Share on Facebook Share on Twitter Share on Google+ Share on Pinterest Share on Linkedin ਬੈਡਮਿੰਟਨ ਮੁਕਾਬਲੇ: ਲੜਕੀਆਂ ਦੇ 11 ਸਾਲ ਤੇ 19 ਸਾਲ ਵਰਗ ਲੁਧਿਆਣਾ ਤੇ ਜਲੰਧਰ ਦੀਆਂ ਟੀਮਾਂ ਬਣੀਆਂ ਚੈਂਪੀਅਨ ਲੜਕਿਆਂ ਦੇ ਮੁਕਾਬਲਿਆਂ ਵਿੱਚ ਮੇਜ਼ਬਾਨ ਮੁਹਾਲੀ ਦੇ ਸੂਰਿਆਂਸ਼ ਤੇ ਓਦਿੱਤ ਰਾਜ ਦੀ ਜੇਤੂ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 8 ਅਕਤੂਬਰ: ਇੱਥੇ ਬਹੁ-ਮੰਤਵੀ ਸਪੋਰਟਸ ਕੰਪਲੈਕਸ ਸੈਕਟਰ-78 ਵਿੱਚ ਚੱਲ ਰਹੇ ਸਕੂਲ ਸਿੱਖਿਆ ਵਿਭਾਗ ਦੇ ਰਾਜ ਪੱਧਰੀ ਬੈਡਮਿੰਟਨ ਮੁਕਾਬਲਿਆਂ ਦੌਰਾਨ ਅੱਜ ਲੜਕੀਆਂ ਦੇ ਮੁਕਾਬਲੇ ਮੁਕੰਮਲ ਹੋਏ ਜਦਕਿ ਲੜਕਿਆਂ ਦੇ ਮੁਕਾਬਲੇ ਸ਼ੁਰੂ ਹੋਏ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਇਸ ਰਾਜ ਪੱਧਰੀ ਬੈਡਮਿੰਟ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਅਧਿਆਤਮ ਪ੍ਰਕਾਸ਼ ਤਿਊੜ ਨੇ ਦੱਸਿਆ ਕਿ ਲੜਕੀਆਂ ਦੇ ਸੰਪੰਨ ਹੋਏ ਮੁਕਾਬਲਿਆਂ ’ਚੋਂ 19 ਸਾਲ ਵਰਗ ਵਿੱਚ ਜਲੰਧਰ ਜ਼ਿਲੇ ਦੀ ਟੀਮ ਜੇਤੂ ਰਹੀ। ਉਨ੍ਹਾਂ ਦੱਸਿਆ ਕਿ ਇਸ ਵਰਗ ਦੇ ਸਿੰਗਲਜ਼ ਵਿੱਚ ਸਮਰਿਧੀ ਜਲੰਧਰ ਨੇ ਪਹਿਲਾ ਤੇ ਕਰਨਜੋਤ ਮਲੇਰਕੋਟਲਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਉਮਰ ਵਰਗ ਦੇ ਡਬਲਜ਼ ਮੁਕਬਲਿਆਂ ਵਿੱਚ ਲੀਜ਼ਾ ਤੇ ਮਾਨਿਆ ਜਲੰਧਰ ਦੀ ਟੀਮ ਪਹਿਲੇ ਸਥਾਨ ‘ਤੇ ਰਹੀ ਜਦਕਿ ਸਾਇਆ ਸ਼ੇਖ ਤੇ ਕਰਮਜੋਤ ਦੀ ਟੀਮ ਨੂੰ ਦੂਜਾ ਸਥਾਨ ਮਿਲਿਆ। ਲੜਕੀਆਂ ਦੇ 17 ਸਾਲ ਉਮਰ ਵਰਗ ਵਿੱਚ ਲੁਧਿਆਣਾ ਦੀ ਟੀਮ ਚੈਂਪੀਅਨ ਬਣੀ। ਇਸ ਵਰਗ ਦੇ ਸਿੰਗਲਜ਼ ਵਿੱਚ ਲੁਧਿਆਣਾ ਦੀ ਸਾਨਵੀ ਨੇ ਪਹਿਲਾ ਤੇ ਸੰਗਰੂਰ ਦੀ ਸੀਜ਼ਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਇਸ ਉਮਰ ਵਰਗ ਦੇ ਡਬਲਜ਼ ਵਿੱਚ ਗੁਰਸਿਮਰਨ ਕੌਰ ਤੇ ਗੁਰਲੀਨ ਕੌਰ ਲੁਧਿਆਣਾ ਦੀ ਟੀਮ ਜੇਤੂ ਰਹੀ ਜਦਕਿ ਸੀਜ਼ਾ ਤੇ ਅਨਿਮਿਆ ਦੀ ਟੀਮ ਉੱਪ ਜੇਤੂ ਬਣੀ। ਇਸੇ ਦੌਰਾਨ ਅੱਜ ਲੜਕਿਆਂ ਦੇ ਮੁਕਾਬਲੇ ਵੀ ਸ਼ੁਰੂ ਹੋਏ। ਲੜਕਿਆਂ ਦੇ 17 ਸਾਲ ਵਰਗ ਦੇ ਸਿੰਗਲਜ਼ ਮੁਕਾਬਲਿਆਂ ’ਚੋਂ ਸੂਰਿਆਂਸ਼ ਮੁਹਾਲੀ ਨੇ ਯੋਗੇਸ਼ ਮੋਗਾ ਨੂੰ, ਗੌਰਵ ਗੁਰਦਾਸਪੁਰ ਨੇ ਕਰਨਪਾਲ ਮੋਗਾ ਨੂੰ, ਲਵਪ੍ਰੀਤ ਫਾਜ਼ਿਲਕਾ ਨੇ ਪ੍ਰਭਜੋਤ ਪਠਾਨਕੋਟ ਨੂੰ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾਈ। 19 ਸਾਲ ਵਰਗ ਵਿੱਚ ਰਵੀ ਸ੍ਰੀ ਮੁਕਤਸਰ ਸਾਹਿਬ ਨੇ ਦਿਲਪ੍ਰੀਤ ਸਿੰਘ ਫਹਤਿਗੜ੍ਹ ਸਾਹਿਬ ਨੂੰ, ਤਨਮੇ ਤੋਖਰ ਲੁਧਿਆਣਾ ਨੇ ਦਿਸ਼ਾਂਤ ਬਰਨਾਲਾ ਨੂੰ, ਸ਼ਿਕਰ ਪਟਿਆਲਾ ਨੇ ਸ਼ੁਭਜੋਤ ਸ਼ਹੀਦ ਭਗਤ ਸਿੰਘ ਨਗਰ ਨੂੰ, ਭੁਪਨੇਸ਼ ਕਪੂਰਥਲਾ ਨੇ ਨਕਸ਼ ਵਰਮਾ ਗੁਰਦਾਸਪੁਰ ਨੂੰ ਅਤੇ ਓਦਿੱਤ ਰਾਜ ਮੁਹਾਲੀ ਨੇ ਮਿਹਰਾਬ ਮਲੇਰਕੋਟਲਾ ਨੂੰ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾਈ। ਲੜਕੀਆਂ ਦੇ ਜੇਤੂਆਂ ਲਈ ਹੋਏ ਇਨਾਮ ਵੰਡ ਸਮਾਗਮ ਦੌਰਾਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਜੇਤੂ ਖਿਡਾਰਨਾਂ ਤੇ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਮਨਮੋਹਨ ਸਿੰਘ, ਅਨਿਲ ਕੁਮਾਰ, ਲੱਛਮੀ ਦੇਵੀ, ਹਰਪ੍ਰੀਤ ਕੌਰ, ਅਮਨਦੀਪ ਕੌਰ, ਕੰਚਨ, ਗੁਲਸ਼ਨ ਅੰਸਾਰੀ, ਅਨੂ ਓਬਰਾਏ, ਸਤਵਿੰਦਰ ਕੌਰ, ਵੀਰਪਾਲ ਕੌਰ, ਸਤਨਾਮ ਕੌਰ ਅਤੇ ਭਵਦੀਪ ਸਿੰਘ ਆਦਿ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ