nabaz-e-punjab.com

ਬਲਬੀਰ ਸਿੱਧੂ ਨੇ ਵਿਕਾਸ ਪੱਖੋਂ ਮੁਹਾਲੀ ਨੂੰ ਅੱਖੋ ਪਰੋਖੇ ਕਰਕੇ ਸ਼ਹਿਰ ਵਾਸੀਆਂ ਨਾਲ ਧ੍ਰੋਹ ਕਮਾਇਆ: ਬਰਾੜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਚੋਣ ਮੈਨੀਫੈਸਟੋ ਵਿੱਚ ਮੁਹਾਲੀ ਦੇ ਵਿਕਾਸ ਸਬੰਧੀ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸਿਹਤ ਮੰਤਰੀ ਬਣੇ ਬਲਬੀਰ ਸਿੱਧੂ ਨੇ ਹਮੇਸ਼ਾ ਸ਼ਹਿਰ ਦੇ ਵਿਕਾਸ ਨੂੰ ਅੱਖੋ-ਪਰੋਖਾ ਕਰਕੇ ਮੁਹਾਲੀ ਨੂੰ ਵਿਨਾਸ਼ ਵੱਲ ਧੱਕਿਆ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਖਬੀਰ ਬਾਦਲ ਦੇ ਸਿਆਸੀ ਸਲਹਾਕਾਰ ਅਤੇ ਜ਼ਿਲ੍ਹਾ ਸਹਾਇਕ ਆਬਜ਼ਰਵਰ ਮੁਹਾਲੀ ਚਰਨਜੀਤ ਸਿੰਘ ਬਰਾੜ ਨੇ ਕੀਤਾ। ਉਨ੍ਹਾਂ ਕਿਹਾ ਕਿ ਸਿੱਧੂ ਨੇ ਹੁਣ ਤੱਕ ਸਿਰਫ ਸਿਆਸੀ ਬਿਆਨਬਾਜੀ ਕਰਕੇ ਹੀ ਲੋਕਾਂ ਨੂੰ ਲੁਭਾਉਂਦਾ ਆਇਆ ਹੈ ਜਦੋਂਕਿ ਉਸ ਨੇ ਵਰਕਰਾਂ ਦੀ ਬਾਂਹ ਫੜਨ ਦੀ ਹਮੇਸ਼ਾ ਆਪਣੇ ਪਰਿਵਾਰ ਨੂੰ ਤਰਜ਼ੀਹ ਦਿੱਤੀ ਹੇ। ਜਿਸ ਦੀ ਮਿਸਾਲ ਉਨ੍ਹਾਂ ਨੇ ਆਪਣੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਮੇਅਰ ਦੇ ਉਮੀਦਵਾਰ ਵਜੋਂ ਅੱਗੇ ਲਿਆਉਣ ਲਈ ਵਾਰਡ ਨੰਬਰ 10 ਵਿੱਚ ਖੜਾ ਕੀਤਾ ਹੈ।
ਇਸ ਕਰਕੇ ਇਸ ਵਾਰ ਕਾਰਪੋਰੇਸ਼ਨ ਚੋਣਾ ਵਿੱਚ ਚੰਗੀ ਤਰ੍ਹਾਂ ਕਾਂਗਰਸ ਨੂੰ ਸਬਕ ਸਿਖਾਉਣ ਬਾਰੇ ਸੋਚੀ ਬੈਠੇ ਹਨ। ਲੋਕਾਂ ਨੂੰ ਹੁਣ ਸਿਰਫ਼ ਇੰਤਜਾਰ ਹੈ 14 ਫਰਵਰੀ ਦਾ, ਜਦੋਂ ਮੁਹਾਲੀ ’ਚੋਂ ਕਾਂਗਰਸ ਦਾ ਮੁਕੰਮਲ ਤੌਰ ’ਤੇ ਪੱਤਾ ਸਾਫ ਹੋ ਜਾਵੇਗਾ। ਸ੍ਰੀ ਬਰਾੜ ਨੇ ਲੋਕਾਂ ਨੂੰ ਸਿੱਧੂ ਅਤੇ ਉਸ ਦੇ ਮੌਕਾਪ੍ਰਸਤਾਂ ਦੇ ਟੋਲੇ ਨੂੰ ਠੁਕਰਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਚੋਣਾ ਤੋਂ ਚੰਗਾ ਹੋਰ ਕੋਈ ਮੌਕਾ ਨਹੀਂ ਹੋਵੇਗਾ ਜਦੋਂ ਇਨ੍ਹਾਂ ਨੂੰ ਸਬਕ ਸਿਖਾਇਆ ਜਾ ਸਕੇ ਤਾਂ ਕਿ ਸਿੱਧੂ ਨੂੰ ਪਤਾ ਲੱਗੇ ਕਿ ਉਸ ਨਾਲ ਅਜਿਹਾ ਕਿਉਂ ਹੋਇਆ ਹੈ।
ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੱਧੂ ਨਸ਼ਾ ਛੁਡਾਊ ਗੋਲੀਆਂ ਤੇ ਕੋਰੋਨਾ ਵਾਰੀਅਰਜ਼ ਲਈ ਦਸਤਾਨੇ ਤੇ ਬਚਾਅ ਕਿੱਟਾਂ ਸਮੇਤ ਅਨੇਕਾਂ ਸਕੈਂਡਲਾਂ ਦੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਮੰਤਰੀ ਬਲਬੀਰ ਸਿੱਧੂ ਨੂੰ ਕਿਸੇ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ। ਮੁਹਾਲੀ ਦੇ ਲੋਕ ਇਹ ਸਮਝ ਚੁੱਕੇ ਹਨ ਕਿ ਕਾਂਗਰਸ ਪਾਰਟੀ ਨੇ ਹੁਣ ਤੱਕ ਉਨ੍ਹਾਂ ਲਈ ਕੁਝ ਨਹੀਂ ਕੀਤਾ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…