nabaz-e-punjab.com

ਬਲਵੰਤ ਸਿੰਘ ਰਾਮੂਵਾਲੀਆ ਮੁੜ ਸੁਰਜੀਤ ਕਰਨਗੇ ਆਪਣੀ ਲੋਕ ਭਲਾਈ ਪਾਰਟੀ

ਨਸ਼ਿਆਂ ਦੇ ਕੋਹੜ ਤੋਂ ਪੰਜਾਬ ਨੂੰ ਬਚਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ: ਰਾਮੂਵਾਲੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ:
ਸਾਬਕ ਕੇਂਦਰੀ ਮੰਦਰੀ ਅਤੇ ਸਾਬਕਾ ਜੇਲ੍ਹ ਮੰਤਰੀ ਉੱਤਰ ਪ੍ਰਦੇਸ਼ ਬਲਵੰਤ ਸਿੰਘ ਰਾਮੂਵਾਲੀਆ ਆਪਣੀ ਲੋਕ ਭਲਾਈ ਪਾਰਟੀ ਨੂੰ ਮੁੜ ਪੰਜਾਬ ਵਿਚ ਸਰਗਰਮ ਕਰਨ ਜਾ ਰਹੇ ਹਨ। ਇਸ ਵਾਰ ਉਨ੍ਹਾਂ ਦਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਹੈ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਮੂਵਾਲੀਆ ਨੇ ਕਿਹਾ ਕਿ ਦੁਨੀਆਂ ਭਰ ’ਚ ਪੰਜਾਬ ਨੂੰ ਸਭ ਗੁਣਾਂ ਵਿਚ ਇਕ ਨੰਬਰ ਤੇ ਮਨਿਆ ਜਾਂਦਾ ਸੀ ਪਰ ਸਿੰਥੈਟਿਕ ਅਤੇ ਕੈਮੀਕਲ ਨਸ਼ਿਆਂ ਦੀ ਭਰਮਾਰ ਨੇ ਪੰਜਾਬ ਦੇ ਗਾਡਰਾਂ ਵਰਗੇ ਗੱਭਰੂ ਗਰਨੇ ਬਣਾ ਦਿਤੇ ਹਨ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਦੇ ਸਿੱਖਾਂ ਅਤੇ ਹਿੰਦੂਆਂ ਨੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ ਕਿ ਉਹ ਲੋਕ ਭਲਾਈ ਪਾਰਟੀ ਨੂੰ ਮੁੜ ਤੋਂ ਸਰਗਰਮ ਕਰਕੇ ਪੰਜਾਬ ’ਚੋਂ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਸ਼ੁਰੂ ਕਰਨ।
ਇਸ ਸਬੰਧੀ ਬਲਵੰਤ ਸਿੰਘ ਰਾਮੂਵਾਲੀਆ ਨੇ 14 ਜੁਲਾਈ ਨੂੰ ਲੁਧਿਆਣਾ ਵਿੱਚ ਲੋਕ ਭਲਾਈ ਪਾਰਟੀ ਦੇ ਸਾਰੇ ਆਗੂਆਂ, ਵਰਕਰਾਂ ਅਤੇ ਰਾਜਸੀ ਲੋਕਾਂ ਦੀ ਇੱਕ ਸਲਾਹਕਾਰ ਮੀਟਿੰਗ ਰੱਖੀ ਗਈ ਹੈ, ਜਿਸ ਤੋਂ ਪੰਜਾਬ ਵਿੱਚ ਨਸ਼ਿਆਂ ਦੇ ਖਾਤਮੇ ਲਈ ਅਹਿਮ ਫੈਸਲੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਉਹ ਮੀਟਿੰਗ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਦਸਣਗੇ ਕਿ ਪੰਜਾਬ ਵਿੱਚ ਨਸ਼ਿਆਂ ਨਾਲ ਬਰਬਾਦੀ ਕਰਨ ਵਿਚ ਅਹਿਮ ਭੁਮਿਕਾ ਨਿਭਾਉਣ ਵਾਲੇ ਕੌਣ ਸਨ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ, ਜਵਾਨੀ, ਫੌਜੀ ਭਰਤੀ, ਟਰਾਂਸਪੋਰਟ ਵਿੱਚ ਪੂਰੇ ਦੇਸ਼ ਵਿਚ ਇਕ ਨੰਬਰ ’ਤੇ ਮਨਿਆ ਜਾਂਦਾ ਸੀ ਅਤੇ ਦੇਸ਼ ਦੀ ਰਾਖੀ ਲਈ ਪੰਜਾਬ ਦੇ ਗਭਰੂ ਲੋਹੇ ਦੀ ਕੰਧ ਬਣ ਕੇ ਰਾਖੀ ਕਰਦੇ ਸੀ। ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਜਿਹੜਾ 2007 ਤੋਂ 2017 ਤੱਕ ਦਾ ਦਹਾਕਾ ਪੰਜਾਬ ਲਈ ਭਿਆਨਕ ਕਹਿਰ ’ਤੇ ਬਰਬਾਦੀ ਦਾ ਕਾਲਾ ਦੌਰ ਸੀ ਜਿਨ੍ਹਾਂ ਨੇ ਹਾਸਦੇ ਵਸਦੇ ਅਤੇ ਲਹਿ ਲਹਾਉਂਦੇ ਪੰਜਾਬ ਨੂੰ ਸਾੜ ਕੇ ਸੁਆਹ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਸਰਕਾਰ ’ਤੇ ਲੋਕਾਂ ਨੂੰ ਵੱਧ ਤੋਂ ਵੱਧ ਸਮਰਥਨ ਦੇਣਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਿੱਖ ਧਰਮ ਦੇ ਵੱਡੇ ਵੱਡੇ ਸਾਧੂ-ਸੰਤਾਂ ਤੇ ਡੇਰੇ ਦੇ ਮੁੱਖੀਆਂ ਨੂੰ ਸਰਗਰਮ ਹੋਣਾ ਚਾਹੀਦਾ ਹੈ।
ਸ੍ਰੀ ਰਾਮੂਵਾਲੀਆ ਕਿਹਾ ਕਿ ਹਾਈਕੋਰਟ ਨੇ ਵੀ ਕਹਿ ਦਿੱਤਾ ਹੈ ਕਿ ਨਸ਼ਿਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 10 ਜੁਲਾਈ ਨੂੰ ਟ੍ਰੈਵਲ ਏਜੰਟਾਂ ਦੇ ਖਿਲਾਫ ਧਰਨਾ ਲਗਾਉਣ ਦਾ ਐਲਾਨ ਕੀਤਾ ਸੀ ਪਰ ਇਸ ਸਮੇਂ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਕਦਮ ਚੁਕਣ ਦੀ ਲੋੜ ਹੈ। ਇਸ ਲਈ ਧਰਨਾ ਮੁਤਲਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ’ਚੋਂ ਨਸ਼ਿਆਂ ਨੂੰ ਖਤਮ ਕਰਨ ਵਿਚ ਅਸਫਲ ਸਾਬਤ ਹੋਈ ਹੈ ਅਤੇ ਸਿਆਸੀ ਆਗੂਆਂ ਦਾ ਡੋਪ ਟੈਸਟ ਤਾਂ ਲੋਕਾਂ ਨੇ 10 ਸਾਲ ਪਹਿਲਾਂ ਹੀ ਕਰ ਲਿਆ ਸੀ। ਇਸ ਮੌਕੇ ਨੌਜਵਾਨ ਆਗੂ ਇਸ਼ਪ੍ਰੀਤ ਸਿੰਘ ਵਿੱਕੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Punjab Police’s AGTF in joint operation with UP Police arrested two shooters involved in separate sensational murder cases

Punjab Police’s AGTF in joint operation with UP Police arrested two shooters involve…