ ਪਾਸੇ ਰੱਖਿਆ ਜਾਵੇ: ਬਾਦਲ ਲਸ਼ਕਰਾਂ ਨਾਲ ਗੁਰੂ ਘਰ ਜਾ ਕੇ ਕਿਸ ਕਿਸਮ ਦਾ ਪਸ਼ਚਾਤਾਪ ਕਰਨ ਦੀ ਗੱਲ ਕਰ ਰਹੇ ਹਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ: ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਪਿਛਲੀ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਜਾਣੇ-ਅਣਜਾਣੇ ਵਿੱਚ ਹੋਈਆਂ ਭੁੱਲਾਂ ਬਖ਼ਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਾ ਬਾਦਲ ਪਰਿਵਾਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਿਆਸੀ ਡਰਾਮਾ ਹੈ। ਅੱਜ ਇੱਥੇ ਚੋਣਵੇਂ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਪਛਤਾਵਾ ਕਰਨ ਦਾ ਹੁਣ ਕੋਈ ਫਾਈਦਾ ਨਹੀਂ ਕਿਉਂਕਿ ਚਿੜੀਆ ਨੇ ਪੂਰਾ ਖੇਤ ਹੀ ਚੁੱਗ ਲਿਆ ਹੈ ਅਤੇ ਬਾਦਲਾਂ ਦੀਆਂ ਗਲਤੀਆਂ ਕਾਰਨ ਅੱਜ ਪੰਜਾਬ ਤਬਾਹੀ ਦੇ ਮੋੜ ’ਤੇ ਖੜਾ ਹੈ। ਉਨ੍ਹਾਂ ਕਿਹਾ ਕਿ ਇਹ ਡਰਾਮਾ ਕਰਨ ਤੋਂ ਪਹਿਲਾਂ ਬਾਦਲਾਂ ਨੂੰ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਇਹ ਕਿੱਥੋਂ ਦਾ ਇਨਸਾਫ਼ ਹੈ ਕਿ ਪਹਿਲਾਂ ਪੰਥ ਅਤੇ ਗੁਰੂ ਗਰੰਥ ਸਾਹਿਬ ਨਾਲ ਬੇਇਮਾਨੀ ਕੀਤੀ ਅਤੇ ਗੁਰੂਆਂ ਦੀਆਂ ਗੋਲਕਾਂ ਨੂੰ ਦੋਵੇਂ ਹੱਥੀਂ ਰੱਜ ਕੇ ਲੁੱਟਿਆਂ ਅਤੇ ਹੁਣ ਉਸੇ ਗੁਰੂ ਕੋਲੋਂ ਕੀਤੇ ਗੁਨਾਹਾਂ ਦੀ ਮੰਗਦੇ ਮੰਗਦੇ ਹਨ। ਉਨ੍ਹਾਂ ਕਿਹਾ ਕਿ ਵਾਹਿਗੁਰੂ ਮਨੁੱਖ ਤੋਂ ਅਣਜਾਣੇ ਵਿੱਚ ਹੋਈ ਭੁੱਲ ਤਾਂ ਬਖ਼ਸ਼ਾ ਦਿੰਦੇ ਹਨ ਪ੍ਰੰਤੂ ਜਾਣਬੁੱਝ ਸਾਜ਼ਿਸ਼ ਤਹਿਤ ਮਿੱਥ ਕੇ ਕੀਤੀਆਂ ਗਲਤੀਆਂ ਪਰਦਾ ਪਾਉਣ ਨਾਲ ਛੁਪਦੀਆਂ ਨਹੀਂ ਹਨ। ਉਨ੍ਹਾਂ ਇਹ ਵੀ ਗਿਲਾ ਕੀਤਾ ਕਿ ਬਾਦਲ ਲਸ਼ਕਰਾਂ ਨਾਲ ਗੁਰੂ ਘਰ ਜਾ ਕੇ ਕਿਸ ਕਿਸਮ ਦਾ ਪਸ਼ਚਾਤਾਪ ਕਰਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਮਾਤਾ ਗੰਗਾ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਪੰਚਮ ਪਾਤਸ਼ਾਹ ਦੇ ਕਹਿਣ ’ਤੇ ਮਾਤਾ ਗੰਗਾ ਨੂੰ ਪੁੱਤਰ ਦੀ ਦਾਤ ਲੈਣ ਨਿਮਾਣੀ ਹੋ ਕੇ ਬਾਬਾ ਬੁੱਢਾ ਜੀ ਕੋਲ ਜਾਣਾ ਪਿਆ ਸੀ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਰਬਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਸਰਕਾਰ ਵੇਲੇ ਬਾਦਲਾਂ ਦੇ ਦਰਬਾਰ ਵਿੱਚ ਪੇਸ਼ ਹੁੰਦੇ ਰਹੇ ਹਨ। ਹੁਣ ਅਜਿਹੇ ਜਥੇਦਾਰਾਂ ਤੋਂ ਇਨਸਾਫ਼ ਦੀ ਕੀ ਉਮੀਦ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਟੀਮ ਵਿੱਚ ਰਹੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਅਤੇ ਹੋਰ ਸੀਨੀਅਰ ਆਗੂਆਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਸਿਆਸੀ ਦਲ ਅਤੇ ਪਰਿਵਾਰ ਤੋਂ ਆਪਣਾ ਨਾਤਾ ਤੋੜ ਲਿਆ ਹੈ, ਜੋ ਅਕਾਲੀ ਦਲ ਨੂੰ ਲੰਮੇ ਅਰਸੇ ਤੋਂ ਚਲਾਉਂਦੇ ਆ ਰਹੇ ਪਰਿਵਾਰ ਦੀਆਂ ਜਾਣਬੁੱਝ ਕੇ ਕੀਤੀਆਂ ਗਲਤੀਆਂ ਨੂੰ ਦਰਸਾਉਂਦਾ ਹੈ। ਸ੍ਰ. ਬੀਰਦਵਿੰਦਰ ਸਿੰਘ ਨੇ ਬਾਦਲਾਂ ਤੋਂ ਪੁੱਛਿਆ ਕਿ ਪਹਿਲਾਂ ਉਹ ਇਹ ਵੀ ਸਪੱਸ਼ਟ ਕਰਨ ਕਿ ਭੁੱਲਾਂ ਸ਼੍ਰੋਮਣੀ ਅਕਾਲੀ ਦਲ ਨੇ ਸਮੂਹਿਕ ਰੂਪ ਵਿੱਚ ਕੀਤੀਆਂ ਹਨ ਜਾਂ ਇਕੱਲੇ ਬਾਦਲ ਪਰਿਵਾਰ ਤੋਂ ਹੋਈਆਂ ਹਨ। ਉਨ੍ਹਾਂ ਇਹ ਵੀ ਸੁਆਲ ਕੀਤਾ ਕਿ ਬਾਦਲਾਂ ਨਾਲ ਗੁਰੂ ਅੱਗੇ ਪੇਸ਼ ਹੋਣ ਵਾਲੇ ਅਕਾਲੀ ਆਗੂ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਲਿਖਤੀ ਰੂਪ ਵਿੱਚ ਆਪਣਾ ਗੁਨਾਹ ਕਬੂਲਦੇ ਹੋਏ ਇਹ ਦੱਸਣ ਕੀ ਬਾਦਲ ਵਜ਼ਾਰਤ ਵੇਲੇ ਉਨ੍ਹਾਂ ਕੋਲੋਂ ਕਿਹੜੀਆਂ ਕਿਹੜੀਆਂ ਗਲਤੀਆਂ ਹੋਈਆਂ ਹਨ ਜਾਂ ਕੀਤੀਆਂ ਹਨ। ਉਨ੍ਹਾਂ ਬਾਦਲ ਦਲ ਨੂੰ ਪਾਪੀਆਂ ਦਾ ਅਕਾਲੀ ਦਲ ਕਰਾਰ ਦਿੰਦਿਆਂ ਕਿਹਾ ਕਿ ਜਾਣ-ਬੁੱਝ ਕੇ ਕੀਤੇ ਪਾਪਾਂ ਦੀ ਮੁਆਫ਼ੀ ਨਹੀਂ ਮਿਲਦੀ ਹੈ ਅਤੇ ਨਾ ਹੀ ਬਾਦਲ ਪਰਿਵਾਰ ਦਾ ਗੁਨਾਹ ਮੁਆਫ਼ੀ ਯੋਗ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪਾਪੀ ਦਲ ਨੂੰ ਭੰਗ ਕਰਕੇ ਨਵੇਂ ਅਕਾਲੀ ਦਲ ਦੀ ਸਥਾਪਨਾ ਕੀਤੀ ਜਾਵੇ ਅਤੇ ਸਿਆਸੀ ਪਾਪਾਂ ਦੇ ਭਾਗੀਦਾਰ ਰਹੇ ਆਗੂਆਂ ਨੂੰ ਨਵੇਂ ਦਲ ਤੋਂ ਪਾਸੇ ਰੱਖਿਆ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ