Nabaz-e-punjab.com

ਜ਼ਰੂਰੀ ਸ਼ਰਤਾਂ ਤਹਿਤ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੈਂਕਾਂ ਵਿੱਚ ਲੈਣ-ਦੇਣ ਦੀ ਇਜਾਜ਼ਤ

ਘਰ ਦਾ ਸਿਰਫ਼ ਇਕ ਮੈਂਬਰ ਹੀ ਪਾਸ-ਬੁੱਕ ਨਾਲ ਲੈ ਕੇ ਪੈਦਲ ਹੀ ਜਾ ਸਕੇਗਾ ਬੈਂਕ

ਬੈਂਕ ਜਾਣ ਲਈ ਲੋਕਾਂ ਨੂੰ ਵਾਹਨਾਂ ਦੀ ਵਰਤੋਂ ਦੀ ਆਗਿਆ ਨਹੀਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਪਰੈਲ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਮਕਾਜ ਵਾਲੇ ਦਿਨਾਂ ਦੌਰਾਨ ਕੁਝ ਪਾਬੰਦੀਆਂ ਨਾਲ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਜ਼ਿਲ੍ਹੇ ਦੇ ਸਾਰੇ ਬੈਂਕਾਂ ਵਿੱਚ ਜਨਤਕ ਲੈਣ ਦੇਣ ਦੀ ਆਗਿਆ ਦਿੱਤੀ ਗਈ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਬੈਂਕਾਂ ਵਿੱਚ ਸਿਰਫ਼ ਨਕਦ ਲੈਣ-ਦੇਣ, ਕਲੀਅਰਿੰਗ, ਪੈਸੇ ਅਤੇ ਸਰਕਾਰੀ ਲੈਣ-ਦੇਣ ਹੀ ਕੀਤੇ ਜਾਣਗੇ। ਇਸ ਤੋਂ ਇਲਾਵਾ, ਕਾਰੋਬਾਰੀ ਕੋਰੈਸਪੋਂਡੈਂਟ ਵੱਲੋਂ ਪੈਨਸ਼ਨਾਂ ਵੰਡੀਆਂ ਜਾਣਗੀਆਂ। ਖਜਾਨਾ/ਮੁਦਰਾ ਸਮੇਤ ਸਾਰੀਆਂ ਸ਼ਾਖਾਵਾਂ ਘੱਟੋ-ਘੱਟ ਸਟਾਫ਼ ਨਾਲ ਖੁੱਲ੍ਹੀਆਂ ਰਹਿਣਗੀਆਂ।
ਡੀਸੀ ਨੇ ਕਿਹਾ ਕਿ ਲੋਕਾਂ ਨੂੰ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਭੀੜ ਵਿੱਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਵਿੱਚ ਅਸਫਲ ਰਹਿਣ ਤੇ ਦੰਡਕਾਰੀ ਕਾਰਵਾਈ ਕੀਤੀ ਜਾਏਗੀ। ਬਰਾਂਚ ਮੈਨੇਜਰ ਅਜਿਹੀਆਂ ਉਲੰਘਣਾਵਾਂ ਦੀ ਜਾਣਕਾਰੀ ਸਥਾਨਕ ਥਾਣੇ ਨੂੰ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਸਿਰਫ਼ ਇਕ ਮੈਂਬਰ ਨੂੰ ਸਿੱਧਾ ਬੈਂਕ ਜਾਣ ਲਈ ਬਾਹਰ ਨਿਕਲਣ ਦੀ ਇਜਾਜ਼ਤ ਹੋਵੇਗੀ। ਉਹ ਵੀ ਬੈਂਕ ਪਾਸ-ਬੁੱਕ ਦੇ ਨਾਲ ਸਿਰਫ਼ ਪੈਦਲ ਜਾਣਗੇ ਅਤੇ ਕੰਮ ਖਤਮ ਹੋਣ ਤੋਂ ਤੁਰੰਤ ਬਾਅਦ ਆਪਣੇ ਘਰ ਵਾਪਸ ਆਉਣਗੇ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਨੂੰ ਆਪਣੇ ਬੈਂਕ ਦੀ ਹੋਮ ਬਰਾਂਚ ਜਾਣ ਦੀ ਜ਼ਰੂਰਤ ਨਹੀਂ, ਬਲਕਿ ਉਸੀ ਬੈਂਕ ਦੀ ਨਜ਼ਦੀਕੀ ਸਾਖਾ ਵਿੱਚ ਜਾ ਸਕਦੇ ਹਨ। ਹਾਲਾਂਕਿ ਸਾਰੇ ਏਟੀਐਮ ਦਿਨ-ਰਾਤ ਖੁੱਲ੍ਹੇ ਰਹਿਣਗੇ। ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ, ਬੈਂਕ ਜਾਣ ਲਈ ਵਾਹਨਾਂ ਦੀ ਵਰਤੋਂ ਦੀ ਆਗਿਆ ਨਹੀਂ ਹੋਵੇਗੀ। ਜੇ ਕਿਸੇ ਨੂੰ ਕਿਸੇ ਕਾਰਣ, ਬੈਂਕ ਜਾਣ ਲਈ ਵਾਹਨ ਦੀ ਵਰਤੋਂ ਦੀ ਲੋੜ ਹੈ, ਤਾਂ ਉਹ ਪਹਿਲਾਂ ਥੋੜ੍ਹੇ ਸਮੇਂ ਲਈ ਕਰਫਿਊ ਪਾਸ ਆਨਲਾਈਨ ’ਤੇ ਅਪਲਾਈ ਕਰਨ ਅਤੇ ਪਾਸ ਜਾਰੀ ਹੋਣ ਤੋਂ ਬਾਅਦ ਹੀ ਬੈਂਕ ਜਾਣ। ਦੂਜੇ ਪਾਸੇ, ਬੈਂਕ ਦੇ ਕਰਮਚਾਰੀਆਂ ਨੂੰ ਸਿਰਫ਼ ਕੰਮ ਤੇ ਆਉਣ/ਜਾਣ ਜਾਂ ਬੈਂਕ ਆਈਡੀ ਰਾਹੀਂ ਅਧਿਕਾਰਤ ਬੈਂਕ ਡਿਊਟੀ ’ਤੇ ਜਾਣ ਦੀ ਆਗਿਆ ਦਿੱਤੀ ਜਾਵੇਗੀ। ਜੇਕਰ ਕਰਮਚਾਰੀ ਵੱਲੋਂ ਕਿਸੇ ਹੋਰ ਕੰਮ ਲਈ ਆਈਡੀ ਦੀ ਵਰਤੋਂ ਕਰਕੇ ਕਰਫਿਊ ਦੀ ਉਲੰਘਣਾ ਕੀਤੀ ਗਈ ਤਾਂ ਉਸ ਵਿਰੁੱਧ ਦੰਡਕਾਰੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…