ਬਾਲ ਭਵਨ ਮੁਹਾਲੀ ਵਿੱਚ ਪੁਸਤਕ ਲੋਕ ਅਰਪਣ ਤੇ ਕਵੀ ਦਰਬਾਰ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜਨਵਰੀ:
ਸਥਾਨਕ ਬਾਲ ਭਵਨ ਫੇਜ਼-4 ਮੁਹਾਲੀ ਵਿਖੇ ਰਾਣਾ ਹੈਂਡੀ ਕਰਾਫਟਸ ਇੰਟਰ ਨੈਸ਼ਨਲ (ਰਜਿ.) ਮੁਹਾਲੀ ਦੇ ਸਾਹਿਤਕ ਵਿੰਗ ਵੱਲੋਂ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੀ ਨਵੇਲੀ ਲੇਖ ਪੁਸਤਕ ‘ਰੰਗ ਪੰਜਾਬੀ ਵਿਰਸੇ ਦੇ’ ਦਾ ਲੋਕ ਅਰਪਣ ਸਮਾਰੋਹ ਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਮੈਡਮ ਪ੍ਰੀਤਮ ਸੰਧੂ, ਵਰਿਆਮ ਬਟਾਲਵੀ, ਬਲਵੰਤ ਸਿੰਘ ਮੁਸਾਫਿਰ, ਗੀਤਕਾਰ ਰਣਜੋਧ ਰਾਣਾ, ਵਿਅੰਗਕਾਰ ਦਲੀਪ ਸਿੰਘ ਜੁਨੇਜਾ ਤੇ ਬੀ.ਆਰ ਰੰਗਾੜਾ ਵੱਲੋੱ ਸਾਂਝੇ ਤੌਰ ਤੇ ਕੀਤੀ ਗਈ ਜਦੋੱਕਿ ਪੁਸਤਕ ਦੇ ਰਚੇਤਾ ਬਹਾਦਰ ਸਿੰਘ ਗੋਸਲ ਤੇ ਮੈਡਮ ਗੋਸਲ ਵੀ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ।
ਪ੍ਰੋਗਰਾਮ ਦਾ ਆਰੰਭ ਕਰਦਿਆਂ ਗਾਇਕ ਮਲਕੀਤ ਕਲਸੀ ਨੇ ਕਸ਼ਮੀਰ ਘੇਸਲ ਦੀ ਰਚਨਾ ਪੇਸ਼ ਕੀਤੀ। ਇਸ ਉਪਰੰਤ ਧਿਆਨ ਸਿੰਘ ਕਾਹਲੋ, ਅਮਰ ਵਿਰਦੀ, ਭੁਪਿੰਦਰ ਮਟੌਰੀਆ, ਦਰਸ਼ਨ ਤਿਊਣਾ, ਕਸ਼ਮੀਰ ਕੌਰ ਸੰਧੂ, ਸੁਰਿੰਦਰ ਕੌਰ ਭੋਗਲ ਨੇ ਕਵਿਤਾਵਾਂ ਪੇਸ਼ ਕੀਤੀਆਂ। ਲੋਕ ਅਰਪਣ ਹੋਈ ਪੁਸਤਕ ਤੇ ਪਰਚਾ ਗੀਤਕਾਰ ਰਣਜੋਧ ਰਾਣੇ ਵੱਲੋੱ ਬਾਖੂਬੀ ਪੜ੍ਹਿਆ ਗਿਆ ਜਦੋੱਕਿ ਪੁਸਤਕ ਤੇ ਚਰਚਾ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਕੀਤੀ ਗਈ। ਡਾ. ਪੰਨਾ ਲਾਲ ਮੁਸਤਫਾਬਾਦੀ, ਕਸ਼ਮੀਰ ਘੇਸਲ, ਸਮਿੱਤਰ ਸਿੰਘ, ਗੁਰਸ਼ਰਨ ਕਾਕਾ, ਸਤਪਾਲ ਲਖੋਤਰਾ, ਉਜਾਗਰ ਸਿੰਘ ਪੰਨੂਆ ਵਾਲਾ, ਹਰਬੰਸਪ੍ਰੀਤ ਰਾਣਾ ਬੂਲਪੁਰੀ, ਸਵਿੰਦਰ ਭੱਟੀ ਤੇ ਅਜਮੇਰ ਸਾਗਰ ਨੇ ਨਵੇੱ ਸਾਲ ਦੀ ਆਮਦ ਤੇ ਖੁਸ਼ਆਮਦੀਦ ਆਪੋ ਆਪਣੇ ਕਾਵਿਕ ਅੰਦਾਜ਼ ਵਿੱਚ ਕਹੀ। ਇਸ ਮੌਕੇ ਸ਼ਾਇਰ ਬਲਦੇਵ ਪ੍ਰਦੇਸੀ ਨੇ ਆਪਣੀ ਨਵੇਲੀ ਕਾਵਿਕ ਪੁਸਤਕ ‘ਜੀਵਨ ਦੇ ਰੰਗ’ ਵਿੱਚੋੱ ਕਵਿਤਾ ਸੁਣਾਈ। ਵਰਿਆਮ ਬਟਾਲਵੀ, ਬਲਵੰਤ ਸਿੰਘ ਮੁਸਾਫਿਰ, ਭਗਤ ਰਾਮ ਰੰਗਾੜਾ, ਮੈਡਮ ਪ੍ਰੀਤਮ ਸੰਧੂ, ਦਲਬੀਰ ਸਰੋਆ, ਕਿਰਨ ਬੇਦੀ, ਸਤਪਾਲ ਨੂਰ ਤੇ ਕਾਕਾ ਜਸਬੀਰ ਸਿੰਘ ਨੇ ਵੀ ਕਵੀ ਦਰਬਾਰ ਦੀ ਗਰਿਮਾ ਨੂੰ ਬਰਕਰਾਰ ਰੱਖਦਿਆਂ ਆਪੋ ਆਪਣਾ ਕਾਵਿਕ ਯੋਗਦਾਨ ਪਾਇਆ।
ਲੋਕ ਅਰਪਣ ਹੋਈ ਪੁਸਤਕ ਸਬੰਧੀ ਪੁਸਤਕ ਲੇਖਕ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਪੁਸਤਕ ਲਿਖਣ ਦਾ ਪ੍ਰਯੋਜਨ ਬਾਖੂਬੀ ਪੇਸ਼ ਕੀਤਾ। ਸਮਾਗਮ ਵਿੱਚ ਰਣਜੋਧ ਰਾਣਾ ਨੇ ‘ਜਿਸ ਜਿਸ ਦੀ ਮਦਦ ਮੈਂ ਕਰਦਾ ਰਿਹਾ’ ਅਤੇ ਸਾਹੋਵਾਲੀਆ ਵੱਲੋੱ ‘ਜੀਵਨ ਬਿਰਤੀ’ ਕਵਿਤਾ ਸੁਣਾ ਕੇ ਆਪਣੀ ਹਾਜਰੀ ਲੁਆਈ। ਇਸ ਮੌਕੇ ਪ੍ਰਿੰਸੀਪਲ ਗੋਸਲ ਤੇ ਕਹਾਣੀਕਾਰ ਪ੍ਰੀਤਮ ਸੰਧੂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ। ਸਮਾਗਮ ਦੀ ਮੰਚ ਦੀ ਸੰਚਾਲਨਾ ਰਾਜ ਕੁਮਾਰ ਸਾਹੋਵਾਲੀਆ ਵੱਲੋੱ ਕੀਤੀ ਗਈ। ਇਸ ਮੌਕੇ ਜਗਪਾਲ ਸਿੰਘ, ਰਘਬੀਰ ਸਿੰਘ, ਮੰਟੂ ਕੁਮਾਰ, ਗੁਰਪ੍ਰੀਤ ਸਿੰਘ ਕਲਸੀ, ਗਰੀਬ ਸਿੰਘ, ਕ੍ਰਿਸ਼ਨ ਬਲਦੇਵ, ਰਜਿੰਦਰ ਕੌਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…