Share on Facebook Share on Twitter Share on Google+ Share on Pinterest Share on Linkedin ਸੀਜੀਸੀ ਕਾਲਜ ਲਾਂਡਰਾਂ ਵਿੱਚ ਦੋ ਰੋਜ਼ਾ ਬੈਂਕਿੰਗ ਤੇ ਵਿੱਤ ਕਾਂਗਰਸ 2020 ਦਾ ਆਯੋਜਨ ਯੂਨੀਅਨ ਬਜਟ 2020 ਤੇ ਬੈਂਕਾਂ ਅਤੇ ਕਾਰਪੋਰੇਟ ਖੇਤਰਾਂ ’ਤੇ ਪਏ ਪ੍ਰਭਾਵਾਂ ਬਾਰੇ ਕੀਤੀ ਪੈਨਲ ਚਰਚਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਬੈਂਕਿੰਗ ਅਤੇ ਵਿੱਤ ਕਾਂਗਰਸ 2020 ਦੇ ਦੂਜੇ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਦੋ ਰੋਜ਼ਾ ਪ੍ਰੋਗਰਾਮ ਦਾ ਉਦੇਸ਼ ਯੂਨੀਅਨ ਬਜਟ 2020 ਬਾਰੇ ਜਾਣਕਾਰੀ ਸਾਂਝੀ ਕਰਨਾ ਅਤੇ ਨਾਲ ਹੀ ਇਸ ਬਜਟ ਦਾ ਬੈਂਕਿੰਗ ਅਤੇ ਕਾਰਪੋਰੇਟ ਖੇਤਰ ਸਣੇ ਭਾਰਤੀ ਅਰਥਵਿਵਸਥਾ ਤੇ ਪਏ ਪ੍ਰਭਾਵਾਂ ਬਾਰੇ ਵਿਸ਼ੇਸ਼ ਰੂਪ ਨਾਲ ਜਾਣੂ ਕਰਵਾਉਣਾ ਸੀ। ਇਸ ਪ੍ਰੋਗਰਾਮ ਵਿੱਚ ਐਚਡੀਐਫਸੀ ਬੈਂਕ, ਐਕਸਿਸ ਬੈਂਕ, ਯੈਸ ਬੈਂਕ, ਐਡੀਫੈਕਸ ਟੈਕਨਾਲੋਜੀ, ਤਕਨੀਕ ਮਹਿੰਦਰਾ ਅਤੇ ਡੀਐਨਏ ਗ੍ਰੋਥ ਸਣੇ ਉਪਰੋਕਤ ਖੇਤਰਾਂ ਤੋਂ ਵੱਖ-ਵੱਖ ਮਹਿਮਾਨ ਪਹੁੰਚੇ। ਜਿਨ੍ਹਾਂ ਨੇ ਇਸ ਪ੍ਰੋਗਰਾਮ ਲਈ ਚੁਣੇ ਦੋ ਵਿਸ਼ਿਆਂ ਜਿਵੇਂ ਕਿ ਚੁਣੌਤੀਆਂ ਅਤੇ ਬਜਟ 2020 ਦੇ ਕਾਰਪੋਰੇਟ ਸੈਕਟਰਾਂ ਸਣੇ ਬੈਂਕਾਂ ਤੇ ਪ੍ਰਭਾਵ ੳੱੁਤੇ ਹੋਈ ਪੈਨਲ ਚਰਚਾ ’ਤੇ ਵਿਚਾਰ ਚਰਚਾ ਕੀਤੀ। ਇਸ ਤੋਂ ਇਲਾਵਾ ਐਮਬੀਏ, ਬੀਸੀਏ ਅਤੇ ਬੀਕਾਮ ਦੇ 150 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਵੀ ਇਸ ਚਰਚਾ ਵਿੱਚ ਹਿੱਸਾ ਲਿਆ ਅਤੇ ਪ੍ਰਮੁੱਖ ਵਿਸ਼ਿਆਂ ਬਾਰੇ ਪੇਸ਼ਕਾਰੀਆਂ ਦਿੱਤੀਆਂ। ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਦੇ ਨਾਲ ਹੀ ਮੌਜੂਦ ਵਿਦਿਆਰਥੀਆਂ ਨੂੰ ਸਫਲਤਾ ਪ੍ਰਾਪਤ ਕਰਨ ਲਈ ਆਪਣੇ ਜੀਵਨ ਦੇ ਹਰ ਖੇਤਰ ਵਿੱਚ ਸਰਗਰਮੀ ਅਤੇ ਜੋਸ਼ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਵੀ ਕੀਤਾ। ਪਹਿਲੇ ਪੈਨਲ ਵਿੱਚ ਬੈਂਕਿੰਗ ਖੇਤਰ ਤੋਂ ਪਹੁੰਚੀਆਂ ਸ਼ਖ਼ਸੀਅਤਾਂ ਵਿੱਚ ਜਤਿੰਦਰ ਗੁਪਤਾ, ਐਸਵੀਪੀ ਐਚਡੀਐਫਸੀ ਬੈਂਕ, ਵਿਕਾਸ ਸੋਫਤ, ਵੀਪੀ ਡੀਸੀਬੀ ਬੈਂਕ, ਮੁਨੀਸ਼ ਅਰੋੜਾ, ਵੀਪੀ, ਐਚਡੀਐਫਸੀ ਬੈਂਕ ਅਤੇ ਰਜਨੇਸ਼ ਸੂਦ, ਡੀਵੀਪੀ ਐਕਸਿਸ ਬੈਂਕ ਆਦਿ ਸ਼ਾਮਲ ਹੋਏ। ਇਸੇ ਤਰ੍ਹਾਂ ਕਾਰਪੋਰੇਟ ਖੇਤਰ ਦੇ ਗਰੁੱਪ ਨਾਲ ਸਬੰਧਤ ਸ਼ਖ਼ਸੀਅਤਾਂ ’ਚੋਂ ਬ੍ਰਿਜੇਸ਼ ਮੋਦੀ, ਚੀਫ਼ ਵਿੱਤ ਅਫ਼ਸਰ, ਥਾਮਸ ਕੁੱਕ (ਇੰਡੀਆ) ਪ੍ਰਾਈਵੇਟ ਲਿਮਟਿਡ, ਕਮਲ ਕੁਮਾਰ ਮਾਟਾ, ਵੀਪੀ ਫਾਈਨੈਂਸ, ਐਡੀਫੇਕਸ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ, ਹਰਮੀਤ ਸਿੰਘ, ਗੁਣਵੱਤਾ ਵਿਸ਼ਲੇਸ਼ਕ, ਟੈਕ ਮਹਿੰਦਰਾ ਅਤੇ ਅਕਸ਼ੇ ਜੈਨ, ਕਾਰਪੋਰੇਟ ਪ੍ਰਮੁੱਖ ਡੀਐਨਏ ਗ੍ਰੋਥ ਹਾਜ਼ਰ ਸਨ। ਚੀਫ਼ ਫਾਇਨੈਂਸ ਅਫਸਰ, ਥਾਮਸ ਕੁੱਕ (ਇੰਡੀਆ) ਪ੍ਰਾਈਵੇਟ ਲਿਮਟਿਡ ਬ੍ਰਿਜੇਸ਼ ਮੋਦੀ ਨੇ ਕਿਹਾ ਕਿ ਯੂਨੀਅਨ ਬਜਟ 2020 ਅਸਲ ਵਿੱਚ ਇਕ ਭਵਿੱਖ ਦਾ ਬਜਟ ਹੈ ਅਤੇ ਇਹ ਨਿਸ਼ਚਿਤ ਰੂਪ ਨਾਲ ਭਾਰਤ ਨੂੰ ਯੂਐਸਡੀ 5 ਟ੍ਰਿਲਿਅਨ ਅਰਥਵਿਵਸਥਾ ਵਾਲਾ ਬਣਾਉਣ ਲਈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਦੀ ਦਿਸ਼ਾ ਵਿੱਚ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਇਹ ਬਜਟ ਦੇਸ਼ ਵਿੱਚ ਸਟਾਰਟ ਅੱਪਸ ਨੂੰ ਬੜ੍ਹਾਵਾ ਦੇਣ ਲਈ ਪਹਿਲੂਆਂ ਨੂੰ ਵੀ ਲਾਗੂ ਕਰੇਗਾ। ਇਹ ਵਿਸ਼ੇਸ਼ ਰੂਪ ਨਾਲ ਨਿਵੇਸ਼ ਕਲੀਅਰੈਂਸ ਸੈੱਲ ਦੀ ਸਥਾਪਨਾ ਵਿੱਚ ਮਦਦਗਾਰ ਹੋਵੇਗਾ। ਇਹ ਨਿਵੇਸ਼ ਸੈੱਲ ਉੱਭਰ ਰਹੇ ਉਦਮੀਆਂ ਨੂੰ ਨਿਵੇਸ਼ ਤੋਂ ਪਹਿਲਾਂ ਦੀ ਸਲਾਹ, ਜ਼ਮੀਨੀ ਬੈਂਕਾਂ ਨਾਲ ਸਬੰਧਤ ਜਾਣਕਾਰੀ ਅਤੇ ਸਹਾਇਤਾ ਆਦਿ ਦੀ ਸੁਵਿਧਾ ਪ੍ਰਦਾਨ ਕਰੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ