Nabaz-e-punjab.com

ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਦਾ ਦੂਜਾ ਵਿਸਾਖੀ ਮੇਲਾ ਯਾਦਗਾਰੀ ਹੋ ਨਿਬੜਿਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਪਰੈਲ:
ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਵੱਲੋਂ ਹਰ ਮਹੀਨੇ ਕਰਵਾਏ ਜਾਂਦੇ ਯੂਨੀਵਰਸਲ ਵਿਰਾਸਤੀ ਅਖਾੜੇ ਦੇ ਚੌਦਵੇਂ ਮਹੀਨੇ ਵਿੱਚ ਦੂਜਾ ਵਿਸਾਖੀ ਮੇਲਾ ਹਾਯਰ ਕਾਰ ਸ਼ੇਅਰ ਅਤੇ ਨੱਚਦਾ ਪੰਜਾਬ ਯੂਥ ਕਲੱਬ ਕੁਰਾਲੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਹਰਜੀਤ ਸਿੰਘ ਐਮਡੀ ਹਾਯਰ ਕਾਰ ਸ਼ੇਅਰ ਮੁੱਖ ਮਹਿਮਾਨ ਸਨ ਜਦੋਂਕਿ ਲੋਕ ਗਾਇਕਾ ਸੁੱਖੀ ਬਰਾੜ, ਪੰਜਾਬੀ ਗਾਇਕ ਗੁਰਕ੍ਰਿਪਾਲ ਸੂਰਾਪੁਰੀ ਅਤੇ ਫਿਲਮ ਅਦਾਕਾਰਾ ਅਤੇ ਗਾਇਕਾ ਮਲਕੀਅਤ ਡੌਲੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਦੁਨੀਆਂ ਦੀ ਪਹਿਲੀ ਅਲਗੋਜ਼ਾ ਵਾਦਕ ਕੁੜੀ ਅਨੂੰਰੀਤਪਾਲ ਕੌਰ, ਮਨਦੀਪ ਸਿੰਘ ਤੇ ਸ਼ਗੁਨਪ੍ਰੀਤ ਖੁਰਾਣੀ ਵੱਲੋਂ ਬਚਨ ਉਸਤਾਦ ਢੋਲੀ ਨਾਲ ਲੋਕਸਾਜ਼ਾਂ ਦੀ ਜੁਗਲਬੰਦੀ ਨਾਲ ਹੋਈ। ਫੇਰ ਲੱਖੀ ਲਖਬੀਰ ਵੱਲੋਂ ਬੋਲੇ ਸੋ ਨਿਹਾਲ ਅਤੇ ਤੂੜੀ ਤੰਦ ਹਾੜੀ ਸਾਉਣੀ ਵੇਚ ਵੱਟ ਕੇ ਗੀਤ ਸੁਣਾਏ। ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਕੈਡਮੀ ਮੁਹਾਲੀ ਵਲੋੱ ਜਥੇਦਾਰ ਗੁਰਪ੍ਰੀਤ ਸਿੰਘ ਖਾਲਸਾ ਦੀ ਕਮਾਨ ਹੇਠ ਗਤਕੇ ਦੀ ਪੇਸ਼ਕਾਰੀ ਨੇ ਪੁਰਾਣੇ ਪੰਜਾਬ ਨਾਲ ਜੋੜ ਦਿੱਤਾ। ਮਿਊਜ਼ਿਕ ਡਾਇਰੈਕਟਰ ਸੁਰਿੰਦਰ ਕੁਮਾਰ ਦੀ ਟੀਮ ਨਾਲ ਸਤਬੀਰ ਸੱਤੀ, ਬੇਅੰਤ ਕੌਰ ਅਤੇ ਨੇਤਰ ਸਿੰਘ ਨੇ ਹਾਜ਼ਰੀ ਲਵਾਈ। ‘ਨੱਚਦਾ ਪੰਜਾਬ ਯੂਥ ਕਲੱਬ ਕੁਰਾਲੀ’ ਵਲੋੱ ਨੇਤਰ ਸਿੰਘ ਦੀ ਨਿਰਦੇਸ਼ਨਾ ਵਿੱਚ ਭੰਗੜੇ ਗਿੱਧੇ ਦੀ ਪੇਸ਼ਕਾਰੀ ਨੇ ਮੇਲੇ ਵਿੱਚ ਜਾਨ ਪਾ ਦਿੱਤੀ। ਉਭਰਦੇ ਲੋਕ ਗਾਇਕ ਗਗਨਦੀਪ ਗੱਗੀ ਨੇ ਪ੍ਰੋਗਰਾਮ ਨੂੰ ਸ਼ਿਖਰ ਤੇ ਪਹੁੰਚਾਕੇ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸੁਸਾਇਟੀ ਦੇ ਕਲਾਕਾਰਾਂ ਵਲੋੱ ਭੰਗੜਾ ਕੋਚ ਆਤਮਜੀਤ ਸਿੰਘ ਦੀ ਨਿਰਦੇਸ਼ਨਾ ਵਿੱਚ ਵਾਢੀ ਨਾਚ ਬਹੁਤ ਕਮਾਲ ਦਾ ਰਿਹਾ।
ਮੇਲੇ ਦੌਰਾਨ ਬਲਕਾਰ ਸਿੰਘ ਸਿੱਧੂ ਨੂੰ ਵਿਸ਼ੇਸ਼ ਤੌਰ ਤੇ ਲੋਕ ਨਾਚ, ਸਾਹਿਤ ਅਤੇ ਰੰਗਮੰਚ ਦੇ ਖੇਤਰ ਵਿੱਚ ਅਤੇ ਜਥੇਦਾਰ ਗੁਰਪ੍ਰੀਤ ਸਿੰਘ ਖਾਲਸਾ ਨੂੰ ਗੱਤਕੇ ਵਿੱਚ ਤਾਉਮਰ ਦਿੱਤੇ ਯੋਗਦਾਨ ਲਈ ਜਥੇਦਾਰ ਸ਼ਿਵਚਰਨ ਸਿੰਘ ਜਫਰਵਾਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਨੇਡਾ ਤੋੱ ਆਈ ‘ਮੈਚ ਫਾਰ ਮੈਰੋ’ ਸੁਸਾਇਟੀ ਦੇ ਪ੍ਰਤੀਨਿਧੀ ਮੈਡਮ ਸਿਮੀ ਵਿਰਕ ਵੱਲੋਂ ਦਰਸ਼ਕਾਂ ਨੂੰ ਕੈਂਸਰ ਦੇ ਮਰੀਜ਼ਾ ਦੀ ਮਦਦ ਕਰਨ ਲਈ ਬੋਨਮੈਰੋ ਦਾਨ ਕਰਨ ਲਈ ਜਾਣਕਾਰੀ ਦਿੱਤੀ ਗਈ।
ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਗੋਪਾਲ ਸ਼ਰਮਾ, ਗੀਤਕਾਰ ਬਲਜੀਤ ਫਿੱਡਿਆਂ ਵਾਲੀ, ਸ਼ਗਨਪ੍ਰੀਤ, ਹਰਕੀਰਤ, ਤਾਰਿਕਾ, ਸੁਖਬੀਰਪਾਲ ਕੌਰ, ਅਰਸ਼ਬੱਬੂ, ਰਾਜਬੀਰ ਬੁਗਚੂ, ਮੰਨੀਦਰ, ਸਰਨ, ਗੁਰਸਿਮਰਨ ਅਤੇ ਗੁਰਪ੍ਰੀਤ ਸਿੰਘ ਆਦਿ ਦਾ ਭਰਪੂਰ ਯੋਗਦਾਨ ਰਿਹਾ। ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਤੇ ਫਿਲਮ ਅਦਾਕਾਰ ਨਰਿੰਦਰ ਨੀਨਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਵਾਤਾਵਰਨ ਸੰਭਾਲ ਲਈ ਬੂਟੇ ਵੀ ਵੰਡੇ ਗਏ। ਮੰਚ ਸਚਾਲਨ ਭੁਪਿੰਦਰ ਬੱਬਲ ਵੱਲੋਂ ਬਾਖ਼ੂਬੀ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …