nabaz-e-punjab.com

ਸੜਕ ’ਤੇ ਬੱਲਮ ਖੀਰੇ ਦਾ ਰੁੱਖ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ, ਜਾਨੀ ਨੁਕਸਾਨ ਤੋਂ ਬਚਾਅ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਗਸਤ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸੜਕਾਂ ਕਿਨਾਰੇ ਲੱਗੇ ਹੋਏ ਬੱਲਮ ਖੀਰੇ ਦੇ ਰੁੱਖਾਂ ਤੋਂ ਬੱਲਮ ਖੀਰੇ ਤਾਂ ਅਕਸਰ ਹੀ ਡਿੱਗਦੇ ਰਹਿੰਦੇ ਹਨ ਅਤੇ ਹੁਣ ਤੱਕ ਕਾਫੀ ਵਾਹਨ ਨੁਕਸਾਨੇ ਜਾ ਚੁੱਕੇ ਹਨ ਅਤੇ ਵਾਹਨ ਚਾਲਕਾਂ ਨੂੰ ਗੰਭੀਰ ਸੱਟਾਂ ਵੀ ਲਗਦੀਆਂ ਹਨ। ਪ੍ਰੰਤੂ ਹੁਣ ਬੱਲਮ ਖੀਰੇ ਦੇ ਭਾਰੀ ਰੁੱਖ ਵੀ ਡਿੱਗਣ ਲੱਗ ਪਏ ਹਨ। ਸਥਾਨਕ ਮਦਨਪੁਰ ਚੌਂਕ ਤੋਂ ਡਿਪਲਾਸਟ ਚੌਂਕ ਨੂੰ ਜਾਂਦੀ ਸੜਕ ਕਿਨਾਰੇ ਲੱਗਿਆ ਬੱਲਮ ਖੀਰੇ ਦਾ ਭਾਰੀ ਰੁੱਖ ਅੱਜ ਸਵੇਰੇ ਡਿੱਗ ਪਿਆ। ਜਿਸ ਕਾਰਨ ਇਸ ਸੜਕ ਉੱਪਰ ਆਵਾਜਾਈ ਵਿੱਚ ਵਿਘਨ ਪੈ ਗਿਆ ਅਤੇ ਮਦਨਪੁਰ ਚੌਂਕ ’ਤੇ ਕਾਫੀ ਸਮਾਂ ਜਾਮ ਵੀ ਲੱਗਿਆ ਰਿਹਾ। ਬੱਲਮ ਖੀਰੇ ਦਾ ਇਹ ਰੁੱਖ ਕਾਫੀ ਮੋਟਾ ਸੀ ਪਰ ਇਸ ਰੁੱਖ ਦੇ ਡਿੱਗਣ ਕਾਰਨ ਜਾਨੀ ਨੁਕਸਾਨ ਤੋਂ ਬਚਾਓ ਹੋ ਗਿਆ। ਇਸ ਰੁੱਖ ਦੇ ਸੜਕ ਉੱਤੇ ਡਿੱਗੇ ਹੋਣ ਕਾਰਨ ਕਾਫੀ ਸਮਾਂ ਆਵਾਜਾਈ ਪ੍ਰਭਾਵਿਤ ਰਹੀ ਅਤੇ ਲੋਕ ਪ੍ਰੇਸ਼ਾਨ ਹੁੰਦੇ ਰਹੇ ਲੇਕਿਨ ਮੁਹਾਲੀ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਕਰਮਚਾਰੀ ਅੱਜ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਵਿੱਚ ਰੁੱਝੇ ਹੋਣ ਕਾਰਨ ਕਿਸੇ ਨੇ ਸੜਕ ’ਤੇ ਡਿੱਗੇ ਭਾਰੀ ਦਰੱਖ਼ਤ ਨੂੰ ਚੁੱਕਣ ਦਾ ਯਤਨ ਨਹੀਂ ਕੀਤਾ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…