ਬਲੌਂਗੀ ਮੁਹਾਲੀ ਬਾਈਪਾਸ ਮੁੱਖ ਸੜਕ ’ਤੇ ਗੰਦਗੀ ਕਾਰਨ ਬੀਮਾਰੀ ਫੈਲਣ ਦਾ ਖਦਸ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਦਸੰਬਰ:
ਨਰਿੰਦਰ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਇੱਕ ਪਾਸੇ ਸਵੱਛ ਭਾਰਤ ਮੁਹਿੰਮ ਚਲਾਈ ਹੋਈ ਹੈ ਪਰ ਮੁਹਾਲੀ ਤੋਂ ਬਲੌਂਗੀ ਤੱਕ ਜਾਂਦੀ ਮੁੱਖ ਸੜਕ ਦੇ ਕਿਨਾਰੇ ਹਰ ਪਾਸੇ ਗੰਦਗੀ ਦੀ ਭਰਮਾਰ ਹੈ। ਬਲੌਂਗੀ ਬੈਰੀਅਰ ਤੋਂ ਪਟਿਆਲਾ ਕੀ ਰਾਓ ਤੱਕ ਸੜਕ ਦੇ ਕੰਢੇ ਤਾਂ ਗੰਦਗੀ ਏਨੀ ਜ਼ਿਆਦਾ ਫੈਲੀ ਹੋਈ ਹੈ ਕਿ ਇਸ ਖੇਤਰ ਵਿੱਚ ਕਦੇ ਵੀ ਬਿਮਾਰੀ ਫੈਲ ਸਕਦੀ ਹੈ। ਬਲੌਂਗੀ ਬਾਈਪਾਸ ਮਾਰਕੀਟ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਨਿਲ ਬਾਂਸਲ ਤੇ ਨਰੇਸ਼ ਕੁਮਾਰ ਨੇਸ਼ੀ ਅਤੇ ਡਾ. ਕੁਲਦੀਪ ਸਿੰਘ ਬਿੱਟੂ ਨੇ ਦੱਸਿਆ ਕਿ ਜਦੋਂ ਇਸ ਸੜਕ ਉੱਪਰੋਂ ਕਦੇ ਕਿਸੇ ਵੀਆਈਪੀ ਨੇ ਲੰਘਣਾ ਹੁੰਦਾ ਹੈ ਜਾਂ ਮੁਹਾਲੀ ਵਿੱਚ ਪੀਸੀਏ ਸਟੇਡੀਅਮ ਵਿੱਚ ਅੰਤਰਾਸ਼ਟਰੀ ਕ੍ਰਿਕਟ ਮੈਚ ਹੁੰਦੇ ਹਨ, ਉਦੋਂ ਹੀ ਇਸ ਸੜਕ ਦੀ ਸਫਾਈ ਹੁੰਦੀ ਹੈ ਨਹੀਂ ਤਾਂ ਇਧਰਲੇ ਪਾਸੇ ਕੋਈ ਕਰਮਚਾਰੀ ਝਾੜੂ ਤੱਕ ਵੀ ਲਾਉਣ ਨਹੀਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮੁੱਖ ਸੜਕ ਹੈ ਪਰ ਰਾਤ ਸਮੇਂ ਇਸ ਸੜਕ ਉੱਤੇ ਸਟਰੀਟ ਲਾਈਟਾਂ ਵੀ ਨਹੀਂ ਜੱਗਦੀਆਂ ਹਨ। ਜਿਸ ਕਰਕੇ ਸ਼ਾਮ ਢਲਦੇ ਹੀ ਹਰ ਪਾਸੇ ਸੰਘਣਾ ਹਨੇਰਾ ਛਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸੜਕ ਉੱਤੇ ਫੈਲੀ ਗੰਦਗੀ ਸਾਫ ਕਰਵਾਈ ਜਾਵੇ ਅਤੇ ਬੰਦ ਪਈਆਂ ਸਟਰੀਟ ਲਾਈਟਾਂ ਤੁਰੰਤ ਠੀਕ ਕਰਵਾਈਆਂ ਜਾਣ।
ਇਸ ਮੌਕੇ ਮਾਰਕੀਟ ਦੇ ਦੁਕਾਨਦਾਰ ਰਣਧੀਰ ਸਿੰਘ ਰਾਜੂ, ਨਿਰਮਲਜੀਤ ਸਿੰਘ ਸੈਣੀ, ਬਲਜਿੰਦਰ ਸਿੰਘ, ਪੰਕਜ ਕੁਮਾਰ, ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ ਸੈਣੀ, ਦਵਿੰਦਰ ਸਿੰਘ ਬੱਬੂ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਗੰਦਗੀ ਚੁੱਕਣ ਅਤੇ ਸਟਰੀਟ ਲਾਈਟਾਂ ਚਾਲੂ ਕਰਨ ਲਈ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਿਲਿਆ ਜਾ ਚੁੱਕਾ ਹੈ ਲੇਕਿਨ ਹੁਣ ਤੱਕ ਅਧਿਕਾਰੀਆਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…