ਬਲਜੀਤ ਕੌਰ ਦੀ ਚੋਣ ਮੁਹਿੰਮ ਵਿੱਚ ਪਹੁੰਚ ਕੇ ਬਲਬੀਰ ਸਿੱਧੂ ਨੇ ਵਰਕਰਾਂ ਵਿੱਚ ਭਰਿਆ ਜੋਸ਼

ਅਕਾਲੀ ਦਲ, ਭਾਜਪਾ, ਅਜ਼ਾਦ ਗਰੁੱਪ ਅਤੇ ਆਪ ’ਤੇ ਵਰ੍ਹੇ ਕੈਬਨਿਟ ਮੰਤਰੀ ਬਲਬੀਰ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਫਰਵਰੀ:
ਮੁਹਾਲੀ ਨਗਰ ਨਿਗਮ ਚੋਣਾਂ ਦੇ ਲਈ ਵਾਰਡ ਨੰਬਰ-7 (ਫੇਜ਼-5) ਤੋਂ ਕਾਂਗਰਸ ਦੀ ਉਮੀਦਵਾਰ ਵਜੋਂ ਚੋਣ ਲੜ ਰਹੀ ਬੀਬੀ ਬਲਜੀਤ ਕੌਰ ਦੀ 10 ਮਰਲਾ ਕੋਠੀਆਂ ਵਿੱਚ ਸੱਦੀ ਚੋਣ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ। ਇਸ ਮੌਕੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਚੋਣ ਜਲਸੇ ਵਿੱਚ ਪਹੁੰਚ ਕੇ ਕਾਂਗਰਸ ਵਰਕਰਾਂ ਅਤੇ ਸਥਾਨਕ ਵਸਨੀਕਾਂ ਵਿੱਚ ਜੋਸ਼ ਭਰ ਦਿੱਤਾ। ਲੋਕਾਂ ਨੂੰ ਅਪੀਲ ਕੀਤੀ ਕਿ ਬੀਬੀ ਬਲਜੀਤ ਕੌਰ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਬਲਬੀਰ ਸਿੱਧੂ ਨੇ ਅਕਾਲੀ ਦਲ, ਭਾਜਪਾ ਸਮੇਤ ਆਮ ਆਦਮੀ ਪਾਰਟੀ ਅਤੇ ਆਜ਼ਾਦ ਗਰੁੱਪ ਨੂੰ ਖੂਬ ਰਗੜੇ ਲਗਾਉਂਦਿਆਂ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪੋ ਆਪਣੀਆਂ ਪਾਰਟੀਆਂ ਦੇ ਭਗੌੜੇ ਦੱਸਿਆ। ਉਨ੍ਹਾਂ ਕਿਹਾ ਕਿ ਬੀਬੀ ਬਲਜੀਤ ਕੌਰ ਨੇ ਕੌਂਸਲਰ ਨਾ ਹੁੰਦੇ ਹੋਏ ਵੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਈਆਂ ਜਾਂਦੀਆਂ ਰਹੀਆਂ ਹਨ, ਇਸ ਲਈ ਉਹ ਆਪਣੇ ਵਾਰਡ ਦੇ ਵੋਟਰਾਂ ਦੀ ਵੋਟ ਦੇ ਸਹੀ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਕਿਸਾਨ ਮੁੱਦਿਆਂ ਦੀ ਗੱਲ ਕਰਕੇ ਕੁਝ ਪਾਰਟੀਆਂ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਵਿੱਚ ਜੁਟੀਆਂ ਹੋਈਆਂ ਹਨ ਜਦਕਿ ਇਨ੍ਹਾਂ ਚੋਣਾਂ ਵਿੱਚ ਸਿਰਫ਼ ਸ਼ਹਿਰ ਦੇ ਵਿਕਾਸ ਦੀ ਗੱਲ ਕੀਤੀ ਜਾਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੋਕ ਮੰੰਹ ਨਾ ਲਗਾਉਣ।
ਮੋਹਤਬਰ ਵਿਅਕਤੀਆਂ ਨੇ ਕਿਹਾ ਕਿ ਬੀਬੀ ਬਲਜੀਤ ਕੌਰ ਪਿਛਲੇ ਲੰਬੇ ਸਮੇਂ ਤੋਂ ਵਾਰਡ ਵਾਸੀਆਂ ਦੇ ਨਾਲ ਖੜਦੇ ਆ ਰਹੇ ਹਨ ਜਦਕਿ ਦੂਜੀਆਂ ਪਾਰਟੀਆਂ ਵੱਲੋਂ ਬਿਲਕੁਲ ਨਵੇਂ ਚਿਹਰੇ ਉਤਾਰੇ ਜਾ ਰਹੇ ਹਨ। ਜਿਨ੍ਹਾਂ ਦੀ ਵਾਰਡ ਦੇ ਲੋਕਾਂ ਲਈ ਹੁਣ ਤੱਕ ਵੀ ਕੋਈ ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਬੀਬੀ ਬਲਜੀਤ ਕੌਰ ਦੇ ਹੱਕ ਵਿੱਚ ਵਾਰਡ ਵਾਸੀਆਂ ਦਾ ਕਾਫ਼ਲਾ ਤੁਰਿਆ ਹੋਇਆ ਹੈ, ਉਸ ਹਿਸਾਬ ਨਾਲ ਲਗਭਗ ਇਹ ਤੈਅ ਹੋ ਚੁੱਕਾ ਹੈ ਕਿ ਉਹ ਵੱਡੀ ਲੀਡ ਨਾਲ ਚੋਣ ਜਿੱਤਣ ਵਿੱਚ ਕਾਮਯਾਬ ਹੋਣਗੇ।
ਇਸ ਮੌਕੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਰਾਣਾ, ਐਡਵੋਕੇਟ ਕੇ.ਕੇ. ਗੋਇਲ, ਵਿਕਾਸ ਉੱਪਲ, ਬਲਵਿੰਦਰ ਸਿੰਘ, ਰਮੇਸ਼ ਸੋਂਧੀ, ਰਣਜੀਤ ਸਿੰਘ, ਰਾਜਨ ਖੰਨਾ, ਪੂਰਵਾ, ਆਦਿੱਤਿਆ ਗੁਪਤਾ, ਅਸ਼ਵਨੀ ਅਗਰਵਾਲ, ਅੰਮ੍ਰਿਤ ਲਾਲ ਗੋਇਲ, ਟੀ.ਐਸ. ਸੂਦਨ, ਵਿਕਾਸ ਸੈਣੀ, ਗੁਰਮੀਤ ਸਿੰਘ, ਪਿਆਰਾ ਸਿੰਘ, ਰਣਜੀਤ ਸਿੰਘ ਗਿੱਲ, ਬਲਬੀਰ ਸਿੰਘ, ਜਗੀਰ ਸਿੰਘ, ਰਮਨ ਥਰੇਜਾ, ਮਨਮੋਹਨ ਸਿੰਘ, ਰਾਜ ਬਾਲਾ, ਸੰਧਿਆ ਰਾਣੀ, ਪਰਮਜੀਤ, ਹਰਜੀਤ ਕੌਰ, ਸੁਰੱਕਸ਼ਾ ਦੇਵੀ, ਅਰੁਣਾ ਸ਼ਰਮਾ, ਜਸਬੀਰ ਕੌਰ, ਜਸਮੀਨ, ਰਕਸ਼ਾ ਦੇਵੀ, ਕਾਂਤਾ ਰਾਣੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Campaign

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …