nabaz-e-punjab.com

ਬੈਂਕ ਅਧਿਕਾਰੀ ਕਿਸਾਨਾਂ ਦੀਆਂ ਫੋਟੋਆਂ ਨੋਟਿਸ ਬੋਰਡਾਂ ’ਤੇ ਚਿਪਕਾਉਣ ਤੋਂ ਬਾਜ ਆਉਣ: ਕਿਸਾਨ ਯੂਨੀਅਨ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 12 ਅਗਸਤ:
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮਹੀਨਾ ਵਾਰ ਮੀਟਿੰਗ ਗੁਰਦੁਆਰਾ ਅਕਾਲੀ ਦਫਤਰ ਖਰੜ ਵਿਖੇ ਜਿਲਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਦਵਾਨ ਨਛੱਤਰ ਸਿੰਘ ਸੋਹਾਣਾ, ਜਿਲਾ ਪ੍ਰੈਸ ਸਕੱਤਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਪਾਸ ਕੀਤੇ ਮਤੇ ਅਨੁਸਾਰ ਸਾਰੇ ਪੰਜਾਬ ਵਿੱਚ ਯੂਨੀਅਨ ਵੱਲੋਂ ਆਜ਼ਾਦੀ ਦੇ ਦਿਵਸ ਨੂੰ ਕਾਲੇ ਦਿਵਸ ਦੇ ਤੌਰ ’ਤੇ ਮਨਾਉਣ ਦਾ ਫੈਸਲਾ ਕੀਤਾ ਗਿਆ। ਦੂਜੇ ਮਤੇ ਰਾਹੀਂ ਕਰਜ਼ੇ ਵਿੱਚ ਫਸੇ ਕਿਸਾਨਾਂ ਦੀਆਂ ਬੈਂਕਾਂ ਵੱਲੋਂ ਪਬਲਿਕ ਤੌਰ ਤੇ ਫੋਟੋਆ ਨਸ਼ਰ ਨਾ ਕਰਨ ਬਾਰੇ ਬੈਂਕ ਅਧਿਕਾਰੀਆਂ ਨੂੰ ਚਿਤਾਵਨੀ ਦੇ ਕੇ ਅੱਗੇ ਤੋਂ ਅਜਿਹਾ ਨਾ ਕਰਨ ਬਾਰੇ ਕਿਹਾ ਗਿਆ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਦੌਰਾਨ ਕਿਸਾਨਾਂ ਨੂੰ ਗੰਨੇ ਦੀਆਂ ਮਿੱਲਾਂ ਵੱਲੋਂ ਬਕਾਇਆ ਰਾਸ਼ੀ ਇੱਕ ਹਫਤੇ ਵਿਚ ਜਾਰੀ ਕਰਨ ਲਈ ਅਪੀਲ ਕੀਤੀ ਗਈ। ਨਹੀਂ ਤਾਂ 29 ਅਗਸਤ ਨੂੰ ਖਰੜ ਵਿਖੇ ਸਾਰੇ ਪੰਜਾਬ ਤੋਂ ਕਿਸਾਨ ਅਣਮਿਥੇ ਸਮੇਂ ਲਈ ਪੱਕਾ ਧਰਨਾ ਲਾਉਣਗੇ। ਬੁਲਾਰਿਆਂ ਨੇ ਕਿਹਾ ਕਿ ਬਿਜਲੀ ਬੋਰਡ ਕਿਸਾਨਾਂ ਨਾਲ ਕੀਤੇ ਸਮਝੌਤੇ ਅਨੁਸਾਰ ਪ੍ਰਤੀ ਹਾਰਸ ਪਾਵਰ ਲੋਡ ਵਧਾਇਆ ਜਾਵੇ ਨਾ ਕਿ ਹੁਣ ਵਾਂਗ ਵੱਧ ਰਾਸ਼ੀ ਵਸੂਲੀ ਜਾਵੇ।
ਇਸ ਤੋੱ ਇਲਾਵਾ ਕਿਸਾਨਾਂ ਨੂੰ 27 ਨਵੰਬਰ ਨੂੰ ਕਿਸਾਨੀ ਸੰਦਾਂ, ਰਸਾਇਣਕ ਕੀਟਨਾਸ਼ਕ ਦਵਾਈਆਂ, ਬੀਜਾਂ, ਆਦਿ ਤੋਂ ਜੀਐਸਟੀ ਖਤਮ ਕਨ ਲਈ ਵਿਸ਼ਾਲ ਧਰਨਾ ਜੰਤਰ ਮੰਤਰ ਵਿਖੇ ਲਗਾਉਣ ਲਈ ਤਿਆਰੀ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਸਮਸ਼ੇਰ ਸਿੰਘ ਘੜੂੰਆਂ ਮੀਤ ਪ੍ਰਧਾਨ ਪੰਜਾਬ,ਗੁਰਚਰਨ ਸਿੰਘ, ਅਮਰ ਸਿੰਘ, ਜਸਪਾਲ ਸਿੰਘ ਨਿਆਮੀਆ,ਗੁਰਮੀਤ ਸਿੰਘ ਖੂਨੀ ਮਾਜਰਾ, ਲਖਬੀਰ ਸਿੰਘ, ਬਲਵਿੰਦਰ ਸਿੰਘ, ਚੌਧਰੀ ਦਿਲਬਾਗ ਸਿੰਘ, ਸੁਰਿੰਦਰ ਸਿੰਘ, ਸ਼ੇਰ ਸਿੰਘ ਚੋਲਾਟਾ, ਕਰਮ ਸਿੰਘ ਡੇਰਾਬਸੀ, ਸੁਖਬੀਰ ਸਿੰਘ, ਮਨਪ੍ਰੀਤ ਸਿੰਘ, ਦਲਜਿੰਦਰ ਸਿੰਘ, ਬਲਜਿੰਦਰ ਸਿੰਘ ਜਡਿਆਲਾ, ਬਲਬੀਰ ਸਿੰਘ, ਜਗਤਾਰ ਸਿੰਘ ਬਲਟਾਣਾ, ਕੁਲਦੀਪ ਸਿੰਘ ਕੁਰੜੀ ਹਾਜਿਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…