Share on Facebook Share on Twitter Share on Google+ Share on Pinterest Share on Linkedin ਕਰੋਨਾਵਾਇਰਸ: ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਬੈਂਕ ਮੁਲਾਜ਼ਮ ਪਰਿਵਾਰਕ ਮੈਂਬਰ ਪਾ ਰਹੇ ਨੇ ਡਿਊਟੀ ’ਤੇ ਨਾ ਜਾਣ ਲਈ ਦਬਾਅ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਪਰੈਲ: ਕਰੋਨਾਵਾਇਰਸ ਦੇ ਚੱਲਦਿਆਂ ਜਿੱਥੇ ਕੇਂਦਰ ਸਰਕਾਰ ਫੈਸਲੇ ਤਹਿਤ ਪੰਜਾਬ ਸਰਕਾਰ ਨੇ ਸੂਬੇ ਵਿੱਚ ਕਰਫਿਊ ਲਾਗੂ ਕਰਕੇ ਲੋਕ ਨੂੰ ਇਸ ਮਹਾਂਮਾਰੀ ਤੋਂ ਬਚਨ ਲਈ ਆਪੋ ਆਪਣੇ ਘਰਾਂ ਵਿੱਚ ਰਹਿਣ ਲਈ ਪ੍ਰੇਰਿਆ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਵੱਖ-ਵੱਖ ਬੈਂਕਾਂ ਦੇ ਮੁਲਾਜ਼ਮ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਕਈ ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਕਰੋਨਾ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਡਿਊਟੀ ’ਤੇ ਨਾ ਜਾਣ ਲਈ ਦਬਾਅ ਪਾ ਰਹੇ ਹਨ। ਐਚਡੀਐਫ਼ਸੀ ਬੈਂਕ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਡਬਲਿਊਐਚਓ ਦੀ ਰਿਪੋਰਟ ਅਨੁਸਾਰ ਕਰੰਸੀ ਨਾਲ ਵੀ ਇਹ ਵਾਇਰਸ ਫੈਲ ਸਕਦਾ ਹੈ। ਹਾਲਾਂਕਿ ਉਨ੍ਹਾਂ ਨੂੰ ਮਾਸਕ, ਦਸਤਾਨੇ ਅਤੇ ਸੈਨੇਟਾਈਜ਼ ਦੀ ਸੁਵਿਧਾ ਮੁਹੱਈਆ ਕਰਵਾਈ ਗਈ ਹੈ ਪ੍ਰੰਤੂ ਇਸ ਦੇ ਬਾਵਜੂਦ ਉਹ ਪੂਰੀ ਤਰ੍ਹਾਂ ਸੁਰੱਖਿਆ ਨਹੀਂ ਹਨ। ਕਿਉਂਕਿ ਬੈਂਕ ਵਿੱਚ ਲੈਣ ਦੇਣ ਲਈ ਆਉਣ ਵਾਲੇ ਲੋਕ ਕੁਝ ਵੀ ਦੱਸਣ ਤੋਂ ਇਨਕਾਰੀ ਹਨ ਕਿ ਉਹ ਇਨ੍ਹਾਂ ਦਿਨਾਂ ਦੌਰਾਨ ਕਿੱਥੇ ਕਿੱਥੇ ਜਾ ਕੇ ਆਏ ਹਨ। ਇਸ ਤੋਂ ਇਲਾਵਾ ਲੋਕ ਦੂਜੀ ਬਣਾ ਕੇ ਵੀ ਨਹੀਂ ਰੱਖਦੇ ਹਨ। ਦਿਹਾਤੀ ਖੇਤਰ ਦੇ ਬੈਂਕਾਂ ਵਿੱਚ ਹਾਲਾਤ ਇਸ ਤੋਂ ਵੀ ਬਦਤਰ ਹਨ। ਕਈ ਲੋਕ ਛੋਟੀ ਛੋਟੀ ਗੱਲ ਲਈ ਪੈਸੇ ਕਢਵਾਉਣ ਆ ਜਾਂਦੇ ਹਨ। ਹਾਲਾਂਕਿ ਬੈਂਕਾਂ ਵਿੱਚ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਰੱਸੀਆਂ ਬੰਨੀਆਂ ਹੋਈਆਂ ਹਨ ਪ੍ਰੰਤੂ ਲੋਕ ਰੱਸੀਆਂ ਦੇ ਹੇਠਾਂ ਤੋਂ ਵੀ ਲੰਘ ਆਉਂਦੇ ਹਨ। ਪਿੰਡ ਸਨੇਟਾ ਦੇ ਇਕ ਬੈਂਕ ਕਰਮਚਾਰੀ ਨੇ ਦੱਸਿਆ ਕਿ ਚੈੱਕ ਦਾ ਲੈਣ ਦੇਣ ਕਿਸੇ ਖ਼ਤਰੇ ਤੋਂ ਖਾਲੀ ਨਹੀਂ ਹੈ। ਕਿਉਂਕਿ ਚੈੱਕ ਕਈ ਹੱਥਾਂ ’ਚੋਂ ਹੋ ਕੇ ਲੰਘਿਆਂ ਹੁੰਦਾ ਹੈ ਅਤੇ ਬੈਂਕ ਵਿੱਚ ਵੀ ਕਈ ਮੁਲਾਜ਼ਮਾਂ ਦੇ ਹੱਥੋਂ ਅੱਗੇ ਲੰਘਦਾ ਹੈ। ਕਰਮਚਾਰੀ ਨੇ ਦੱਸਿਆ ਕਿ ਆਮ ਦਿਨਾਂ ਵਿੱਚ ਪੇਂਡੂ ਬੈਂਕਾਂ ਵਿੱਚ ਅੌਸਤਨ ਰੋਜ਼ਾਨਾ 40 ਕੁ ਲੈਣ ਦੇਣ ਹੁੰਦਾ ਸੀ ਲੇਕਿਨ ਹੁਣ ਕਰਫਿਊ ਦੇ ਬਾਵਜੂਦ ਰੋਜ਼ਾਨਾ 20 ਤੋਂ 25 ਲੈਣ ਦੇਣ ਹੋ ਰਹੇ ਹਨ। ਇੱਥੋਂ ਦੇ ਫੇਜ਼-10 ਸਥਿਤ ਯੈੱਸ ਬੈਂਕ ਦੇ ਮੁਲਾਜ਼ਮ ਨੇ ਮੰਗ ਕੀਤੀ ਕਿ ਜਿਵੇਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਸਿਹਤ ਬੀਮਾ ਦੀ ਸਹੂਲਤ ਮੁਹੱਈਆ ਕੀਤੀ ਗਈ ਹੈ। ਉਸੇ ਤਰਜ਼ ’ਤੇ ਬੈਂਕ ਸਟਾਫ਼ ਨੂੰ ਵੀ ਸਿਹਤ ਬੀਮਾ ਯੋਜਨਾ ਦਾ ਲਾਭ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਉਸ ਦੇ ਪਰਿਵਾਰ ਵਾਲੇ ਕਰੋਨਾ ਦੇ ਡਰ ਕਾਰਨ ਉਸ ਨੂੰ ਬੈਂਕ ਡਿਊਟੀ ਜਾਣ ਤੋਂ ਰੋਕਦੇ ਹਨ ਪ੍ਰੰਤੂ ਇਸ ਦੇ ਬਾਵਜੂਦ ਉਹ ਸੇਵਾ ਭਾਵਨਾ ਨਾਲ ਡਿਊਟੀ ਨਿਭਾ ਰਹੇ ਹਨ ਲੇਕਿਨ ਸਰਕਾਰਾਂ ਨੂੰ ਵੀ ਬੈਂਕ ਮੁਲਾਜ਼ਮਾਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ। ਇੱਥੋਂ ਦੇ ਲਾਂਡਰਾਂ ਤੋਂ ਸਰਹਿੰਦ ਸੜਕ ’ਤੇ ਸਥਿਤ ਪੇਂਡੂ ਖੇਤਰ ਦੇ ਸਟੇਟ ਬੈਂਕ ਆਫ਼ ਇੰਡੀਆ ਦੇ ਅਧਿਕਾਰੀ ਨੇ ਬੀਸੀ ਕਰਮਚਾਰੀਆਂ (ਬੈਂਕ ਕਰਾਸਪੋਡੈਂਟ) ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਕਰਮਚਾਰੀ ਪਿੰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਬੈਂਕ ਸਹੂਲਤਾਂ ਬਾਰੇ ਜਾਣੂ ਕਰਵਾਉਂਦੇ ਹਨ ਅਤੇ ਇਨ੍ਹਾਂ ਨੂੰ ਕਈ ਪ੍ਰਕਾਰ ਦੇ ਫਾਰਮ ਆਦਿ ਵੀ ਭਰਨੇ ਪੈਂਦੇ ਹਨ। ਇਕ ਬੈਂਕ ਅਧਿਕਾਰੀ ਨੇ ਕਿਹਾ ਕਿ ਕਰਫਿਊ ਦੌਰਾਨ ਸੀਨੀਅਰ ਸਿਟੀਜ਼ਨ ਬੈਂਕਾਂ ਵਿੱਚ ਵੀ ਆ ਰਹੇ ਹਨ। ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਹ ਘਰ ਵਿਹਲੇ ਬੈਠੇ ਸੀ। ਇਸ ਸੋਚਿਆ ਚਲੋ ਬੈਂਕ ਜਾ ਕੇ ਪੈਨਸ਼ਨ ਦਾ ਪਤਾ ਆਉਂਦੇ ਹਨ ਕਿ ਪੈਨਸ਼ਨ ਖਾਤੇ ਵਿੱਚ ਆ ਗਈ ਹੈ ਜਾਂ ਨਹੀਂ? ਕਈ ਬੈਂਕ ਮੁਲਾਜ਼ਮਾਂ ਨੇ ਇੱਥੋਂ ਤੱਕ ਕਿਹਾ ਕਿ ਸਿਹਤ ਮੁਲਾਜ਼ਮ ਤਾਂ ਸੁਰੱਖਿਆ ਕਿੱਟਾਂ ਨਾਲ ਲੈਸ ਹਨ ਅਤੇ ਉਹ ਆਪਣੇ ਅਨੁਭਵ ਨਾਲ ਸਾਹਮਣੇ ਵਾਲੇ ਨੂੰ ਦੇਖ ਕੇ ਬਿਮਾਰੀ ਦਾ ਪਤਾ ਲਗਾ ਸਕਦੇ ਹਨ ਪ੍ਰੰਤੂ ਬੈਂਕ ਮੁਲਾਜ਼ਮਾਂ ਕੋਲ ਅਜਿਹਾ ਕੋਈ ਥਰਮਾਮੀਟਰ ਨਹੀਂ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ