Share on Facebook Share on Twitter Share on Google+ Share on Pinterest Share on Linkedin ਬਲਜੀਤ ਸਿੰਘ ਬਲੈਕਸਟੋਨ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਮੁੜ ਪ੍ਰਧਾਨ ਚੁਣੇ ਗਏ ਨਬਜ਼-ਏ-ਪੰਜਾਬ, ਮੁਹਾਲੀ, 7 ਸਤੰਬਰ: ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਬਲਜੀਤ ਸਿੰਘ ਬਲੈਕ ਸਟੋਨ ਨੂੰ ਅਗਲੇ ਇੱਕ ਸਾਲ ਲਈ ਦੁਬਾਰਾ ਪ੍ਰਧਾਨ ਚੁਣਿਆ ਗਿਆ। ਮੀਟਿੰਗ ਦੌਰਾਨ ਸੰਸਥਾ ਦੇ ਜਨਰਲ ਸਕੱਤਰ ਦਿਲਪ੍ਰੀਤ ਸਿੰਘ ਨੇ ਪਿਛਲੇ ਕਾਰਜਕਾਰ ਦਾ ਲੇਖਾ ਜੋਖਾ ਪੇਸ਼ ਕੀਤਾ। ਉਪਰੰਤ ਪ੍ਰਧਾਨ ਬਲਜੀਤ ਸਿੰਘ ਬਲੈਕ ਸਟੋਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਉਦਯੋਗਾਂ ਅਤੇ ਉਦਯੋਗਪਤੀਆਂ ਦੀ ਭਲਾਈ ਨਾਲ ਜੁੜੇ ਕਈ ਕੰਮ ਆਰੰਭੇ ਗਏ ਸਨ, ਜਿਹੜੇ ਸਰਕਾਰ ਵੱਲੋਂ ਮਨਜੂਰ ਕਰ ਲਏ ਗਏ ਹਨ। ਇਨ੍ਹਾਂ ਕੰਮ ਵੀ ਆਰੰਭ ਹੋ ਗਏ ਹਨ ਅਤੇ ਜੇਕਰ ਹਾਊਸ ਵੱਲੋਂ ਉਨ੍ਹਾਂ ਨੂੰ ਥੋੜ੍ਹਾ ਹੋਰ ਸਮਾਂ ਦਿੱਤਾ ਜਾਵੇ ਤਾਂ ਇਹ ਕੰਮ ਛੇਤੀ ਮੁਕੰਮਲ ਕਰਵਾਏ ਜਾ ਸਕਦੇ ਹਨ। ਜਿਸ ਤੋਂ ਬਾਅਦ ਹਾਊਸ ਵੱਲੋਂ ਬਹੁਸੰਮਤੀ ਨਾਲ ਉਨ੍ਹਾਂ ਨੂੰ ਅਗਲੇ ਇੱਕ ਸਾਲ ਲਈ ਦੁਬਾਰਾ ਪ੍ਰਧਾਨ ਨਿਯੁਕਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਮੁਹਾਲੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਿੰਦਰ ਪਾਲ ਸਿੰਘ ਬਿੱਲਾ ਨੇ ਕਿਹਾ ਕਿ ਸਰਕਾਰੀ ਕੰਮਾਂ ਵਿੱਚ ਕਈ ਵਾਰ ਕਾਫ਼ੀ ਸਮਾਂ ਲੱਗਦਾ ਹੈ ਅਤੇ ਜਿਹੜਾ ਵਿਅਕਤੀ ਅਗਵਾਈ ਕਰ ਰਿਹਾ ਹੋਵੇ ਉਸ ਨੂੰ ਹੋਰ ਸਮਾਂ ਦੇਣਾ ਬਣਦਾ ਹੈ, ਇਸ ਲਈ ਹਾਊਸ ਨੇ ਬਲਜੀਤ ਸਿੰਘ ਨੂੰ ਇੱਕ ਸਾਲ ਲਈ ਅਹੁਦੇ ’ਤੇ ਬਣੇ ਰਹਿਣ ਦੀ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਕੇਐਸ ਮਾਹਲ, ਬਲਬੀਰ ਸਿੰਘ, ਅਸ਼ੋਕ ਗੁਪਤਾ, ਐਸਐਸ ਸਭਰਵਾਲ ਅਤੇ ਆਰਐਸ ਆਨੰਦ (ਸਾਰੇ ਸਾਬਕਾ ਪ੍ਰਧਾਨ) ਕੇਐਚਐਸ ਢੀਂਡਸਾ, ਦਰਸ਼ਨ ਸਿੰਘ ਕਲਸੀ, ਐਸਐਸ ਚੀਮਾ, ਨਰਿੰਦਰ ਸਿੰਘ ਸੰਧੂ, ਪੀਜੇ ਸਿੰਘ, ਐਡਵੋਕੇਟ ਜਸਬੀਰ ਸਿੰਘ, ਸ਼ਲਿੰਦਰ ਆਨੰਦ, ਰਾਕੇਸ਼ ਵਿਗ, ਆਰਕੇ ਲੂਥਰਾ, ਇਕਬਾਲ ਸਿੰਘ ਮਾਲਵਾ, ਪ੍ਰਦੀਪ ਸਿੰਘ ਭਾਰਜ, ਮਹੇਸ਼ ਚੁੱਗ, ਜਸਜੀਤ ਸਿੰਘ ਚੁੱਗ, ਹਰਮੀਤ ਸਿੰਘ ਚੁੱਗ, ਅਰਵਿੰਦਰ ਸਿਘ ਸੋਢੀ, ਸੁਖਪ੍ਰੀਤ ਸਿੰਘ ਸੈਣੀ, ਗਿਰੀਸ਼ ਭਨੋਟ, ਪਰਮਜੀਤ ਸਿੰਘ, ਐਡਵੋਕੇਟ ਅਰਵਿੰਦਰ ਸਿੰਘ, ਗੁਰਰਾਜ ਪਾਲ ਮਨੋਚਾ ਸਮੇਤ ਵੱਡੀ ਗਿਣਤੀ ਮੈਂਬਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ