nabaz-e-punjab.com

ਰਸਾਇਣ ਯੁਕਤ ਸਪਿਰਟ ਦੇ ਮਿਲਣ ਮਾਮਲਾ ਵਿੱਚ ਕੈਮੀਕਲ ਫੈਕਟਰੀ ਦੇ ਮਾਲਕਾਂ ਨੂੰ ਮਿਲੀ ਜ਼ਮਾਨਤ

ਕੈਮੀਕਲ ਕਾਰੋਬਾਰੀਆਂ ਨੇ ਪ੍ਰਦੂਸ਼ਣ ਰੋਕੂ ਬੋਰਡ ਕੋਲ ਪ੍ਰਗਟਾਇਆ ਰੋਸ

ਮੈਥਨਾਲ ਦੀ ਖਰੀਦ ਤੇ ਕੋਈ ਵੀ ਪਾਬੰਦੀ ਨਹੀ-ਪ੍ਰਦੂਸ਼ਣ ਰੋਕੂ ਬੋਰਡ

ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 14 ਅਗਸਤ:
ਆਬਕਾਰੀ ਵਿਭਾਗ ਵੱਲੋਂ ਪੰਜਾਬ ਵਿੱਚ ਨਾਜਾਇਜ਼ ਸ਼ਰਾਬ ਦੇ ਨਾਲ ਹੋਈ ਮੌਤਾਂ ਦੇ ਮਾਮਲੇ ਵਿੱਚ ਇਥੋਂ ਦੇ ਫੋਕਲ ਪੁਆਇੰਟ ਵਿੱਚ ਇਕ ਕੈਮੀਕਲ ਕੰਪਨੀ ਵਿੱਚੋਂ ਰਸਾਇਣ ਯੁਕਤ ਸਪਿਰਟ ਮਿਲਣ ਦੇ ਮਾਮਲੇ ਦੇ ਦੋਸ਼ੀਆਂ ਨੂੰ ਅਦਾਲਤ ਨੇ ਅੱਜ ਜ਼ਮਾਨਤ ਦੇ ਦਿੱਤੀ। ਆਬਕਾਰੀ ਵਿਭਾਗ ਵੱਲੋਂ ਪੰਜਾਬ ਵਿੱਚ ਨਾਜਾਇਜ਼ ਸ਼ਰਾਬ ਨਾਲ ਹੋਈ ਮੌਤਾਂ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਐਸ.ਆਈ.ਟੀ. (ਵਿਸ਼ੇਸ਼ ਜਾਂਚ ਟੀਮ) ਨਾਲ ਸਾਂਝੇ ਤੌਰ ‘ਤੇ ਮਾਰੇ ਛਾਪੇ ਦੌਰਾਨ ਇਕ ਕੈਮੀਕਲ ਫੈਕਟਰੀ ਅਤੇ ਤਿੰਨ ਗੁਦਾਮਾਂ ਵਿੱਚੋਂ 27 ਹਜ਼ਾਰ 600 ਲੀਟਰ ਰਸਾਇਣ ਯੁਕਤ ਸਪਿਰਟ ਫੜੀ ਸੀ। ਇਸ ਮਾਮਲੇ ਵਿੱਚ ਵਿਭਾਗ ਵੱਲੋਂ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਸੀ ਜਿਨ•ਾਂ ਵਿੱਚ ਏ.ਕੇ. ਚੌਧਰੀ, ਕੇ.ਪੀ. ਸਿੰਘ, ਗੌਰਵ ਚੌਧਰੀ ਅਤੇ ਜਗਮੋਹਨ ਅਰੋੜਾ ਨੂੰ ਕਾਬੂ ਕੀਤਾ ਸੀ। ਅਦਾਲਤ ਵੱਲੋਂ ਚਾਰੇ ਦੋਸ਼ੀਆਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜਿਆ ਗਿਆ ਸੀ।
ਦੂਜੇ ਪਾਸੇ ਆਬਕਾਰੀ ਵਿਭਾਗ ਦੀ ਇਸ ਕਾਰਵਾਈ ਮਗਰੋਂ ਅੱਜ ਇਲਾਕੇ ਦੇ ਕੈਮੀਕਲ ਕਾਰੋਬਾਰੀਆਂ ਨੇ ਪ੍ਰਦੂਸ਼ਣ ਰੋਕੂ ਬੋਰਡ ਦੇ ਅਧਿਕਾਰੀਆਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪ੍ਰਦੂਸ਼ਣ ਰੋਕੂ ਬੋਰਡ ਦੇ ਐਕਸੀਅਨ ਰਾਜੇਸ਼ ਕੁਮਾਰ ਸ਼ਰਮਾ ਅਤੇ ਜ਼ੀਰਕਪੁਰ ਅਤੇ ਡੇਰਾਬੱਸੀ ਖੇਤਰ ਦੇ ਚਾਰੇ ਐਸ.ਡੀ.ਓ. ਹਾਜ਼ਰ ਸਨ। ਇਸ ਦੌਰਾਨ ਕਾਰੋਬਾਰੀਆਂ ਨੇ ਰੋਸ ਪ੍ਰਗਟਾਉਂਦੇ ਕਿਹਾ ਕਿ ਆਬਕਾਰੀ ਵਿਭਾਗ ਉਨ•ਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ। ਵਿਭਾਗ ਜਿਹੜੇ ਕੈਮੀਕਲ ਮੈਥਨਾਲ (ਰਸਾਇਣ ਯੁਕਤ ਸਪਿਰਟ) ਨਾਲ ਸ਼ਰਾਬ ਬਣਨ ਦਾ ਦਾਅਵਾ ਕਰ ਰਿਹਾ ਹੈ ਉਹ ਜਹਿਰੀਲਾ ਕੈਮੀਕਲ ਹੈ ਜਿਸ ਨਾਲ ਕਦੇ ਸ਼ਰਾਬ ਨਹੀਂ ਬਣ ਸਕਦੀ। ਮੀਟਿੰਗ ਵਿੱਚ ਪਹੁੰਚੇ ਫਾਰਮਾ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਮੈਥਨਾਲ ਤੋਂ ਬਿਨਾਂ ਕੋਈ ਵੀ ਫਾਰਮਾ ਇੰਡਸਟਰੀ ਨਹੀਂ ਚਲ ਸਕਦੀ ਅਤੇ ਮੈਥਨਾਲ ਨਾ ਹੀ ਆਬਕਾਰੀ ਵਿਭਾਗ ਤੋਂ ਕੋਈ ਬੈਨ ਆਈਟਮ ਹੈ। ਦੂਜੇ ਪਾਸੇ ਵਿਭਾਗ ਹੋਰ ਵੀ ਜਿਹੜੇ ਹੋਰ ਕੈਮੀਕਲਾਂ ਦੀ ਗੱਲ ਕਰ ਰਿਹਾ ਹੈ ਉਹ ਵੀ ਵੱਡੀ ਕੰਪਨੀਆਂ ਦੀ ਵੇਸਟ ਹੈ ਜਿਸ ਨੂੰ ਉਹ ਖਰੀਦ ਕਰ ਟ੍ਰੀਟ ਕਰਦੇ ਹਨ। ਇਨ•ਾਂ ਵਿੱਚ ਕੋਈ ਵੀ ਪਿਓਰ ਕੈਮੀਕਲ ਨਹੀਂ ਹੈ।
ਗੱਲ ਕਰਨ ‘ਤੇ ਪ੍ਰਦੂਸ਼ਣ ਰੋਕੂ ਬੋਰਡ ਦੇ ਐਕਸੀਅਨ ਰਾਜੇਸ਼ ਕੁਮਾਰ ਸ਼ਰਮਾ ਨੇ ਅੱਜ ਦੀ ਮੀਟਿੰਗ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਛਾਪੇ ਵਿੱਚ ਪ੍ਰਦੂਸ਼ਣ ਰੋਕੂ ਬੋਰਡ ਦੀ ਕੋਈ ਸਮੂਲਿਅਤ ਨਹੀ ਸੀ ਸਗੋਂ ਇਹ ਛਾਪਾ ਆਬਕਾਰੀ ਵਿਭਾਗ ਅਤੇ ਪੁਲੀਸ ਵੱਲੋਂ ਸਾਂਝੇ ਤੌਰ ‘ਤੇ ਮਾਰਿਆ ਸੀ। ਉਨ•ਾਂ ਨੇ ਕਿਹਾ ਕਿ ਮੈਥਨਾਲ ਕੋਈ ਵੀ ਪਾਬੰਦੀਸ਼ੁਦਾ ਕੈਮੀਕਲ ਨਹੀ ਹੈ ਜਿਸਦੀ ਵਰਤੋਂ ਜ਼ਿਆਦਾਤਰ ਕੈਮੀਕਲ ਕੰਪਨੀਆਂ ਵਿੱਚ ਹੁੰਦੀ ਹੈ। ਉਨ•ਾਂ ਨੇ ਸਪਸ਼ਟ ਕੀਤਾ ਕਿ ਇਹ ਇਕ ਜਹਿਰੀਲਾ ਕੈਮੀਕਲ ਹੈ ਜਿਸ ਨਾਲ ਕਦੇ ਵੀ ਸ਼ਰਾਬ ਨਹੀ ਬਣ ਸਕਦੀ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…