Nabaz-e-punjab.com

ਬਲੌਂਗੀ ਦੇ ਥਾਣਾ ਮੁਖੀ ਨੇ ਸੁਰੱਖਿਆ ਦੇ ਮੁੱਦੇ ’ਤੇ ਹੋਟਲਾਂ ਦੇ ਮੈਨੇਜਰਾਂ ਤੇ ਸਟਾਫ਼ ਨਾਲ ਕੀਤੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਕਤੂਬਰ:
ਬਲੌਂਗੀ ਥਾਣੇ ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੇ ਥਾਣਾ ਬਲੌਂਗੀ ਦੀ ਹੱਦ ਅੰਦਰ ਪੈਂਦੇ ਹੋਟਲਾਂ ਦੇ ਮੈਨੇਜਰਾਂ ਅਤੇ ਸਟਾਫ਼ ਨਾਲ ਸੁਰੱਖਿਆ ਦੇ ਮੁੱਦੇ ’ਤੇ ਅਹਿਮ ਮੀਟਿੰਗ ਕੀਤੀ ਅਤੇ ਹੋਟਲ ਮਾਲਕਾਂ ਅਤੇ ਮੈਨੇਜਰਾਂ ਨੂੰ ਸੂਬੇ ਦੀ ਸੁਰੱਖਿਆ ਪੱਖੋਂ ਆਪਣੇ ਹੋਟਲਾਂ ਵਿੱਚ ਟ੍ਰੈਕਸ ਬਲਾਕਚੈਨ ਸਾਫ਼ਟਵੇਅਰ ਲਗਾਉਣ ਦਾ ਸੁਝਾਅ ਦਿੱਤਾ।
ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਇਹ ਸਾਫ਼ਟਵੇਅਰ ਲਗਾਉਣ ਲਈ ਸਿਰਫ਼ 250 ਰੁਪਏ ਅਦਾ ਕਰਨੇ ਪੈਣਗੇ ਅਤੇ ਇਸ ਦੀ ਵਰਤੋਂ ਕਰਨ ’ਤੇ ਹੋਟਲਾਂ ਵਿੱਚ ਅਪਰਾਧ ਦੀਆਂ ਵਾਰਦਾਤਾਂ ’ਤੇ ਪ੍ਰਭਾਵੀ ਢੰਗ ਨਾਲ ਕਾਬੂ ਪਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਸਿਸਟਮ ਨਾਲ ਹੋਟਲ ਵਿੱਚ ਰਹਿਣ ਵਾਲੇ ਵਿਅਕਤੀ ਨੂੰ ਆਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਹੋਰ ਫੋਟੋ ਸ਼ਨਾਖ਼ਤੀ ਕਾਰਡ ਨਾਲ ਸਾਫ਼ਟਵੇਅਰ ਰਾਹੀਂ ਟਰੈਕ ਕੀਤਾ ਜਾ ਸਕੇਗਾ ਅਤੇ ਜੇਕਰ ਉਹ ਕਾਰਡ ਜਾਅਲੀ ਹੋਵੇਗਾ ਤਾਂ ਸਬੰਧਤ ਵਿਅਕਤੀ ਬਾਰੇ ਹੋਟਲ ਮੈਨੇਜਮੈਂਟ ਅਤੇ ਪੁਲੀਸ ਨੂੰ ਤੁਰੰਤ ਜਾਣਕਾਰੀ ਮਿਲ ਜਾਵੇਗੀ। ਥਾਣਾ ਮੁਖੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੋਈ ਵੀ ਵਿਦੇਸ਼ੀ ਸੈਲਾਨੀ ਹੋਟਲ ਵਿੱਚ ਆ ਕੇ ਰਹਿੰਦਾ ਤਾਂ ਉਸ ਦੇ ਪਾਸਪੋਰਟ ਦੀ ਫੋਟੋ ਕਾਪੀ ਜ਼ਰੂਰ ਰਿਕਾਰਡ ਵਿੱਚ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਹੋਟਲ ਪ੍ਰਬੰਧਕ ਜੋ ਵੀ ਦਸਤਾਵੇਜ਼ ਇਕੱਠੇ ਕਰਨਗੇ, ਉਸ ਦੀ ਇਕ ਇਕ ਕਾਪੀ ਨੇੜੇ ਦੇ ਥਾਣੇ ਅਤੇ ਐਸਐਸਪੀ ਨੂੰ ਦੇਣਾ ਯਕੀਨੀ ਬਣਾਉਣਗੇ। ਮੀਟਿੰਗ ਦੌਰਾਨ ਵੱਖ ਵੱਖ ਹੋਟਲਾਂ ਦੇ ਮਾਲਕ, ਮੈਨੇਜਰ ਅਤੇ ਨੁਮਾਇੰਦੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…