ਬਲਜਿੰਦਰ ਕੌਰ ਸ਼ੇਰਗਿੱਲ ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਦੇ ਮੁੱਖ ਸਰਪ੍ਰਸਤ ਬਣੇ

ਨਬਜ਼-ਏ-ਪੰਜਾਬ, ਮੁਹਾਲੀ, 25 ਨਵੰਬਰ:
ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਦੀ ਵਿਸ਼ੇਸ਼ ਮੀਟਿੰਗ ਅੱਜ ਮਿਤੀ 25 ਨਵੰਬਰ 2023 ਸਵੇਰੇ 10.30 ਵਜੇ ਕਮਿਊਨਿਟੀ ਸੈਂਟਰ ਸੈਕਟਰ-40-ਏ, ਚੰਡੀਗੜ੍ਹ ਵਿਖੇ ਪ੍ਰਧਾਨ ਰਾਜਵਿੰਦਰ ਸਿੰਘ ਗੁੱਡੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸੱਥ ਦੇ ਮੈਂਬਰਾਂ ਦੇ ਕੰਮ ਦੇਖਦੇ ਹੋਏ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਸਾਹਿਤਕ ਸੱਥ ਦੇ ਮੁੱਖ ਸਰਪ੍ਰਸਤ ਬਲਜਿੰਦਰ ਕੌਰ ਸ਼ੇਰਗਿੱਲ ਨੂੰ ਅਹੁਦੇਦਾਰੀ ਸੌਂਪੀ ਗਈ। ਉਨ੍ਹਾਂ ਦੀ ਥਾਂ ’ਤੇ ਕਿਰਨ ਬੇਦੀ ਨੂੰ ਸੀਨੀਅਰ ਮੀਤ ਪ੍ਰਧਾਨ ਥਾਪਿਆ ਗਿਆ।
ਮੀਟਿੰਗ ਵਿੱਚ ਸ਼ਾਮਲ ਸੱਥ ਦੀ ਜਨਰਲ ਸਕੱਤਰ ਚਰਨਜੀਤ ਕੌਰ ਬਾਠ, ਸੁਰਿੰਦਰ ਕੌਰ ਬਾੜਾ ਸਕੱਤਰ ਸਰਹਿੰਦ ਤੋਂ, ਪ੍ਰੈਸ ਸਕੱਤਰ ਸ਼ਾਇਰ ਭੱਟੀ, ਮੁੱਖ ਸਲਾਹਕਾਰ ਸੁਰਜੀਤ ਸਿੰਘ ਧੀਰ ਸ਼ਾਮਲ ਹੋਏ। ਇਸ ਮੌਕੇ ਸਰਬਸੰਮਤੀ ਨਾਲ ਸੱਥ ਦੀ ਬਿਹਤਰੀ ਲਈ ਕੁਝ ਨਵੇਂ ਫ਼ੈਸਲੇ ਲਏ ਗਏ ਅਤੇ ਆਉਣ ਵਾਲੇ ਸਮੇਂ ਵਿੱਚ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਅਗਲੇ ਪ੍ਰੋਗਰਾਮ ਉਲੀਕੇ ਗਏ ਅਤੇ ਇਨ੍ਹਾਂ ਸਮਾਗਮਾਂ ਦੀ ਵਿਉਂਤਬੰਦੀ ਤਿਆਰ ਕੀਤੀ ਗਈ। ਰਾਜਿੰਦਰ ਸਿੰਘ ਧੀਮਾਨ ਸਟੇਜ ਸੈਕਟਰੀ ਦੀ ਭੈਣ ਅਤੇ ਇੱਕ ਹੋਰ ਕਰੀਬੀ ਰਿਸ਼ਤੇਦਾਰ ਦੀ ਅਚਨਚੇਤ ਚਲਾਣਾ ਕਰਨ ’ਤੇ ਉਹ ਮੀਟਿੰਗ ਵਿੱਚ ਹਾਜ਼ਰ ਨਹੀਂ ਹੋ ਸਕੇ। ਸੱਥ ਵੱਲੋਂ ਇਸ ਦੁੱਖ ਦੀ ਘੜੀ ਵਿੱਚ 2 ਮਿੰਟ ਦਾ ਮੌਨ ਰੱਖ ਕੇ ਦੁਨੀਆਂ ਤੋਂ ਰੁਸਤਖ ਹੋਈਆਂ ਰੂਹਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ।

Load More Related Articles
Load More By Nabaz-e-Punjab
Load More In General News

Check Also

India Needs Next Generation Leaders: Jagdeep Dhankhar

India Needs Next Generation Leaders: Jagdeep Dhankhar Nabaz-e-Punjab, Mohali, October 18: …