Share on Facebook Share on Twitter Share on Google+ Share on Pinterest Share on Linkedin ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਤੱਕ ਬਡੂੰਗਰ ਨੂੰ ਹੀ ਐਸਜੀਪੀਸੀ ਦਾ ਪ੍ਰਧਾਨ ਰੱਖਿਆ ਜਾਵੇ: ਬੀਰਦਵਿੰਦਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਨਵੰਬਰ: ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਹੈ ਕਿ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਨਵੰਬਰ 2019 ਵਿੱਚ ਆ ਰਿਹਾ ਹੈ ਜੋ ਗੁਰੁ ਨਾਨਕ ਨਾਮ ਲੇਵਾ ਸਿੱਖ ਸੰਗਤ ਵੱਲੋਂ, ਵਿਸ਼ਵ ਭਰ ਵਿੱਚ ਵੱਡੀ ਪੱਧਰ ਤੇ ਮਨਾਇਆ ਜਾਣਾ ਹੈ। ਇਸ ਵੱਡੇ ਮਹਾਨ ਪੁਰਬ ਦੀ ਸਾਰੀ ਵੱਡ-ਅਕਾਰੀ ਰੂਪ-ਰੇਖਾ ਤੇ ਵਿਉਂਤਬੰਦੀ ਵਿੱਚ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵੱਡੀ ਬੁਨਿਆਦੀ ਭੂਮਿਕਾ ਬਣਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਡ ਅਕਾਰੀ ਕਾਰਜਾਂ ਦੀ ਬਣਤਰ, ਯੋਜਨਾ ਤੇ ਪ੍ਰਬੰਧ ਹੁਣ ਤੋਂ ਹੀ ਨਿਯਮਤ ਢੰਗ ਨਾਲ ਸ਼ੁਰੂ ਕਰਨੇ ਬਣਦੇ ਹਨ। ਇਸ ਲਈ ਇਹ ਯੋਗ ਹੋਵੇਗਾ ਕਿ ਮੌਜੂਦਾ ਟੀਮ ਨੂੰ ਹੀ ਨਿਰਵਿਘਨ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ। ਇਹ ਠੀਕ ਹੈ ਕਿ ਕੁੱਝ ਸਕੱਤ੍ਰ ਪੱਧਰ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਤੇ ਸਵਾਲ ਉਠ ਰਹੇ ਹਨ, ਜਿਨ੍ਹਾਂ ਵਿਅਕਤੀਆਂ ਨੂੰ ਇਨ੍ਹਾਂ ਮਹੱਤਵਪੂਰਨ ਰੁਤਬਿਆਂ ਤੇ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਦੀ ਵਿਦਿਅਕ ਯੋਗਤਾ ਬਹੁਤ ਹੀ ਘੱਟ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬੀਰਦਵਿੰਦਰ ਸਿੰਘ ਲੇ ਕਿਹਾ ਕਿ ਸਕੱਤਰ ਪੱਧਰ ਦਾ ਰੁਤਬਾ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜੇਹੀ ਵੱਡੀ ਤੇ ਮਹੱਤਵਪੂਰਨ ਸੰਸਥਾ ਦੇ ਪ੍ਰਬੰਧਕੀ ਤਾਣੇ-ਬਾਣੇ ਵਿੱਚ ਇੱਕ ਬੇਹੱਦ ਅਹਿਮ ਰੁਤਬਾ ਹੈ ਜਿਸ ਤੇ ਨਿਣੁਕਤੀ ਬੜੀ ਸੋਚ ਵਿਚਾਰ ਤੋਂ ਬਾਦ ਹੀ ਕੀਤੀ ਜਾਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹਰ ਅਧਿਕਾਰੀ ਤੇ ਕਰਮਚਾਰੀ ਦੇ ਕੰਮ ਕਰਨ ਦੀ ਸਮਰੱਥਾ ਅਤੇ ਆਚਾਰ-ਵਿਹਾਰ, ਸਿੱਖ ਕੌਮ ਦੀ ਧਾਰਮਿਕ ਪ੍ਰਤਿਸ਼ਟਾ ਤੇ ਸਮਾਜਿਕ ਸ਼ੋਭਾ ਦੇ ਪ੍ਰਤੀਕ ਮੰਨੇ ਜਾਂਦੇ ਹਨ। ਇਸ ਲਈ ਗੁਰਦਵਾਰਾ ਸਾਹਿਬਾਨ ਵਿੱਚ ਸੇਵਾਦਾਰ ਤੋ ਲੈ ਕੇ ਸਕੱਤ੍ਰ ਤੱਕ ਦੀ ਨਿਯੁਕਤੀ ਇਸ ਸੰਧਰਵ ਵਿੱਚ ਅਤੀ ਮਹੱਤਵਪੂਰਨ ਹੁਮਦਿ ਹੈ। ਇਹ ਠੀਕ ਹੈ ਕਿ ਜੋ ਕੰਮ ਕਰਦਾ ਹੈ ਉਸ ਤੋਂ ਕਿਤੇ ਨਾ ਕਿਤੇ ਕੋਈ ਚੂਕ ਜਾਂ ਗ਼ਲਤੀ ਵੀ ਹੋ ਜਾਂਦੀ ਹੈ, ਪਰ ਕੁੱਲ ਮਿਲਾ ਕੇ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦਾ ਬਤੌਰ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਮਿਤੀ 5 ਨਵੰਬਰ 2016 ਤੋਂ ਲੈ ਕੇ ਹੁਣ ਤੱਕ ਦਾ, ਇਸ ਇੱਕ ਸਾਲ ਦਾ ਕਾਰਜਕਾਲ ਸਰਾਹਨਾ ਯੋਗ ਰਿਹਾ ਹੈ ਤੇ ਇਹ ਵੀ ਜ਼ਿਕਰ ਯੋਗ ਹੈ ਕਿ ਇਸ ਸਮੇਂ ਦੁਰਾਨ ਉਹ ਕਿਸੇ ਵੱਡੇ ਵਾਦ-ਵਿਵਾਦ, ਪ੍ਰਤਿਵਾਦ ਜਾਂ ਤਕਰਾਰ ਤੋਂ ਵੀ ਲਗਪਗ ਮੁਕਤ ਹੀ ਰਹੇ ਹਨ। ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਇਸ ਸਮੇਂ ਦੁਰਾਨ ਉਨ੍ਹਾਂ ਦੀ ਸਿਹਤ ਕਈ ਵਾਰੀ ਕਾਫ਼ੀ ਖਰਾਬ ਰਹੀ ਹੈ, ਪਰ ਇਸ ਦੇ ਬਾਵਜੂਦ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਆਪਣੀਆਂ ਸਾਰੀਆਂ ਜ਼ਿਮੇਵਾਰੀਆ ਨੂੰ ਪੂਰੀ ਕਰਮੱਠਤਾ ਨਾਲ ਨਿਭਾਉਂਦੇ ਚਲੇ ਆ ਰਹੇ ਹਨ।ਪ੍ਰੋਫੈਸਰ ਬਡੂੰਗਰ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਾਰੇ ਵਿਦਿਅਕ ਅਦਾਰਿਆਂ ਨੂੰ, ਅਕਾਦਿਮਕਤਾ ਦੇ ਪ੍ਰਸੰਗ ਵਿੱਚ ਹੀ, ਇੱਕ ਨਵੀਂ ਪੰਥਕ ਸੇਧ ਦੇ ਕੇ, ਇਨ੍ਹਾਂ ਸੰਸਥਾਵਾਂ ਦੇ ਸਮੁੱਚੇ ਜ਼ਹੂਰ ਨੂੰ ਪੰਥਕ ਸੋਚ ਵੱਲ ਮੋੜਨ ਤੇ ਜੋੜਨ ਦਾ ਵੱਡਾ ਉਪਰਾਲਾ ਕੀਤਾ ਹੈ; ਨਹੀਂ ਤਾਂ ਇਹ ਵਿਦਿਅਕ ਅਦਾਰੇ ਆਮ ਸਿੱਖਿਆ ਸੰਸਥਾਵਾਂ ਵਾਂਗ ਹੀ, ਬਿਨਾਂ ਕਿਸੇ ਪੰਥਕ ਦਿਸ਼ਾ-ਨਿਰਦੇਸ਼ਨ ਦੇ, ਇੱਕ ਬੰਨ੍ਹਵੀਂ ਅਕਾਦਿਮਕ ਤਰਤੀਬ ਵਿੱਚ ਆਮ ਵਾਂਗ ਹੀ ਕੰਮ ਕਰ ਰਹੇ ਸਨ। ਮੇਰੀ ਜਾਚੇ ਇਸ ਸਾਰੇ ਰਹੱਸ ਦੀ ਸਮੁੱਚਤਾ ਦੀਆਂ ਸੂਖ਼ਮ ਤਰਬਾਂ ਨੂੰ ਸਮਝਣ ਅਤੇ ਵਿਚਾਰਨ ਦੀ ਲੋੜ ਹੈ। ਇਸ ਲਈ ਮੈਂ ਮੰਨਦਾ ਹਾਂ ਕਿ ਜਦੋਂ ਤੋਂ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਥਾਪੇ ਗਏ ਹਨ, ਉਨ੍ਹਾਂ ਦਾ ਸਾਰਾ ਕਾਰਜਕਾਲ ਹੀ ਸਕਾਰਥ ਤੇ ਸ਼ਲਾਘਾ ਯੋਗ ਰਿਹਾ ਹੈ। ਮੇਰਾ ਮੰਨਣਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਅੰਤ੍ਰਿੰਗ ਕਮੇਟੀ ਦੀ ਟੀਮ ਨੇ, ਜਿਸ ਤਰ੍ਹਾਂ ਸਾਰੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀਆਂ ਮਜਮੂਈ ਸਰਗਰਮੀਆਂ ਨਾਲ, ਧਰਮ ਪ੍ਰਚਾਰ ਲਹਿਰ ਚਲਾਈ ਹੈ ਅਤੇ ਲੜੀਵਾਰ ਵੱਡੇ-ਵੱਡੇ ਗੁਰਮੱਤ ਸਮਾਗਮ, ਲਗਾਤਾਰਤਾ ਵਿੱਚ ਕੀਤੇ ਹਨ ਉਸ ਨਾਲ ਪੰਜਾਬ ਵਿੱਚ ਇੱਕ ਨਵੇਂ ਧਾਰਮਿਕ ਮਾਹੌਲ ਦੀ ਸਿਰਜਨਾ ਹੋਈ ਹੈ, ਜਿਸ ਦਾ ਇਸਤਰ੍ਹਾਂ ਹੀ ਲਗਾਤਾਰਤਾ ਵਿੱਚ ਜਾਰੀ ਰਹਿਣਾ ਸਿੱਖ ਪੰਥ ਦੇ ਵਡੇਰੇ ਹਿੱਤਾਂ ਵਿੱਚ ਹੋਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ