Share on Facebook Share on Twitter Share on Google+ Share on Pinterest Share on Linkedin 100ਵੀਂ ਵਾਰ ਖੂਨਦਾਨ ਕਰਕੇ ਨਵਾਂ ਸਾਲ ਮਨਾਏਗੀ ਖੂਨਦਾਨੀ ਜੋੜੀ ਬਲਵੰਤ ਸਿੰਘ ਅਤੇ ਜਸਵੰਤ ਕੌਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ: ਨਵੇਂ ਸਾਲ ਮੌਕੇ ਜਿੱਥੇ ਵੱਡੀ ਗਿਣਤੀ ਲੋਕ ਕਲੱਬਾਂ ਤੇ ਹੋਟਲਾਂ ਵਿੱਚ ਜਾ ਕੇ ਪਾਰਟੀਆਂ ਕਰਦੇ ਹਨ, ਉੱਥੇ ਮੁਹਾਲੀ ਦੀ ਖੂਨਦਾਨੀ ਜੋੜੀ ਬਲਵੰਤ ਸਿੰਘ ਅਤੇ ਬੀਬੀ ਜਸਵੰਤ ਕੌਰ ਵੱਲੋਂ ਨਵੇਂ ਸਾਲ ਮੌਕੇ ਬਲੱਡ ਬੈਂਕ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32, ਚੰਡੀਗੜ੍ਹ ਵਿੱਚ ਜਾ ਕੇ 1 ਜਨਵਰੀ ਨੂੰ ਖੂਨਦਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਹ ਖੂਨਦਾਨੀ ਜੋੜਾ ਇਕੱਠੇ 99-99 ਵਾਰ ਖੂਨਦਾਨ ਕਰ ਚੁੱਕਿਆ ਹੈ, ਹੁਣ 1 ਜਨਵਰੀ ਨੂੰ ਦੋਵਾਂ ਵੱਲੋਂ 100ਵੀਂ-100ਵੀਂ ਵਾਰ ਖੂਨਦਾਨ ਕੀਤਾ ਜਾ ਰਿਹਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵੰਤ ਸਿੰਘ ਅਤੇ ਜਸਵੰਤ ਕੌਰ ਨੇ ਦੱਸਿਆ ਕਿ ਖੂਨਦਾਨ ਕਰਨ ਕਰਕੇ ਉਹਨਾਂ ਦਾ ਨਾਮ ਗਿੰਨੀਜ ਬੁੱਕ, ਲਿਮਕਾ ਬੁੱਕ, ਇੰਡੀਆ ਬੁੱਕ, ਏਸੀਆ ਬੁੱਕ, ਯੂਨੀਕ ਬੁੱਕ, ਚੈਂਪੀਅਨ ਬੁੱਕ, ਗਲੋਬਲ ਵਰਲਡ ਬੁੱਕ ਵਿੱਚ ਦਰਜ ਹੋ ਚੁੱਕਿਆ ਹੈ। ਹੁਣ ਤਕ ਉਹਨਾਂ ਨੂੰ ਵੱਖ ਵੱਖ ਸੰਸਥਾਵਾਂ ਵੱਲੋਂ 1500 ਤੋਂ ਵਧ ਸਨਮਾਨ ਦਿੱਤੇ ਜਾ ਚੁੱਕੇ ਹਨ। ਉਹਨਾਂ ਦੇ ਕੈਨੇਡਾ ਰਹਿੰਦੇ ਬੱਚਿਆਂ ਅਮਨਦੀਪ ਸਿੰਘ ਅਤੇ ਸੰਦੀਪ ਕੌਰ ਵੱਲੋਂ ਵੀ 40-40 ਵਾਰ ਖੂਨਦਾਨ ਕੀਤਾ ਜਾ ਚੁੱਕਿਆ ਹੈ। ਉਹਨਾਂ ਦੇ ਪਰਿਵਾਰ ਵੱਲੋਂ ਹੁਣ ਤੱਕ ਇਕ ਕੁਇੰਟਲ 10 ਕਿੱਲੋ ਖੂਨਦਾਨ ਕੀਤਾ ਜਾ ਚੁੱਕਿਆ ਹੈ। ਉਹਨਾਂ ਵੱਲੋਂ ਆਪਣੇ ਵਿਆਹ ਦੀ 23ਵੀਂ ਵਰੇਗੰਢ ਮੌਕੇ ਆਪਣੇ ਬੱਚਿਆਂ ਦੀ ਸਹਿਮਤੀ ਨਾਲ ਆਪਣਾ ਸਰੀਰ ਵੀ ਮਰਨ ਉਪਰੰਤ ਪੀ ਜੀ ਆਈ ਨੂੰ ਮੈਡੀਕਲ ਖੋਜ ਲਈ ਦਾਨ ਕੀਤਾ ਹੋਇਆ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਪਹਿਲੀ ਵਾਰ ਇਕੱਠਿਆਂ 7-4-1991 ਨੂੰ ਪਹਿਲੀ ਵਾਰੀ ਖੂਨਦਾਨ ਕੀਤਾ ਸੀ ਤੇ ਉਦੋਂ ਤੋਂ ਹੁਣ ਤਕ ਲਗਾਤਾਰ ਖੂਨਦਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਖੂਨਦਾਨ ਕਰਨ ਨਾਲ ਕੋਈ ਕਮਜੋਰੀ ਨਹੀਂ ਆਉਂਦੀ ਬਲਕਿ ਖੂਨਦਾਨ ਕਰਨ ਨਾਲ ਬਹੁਤ ਸਾਰੇ ਲੋਕਾਂ ਦੀ ਜਿੰਦਗੀ ਬਚ ਜਾਂਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਜਰੂਰ ਖੂਨਦਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਅਪਰੈਲ 1994 ਵਿੱਚ ਬਾਬਾ ਸੇਖ ਫਰੀਦ ਬਲੱਡ ਡੋਨਰਜ ਕੌਂਸਲ ਦੀ ਸਥਾਪਨਾ ਕਰਕੇ ਹੁਣ ਤਕ 146 ਵਾਰ ਖੂਨਦਾਨ ਕੈਂਪ ਲਗਾ ਕੇ ਕਰੀਬ 23 ਹਜਾਰ ਤੋੱ ਵੱਧ ਯੂਨਿਟ ਖੂਨ ਇਕਠਾ ਕਰਕੇ ਵੱਖ ਵੱਖ ਬਲੱਡ ਬੱੈਕਾਂ ਨੂੰ ਦਿੱਤਾ ਜਾ ਚੁੱਕਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ