ਭਰਮ ਦੀ ਦੁਨੀਆਂ ਵਿੱਚ ਜਿਉਂਦੇ ਨੇ ਬਾਦਲ ਪਰਿਵਾਰ ਦੇ ਮੈਂਬਰ: ਕਾਂਗਰਸ ਆਗੂ

ਬਾਦਲਾਂ ’ਤੇ ਵਿਕਾਸ ਘੱਟ ਤੇ ਸੋਸੇਬਾਜ਼ੀ ਵੱਧ ਕਰਨ ਦਾ ਦੋਸ਼

ਨਿਊਜ਼ ਡੈਸਕ, ਚੰਡੀਗੜ੍ਹ, 13 ਦਸੰਬਰ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ ਵਿੱਚ ਏਸੀ ਬੱਸ ਅੱਡੇ ਦਾ ਨੀਂਹ ਪੱਥਰ ਰੱਖਣ ’ਤੇ ਹਾਸਾ ਉਡਾਉਂਦਿਆਂ ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਦੇ ਮੈਂਬਰ ਭਰਮ ਦੀ ਦੁਨੀਆਂ ਵਿੱਚ ਜੀਅ ਰਹਿ ਰਹੇ ਹਨ ਅਤੇ ਉਨ੍ਹਾਂ ਦੀਆਂ ਦਿਖਾਵਟੀ ਸਕੀਮਾਂ ਅਤੇ ਬਿਨਾਂ ਸਿਰ ਪੈਰ ਦੀਆਂ ਯੋਜਨਾਵਾਂ ਦਾ ਪ੍ਰੇਸ਼ਾਨੀਆਂ ਝੱਲ ਰਹੇ ਸੂਬੇ ਦੇ ਲੋਕਾਂ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ। ਇਸ ਲੜੀ ਹੇਠ ਹਰੀਕੇ ਵਾਟਰ ਕਰੂਜ ਤੋਂ ਲੈ ਕੇ ਸੁਖਵਿਲਾਸ ਰਿਜੋਰਟ, ਤੇ ਹੋਪ-ਆਨ-ਹੋਪ-ਆਫ ਬੱਸ ਸਰਵਿਸ ਅਤੇ ਹੁਣ ਏਸੀ ਬੱਸ ਅੱਡੇ ਵਰਗੀਆਂ ਗੈਰ ਲੋੜੀਂਦੀਆਂ ਸਕੀਮਾਂ ਤੇ ਪ੍ਰਾਜੈਕਟ, ਜਿਨ੍ਹਾਂ ਦੀ ਬਾਦਲ ਬੀਤੇ ਕੁਝ ਦਿਨਾਂ ਤੋਂ ਹਰ ਪਾਸੇ ਸ਼ੁਰੂਆਤ ਕਰ ਰਹੇ ਹਨ, ਸਾਬਤ ਕਰਦੇ ਹਨ ਕਿ ਇਹ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਅਨਜਾਣ ਹਨ। ਜਿਥੇ ਆਮ ਲੋਕਾਂ ਦੀ ਆਵਾਜਾਈ ਦੇ ਮੁੱਢਲੇ ਸਾਧਨਾਂ ਤੱਕ ਪਹੁੰਚ ਨਹੀਂ ਹੈ।
ਅੱਜ ਇੱਥੇ ਜਾਰੀ ਬਿਆਨ ਵਿੱਚ ਪੰਜਾਬ ਕਾਂਗਰਸ ਦੇ ਆਗੂਆਂ ਸੁਨੀਲ ਜਾਖੜ, ਮਨਪ੍ਰੀਤ ਬਾਦਲ ਤੇ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਸੜਕਾਂ ’ਤੇ ਦੌੜਨ ਲਈ ਲੋੜੀਂਦੀਆਂ ਬੱਸਾਂ ਨਾ ਹੋਣ ਤੇ ਬਿਗੜੀ ਹੋਈ ਆਵਾਜਾਈ ਵਿਵਸਥਾ, ਜਿਹੜੀ ਬਾਦਲਾਂ ਦੇ ਕੰਟਰੋਲ ਹੇਠ ਹੈ, ਪੰਜਾਬ ਦੇ ਲੋਕਾਂ ਦੀਆਂ ਰੋਜ਼ਾਨਾ ਦੀਆਂ ਯਾਤਰਾ ਸਬੰਧੀ ਲੋੜਾਂ ਨੂੰ ਪੂਰਾ ਵੀ ਨਹੀਂ ਕਰ ਪਾ ਰਹੀਆਂ ਹਨ। ਅਜਿਹੇ ’ਚ ਉਹ ਏ.ਸੀ ਬੱਸ ਸਟੈਂਡ ’ਤੇ ਕੀ ਕਰਨਗੇ, ਜਦੋਂ ਉਨ੍ਹਾਂ ਨੂੰ ਆਪਣੇ ਮਿੱਥੇ ਸਥਾਨ ’ਤੇ ਜਾਣ ਨੂੰ ਸਮੇਂ ਸਿਰ ਬੱਸ ਨਹੀਂ ਮਿਲੇਗੀ? ਕਾਂਗਰਸ ਆਗੂਆਂ ਨੇ ਤਾਨਾ ਮਾਰਦਿਆਂ ਪੁੱਛਿਆ ਕਿ ਕੀ ਇਹ ਲੋਕਾਂ ਤੋਂ ਬੱਸਾਂ ਦੇ ਇੰਤਜ਼ਾਰ ’ਚ ਏ.ਸੀ ਬੱਸ ਸਟੈਂਡਾਂ ’ਤੇ ਸੋਣ ਦੀ ਉਮੀਦ ਕਰ ਰਹੇ ਹਨ, ਜਿਹੜੀਆਂ ਉਨ੍ਹਾਂ ਦੀਆਂ ਆਵਾਜਾਈ ਸਬੰਧੀ ਲੋੜਾਂ ਨੂੰ ਪੂਰਾ ਕਰਨ ਵਾਸਤੇ ਬਹੁਤ ਘੱਟ ਹਨ?
ਆਗੂਆਂ ਨੇ ਕਿਹਾ ਕਿ ਸੂਬੇ ’ਚ ਜ਼ਿਆਦਾਤਰ ਬੱਸਾਂ ਨਿਜੀ ਮਲਕਿਅਤ ਵਾਲੀਆਂ ਹਨ ਅਤੇ ਉਨ੍ਹਾਂ ’ਚੋਂ ਜ਼ਿਆਦਾਤਰ ਬਾਦਲਾਂ ਦੀ ਮਲਕੀਅਤ ਵਾਲੀਆਂ ਕੰਪਨੀਆਂ ਵੀ ਹਨ। ਜਿਨ੍ਹਾਂ ਨੇ ਇਨ੍ਹਾਂ ਪ੍ਰੋਜੈਕਟਾਂ ਨੂੰ ਲੋਕਾਂ ਲਈ ਪੂਰੀ ਤਰ੍ਹਾਂ ਨਾਲ ਵਿਅਰਥ ਕਰਾਰ ਦਿੰਦਿਆਂ ਕਿਹਾ ਕਿ ਬਾਦਲ ਪੰਜਾਬ ’ਚ ਵਿਦੇਸ਼ੀ ਸਕੀਮਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਹੜਾ ਵਰਤਮਾਨ ’ਚ ਆਰਥਿਕ ਤੋਂ ਲੈ ਕੇ ਸਮਾਜਿਕ ਹਾਲਾਤਾਂ ਤੱਕ, ਬਹੁਤ ਸਾਰੀਆਂ ਸਮੱਸਿਆਵਾਂ ਨਾਲ ਸੰਘਰਸ਼ ਕਰ ਰਿਹਾ ਹੈ। ਇਥੇ ਲੋਕ ਭੁੱਖ, ਰੁਪਏ ਦੀ ਘਾਟ, ਨਸ਼ਿਆਂ ਤੇ ਬੇਰੁਜ਼ਗਾਰੀ ਨਾਲ ਮਰ ਰਹੇ ਹਨ, ਜਦਕਿ ਹੋਰਾਂ ਨੂੰ ਬਾਦਲਾਂ ਦੀ ਸਹਿ ਹੇਠ ਚੱਲ ਰਹੇ ਮਾਫੀਆਵਾਂ ਵੱਲੋਂ ਕਤਲ ਕੀਤਾ ਜਾ ਰਿਹਾ ਹੈ। ਅਜਿਹੇ ’ਚ ਇਹ ਉੱਚੀ ਉਡਾਣ ਲਗਾਉਂਦੇ ਵਿਚਾਰ, ਸੂਬੇ ਦਾ ਪੱਧਰ ਵਿਸ਼ਵ ਪੱਧਰੀ ਸ਼ਹਿਰਾਂ ਤੱਕ ਨਹੀਂ ਪਹੁੰਚਾਉਣ ਵਾਲੇ।
ਕਾਂਗਰਸ ਆਗੂਆਂ ਨੇ ਸੂਬੇ ’ਚ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕਾਂ ਪ੍ਰਤੀ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਅੰਦਰ ਹਮਦਰਦੀ ਦੀ ਪੂਰੀ ਤਰ੍ਹਾਂ ਘਾਟ ਦਾ ਜ਼ਿਕਰ ਕੀਤਾ ਹੇ। ਉਨ੍ਹਾਂ ਨੇ ਬਾਦਲਾਂ ਨੂੰ ਕਿਹਾ ਕਿ ਜੇ ਤੁਸੀਂ ਲੋਕਾਂ ਦੀ ਮਦੱਦ ਨਹੀਂ ਕਰ ਸਕਦੇ, ਤਾਂ ਘੱਟੋਂ ਘੱਟ ਉੱਚੇ ਫੈਸ਼ਨ ਵਾਲੇ ਵਿਚਾਰਾਂ ਦਾ ਵਿਖਾਵਾ ਕਰਕੇ ਉਨ੍ਹਾਂ ਦਾ ਮਜ਼ਾਕ ਨਾ ਉਡਾਓ, ਜਿਨ੍ਹਾਂ ਵਿਚਾਰਾਂ ਦੀ ਮੌਜ਼ੂਦਾ ਹਾਲਾਤਾਂ ’ਚ ਲੋਕਾਂ ਦੀਆਂ ਜ਼ਿੰਦਗੀਆਂ ’ਚ ਕੋਈ ਜਗ੍ਹਾ ਨਹੀਂ ਹੈ। ਆਗੂਆਂ ਨੇ ਹੁਣ ਤੋਂ ਕੁਝ ਹੀ ਹਫਤੇ ਬਾਅਦ ਸੂਬੇ ਅੰਦਰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਬਾਦਲਾਂ ਨੂੰ ਅਜਿਹੀਆਂ ਸ਼ਰਮਨਾਕ ਹਰਕਤਾਂ ਤੋਂ ਬਾਜ ਆਉਣ ਲਈ ਕਿਹਾ ਹੈ, ਜਿਹੜੀਆਂ ਕਿ ਚੋਣ ਨਿਯਮਾਂ ਦਾ ਸਿੱਧੇ ਤੌਰ ’ਤੇ ਉਲੰਘਣਾ ਵੀ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…