ਗਰੀਬ ਕਿਸਾਨਾਂ ਦੀ ਮਦਦ ਲਈ ਬੈਂਕਾਂ ਸੁਖਾਲੇ ਕਰਜ਼ੇ ਦੇਣ ਦੀ ਵਿਉਂਤਬੰਦੀ ਕਰਨ: ਵੀ.ਕੇ. ਸਿੰਘ

ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਪਿੰਡ ਪੱਧਰ ‘ਤੇ ਵਰਕਸ਼ਾਪਾਂ ”ਲਗਾਉਣ ਦਾ ਸੁਝਾਅ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਮਈ:
ਰਾਜ ਦੇ ਕਿਸਾਨਾਂ ਦੀ ਵਿੱਤੀ ਮੱਦਦ ਰਾਹੀਂ ਰਾਹਤ ਪਹੁੰਚਾਉਣ ਦੇ ਮੱਦੇਨਜਰ ਪੰਜਾਬ ਸਰਕਾਰ ਨੇ ਸਮੂਹ ਕੇਂਦਰੀ ਸਹਿਕਾਰੀ ਬੈਂਕਾਂ ਨੂੰ ਨਿਰਦੇਸ਼ ਦਿੰਦਿਆਂ ”ਕਿਹਾ ਹੈ ਕਿ ਬੈਂਕਾਂ ”ਦੁਆਰਾ ਦਿੱਤੇ ਜਾਣ ਵਾਲੇ ਕਰਜਿਆਂ ”ਨੂੰ ਇਸ ਤਰੀਕੇ ਨਾਲ ਵਿਊਂਤਿਆਂ ਜਾਵੇ ਤਾਂ ”ਕਿ ਬੈਂਕਾਂ ”ਦੁਆਰਾ ਦਿੱਤੇ ਜਾਣ ਵਾਲੇ ਕਰਜਿਆਂ ”ਦਾ ਅਸਲ ਫਾਇਦਾ ਗਰੀਬ ਤੋਂ ਗਰੀਬ ਕਿਸਾਨ ਤੱਕ ਪਹੁੰਚਾਇਆ ਜਾ ਸਕੇ ਅਤੇ ਬੈਂਕਾਂ ”ਦਾ ਮੁਨਾਫਾ ਵੀ ਵਧਾਇਆ ਜਾ ਸਕੇ।
ਸ੍ਰੀ ਵੀ. ਕੇ. ਸਿੰਘ ਵਿੱਤੀ ਕਮਿਸ਼ਨਰ ਸਹਿਕਾਰਤਾ ਪੰਜਾਬ ਅਤੇ ਚੇਅਰਮੈਨ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਲਿਮ ਨੇ ਇਹ ਦਿਸ਼ਾ-ਨਿਰਦੇਸ਼ ਅੱਜ ਇੱਥੇ ਪੰਜਾਬ ਦੀਆਂ ਸਹਿਕਾਰੀ ਬੈਂਕ”ਾਂ ਦੀ ਸਾਲ 2016-17 ਦੀ ਵਿੱਤੀ ਸਮੀਖਿਆ ਕਰਦਿਅ”ਾਂ ਦਿੱਤੇ। ਉਨ੍ਹਾਂ ਕਿਹਾ ਕਿ ਕੇਂਦਰੀ ਸਹਿਕਾਰੀ ਬੈਂਕ”ਾਂ ਆਪਣੇ ਵਪਾਰ ਵਿਚ ਕਟੌਤੀ ਨਾ ਕਰਕੇ ਕਰਜਿਆਂ ”ਦੀਅ”ਾਂ ਸੇਵਾਵਾਂ ”ਪਾਰਦਰਸ਼ੀ ਢੰਗ ਨਾਲ ਜਰੂਰਤਮੰਦ ਕਿਸਾਨਾਂ ”ਤੱਕ ਹਰ ਹੀਲੇ ਪਹੁੰਚਾਉਣ। ਪੰਜਾਬ ਦੇ ਕਿਸਾਨਾਂ ”ਦੀ ਮੰਦੀ ਆਰਥਿਕ ‘ਤੇ ਨਾਖੁਸ਼ੀ ਜ਼ਾਹਰ ਕਰਦਿਆਂ ”ਉਨਾਂ ”ਸਹਿਕਾਰੀ ਬੈਂਕ”ਾਂ ਨੂੰ ਸਲਾਹ ਦਿੱਤੀ ਕਿ ਅਜਿਹੇ ਕਿਸਾਨਾਂ ”ਦੀ ਮੱਦਦ ਕਰਨ ਦੇ ਮੱਦੇਨਜ਼ਰ ਸਸਤੀਆਂ ”ਵਿਆਜ ਦਰਾਂ ”ਉਪਰ ਕਰਜੇ ਦੇਣ ਅਤੇ ਉਹਨ”ਾਂ ਨੂੰ ਪ੍ਰੇਰਿਤ ਕਰਕੇ ਖੁਦਕਸ਼ੀ ਵਰਗੇ ਕਦਮ ਚੁੱਕਣ ਤੋਂ ਰੋਕਣ ਲਈ ਪ੍ਰੇਰਿਆ ਜਾਵੇ। ਸ੍ਰੀ ਵੀ.ਕੇ. ਸਿੰਘ ਨੇ ਆਰਥਿਕ ਤੰਗੀ ਦਾ ਸ਼ਿਕਾਰ ਕਿਸਾਨ”ਾਂ ਦੀ ਕੌਂਸਲਿੰਗ ਕਰਨ ਲਈ ਤਜ਼ਰਬੇਕਾਰ ਬੁਲਾਰਿਆਂ ”ਰਾਹੀਂ ਪਿੰਡ ਪੱਧਰ ‘ਤੇ ਵਰਕਸ਼ਾਪਾਂ ”ਲਗਾਉਣ ਦਾ ਸੁਝਾਅ ਵੀ ਦਿੱਤਾ।
ਇਸ ਮੌਕੇ ਸਹਿਕਾਰੀ ਬੈਂਕਾਂ ”ਦੇ ਪ੍ਰਬੰਧ ਨਿਰਦੇਸ਼ਕ”ਾਂ ਅਤੇ ਜਿਲਾ ਮੈਨੇਜਰਾਂ ”ਵੱਲੋਂ ਵਿੱਤੀ ਕਮਿਸ਼ਨਰ ਸਹਿਕਾਰਤਾ ਨਾਲ ਆਪਣੇ ਆਪਣੇ ਬੈਂਕਾਂ ”ਦੀ ਵਿੱਤੀ ਸਥਿਤੀ ਦੇ ਨਾਲ-ਨਾਲ ਬੈਂਕਾਂ ”ਦੀ ਭਵਿੱਖਤ ਕਰਜਾ ਨੀਤੀ ਬਾਰੇ ਵੀ ਵਿਚਾਰ”ਾਂ ਕੀਤੀਆਂ ”ਗਈਆਂ। ਉਨਾਂ ”ਸਹਿਕਾਰੀ ਬੈਂਕਾਂ ”ਦੀ ਕਿਸਾਨਾਂ ”ਨਾਲ ਪਿਛਲੇ 100 ਸਾਲਾਂ ਦੀ ਸਾਂਝ ਦਾ ਜ਼ਿਕਰ ਕਰਦੇ ਹੋਏ ਸੁਝਾਅ ਦਿੱਤਾ ਕਿ ਬੈਂਕ”ਾਂ ਕਿਸਾਨ ਪੱਖੀ ਕਰਜ਼ਾ ਸਕੀਮਾਂ ”ਤਿਆਰ ਕਰਨ ਤਾਂ ”ਕਿ ਕਿਸਾਨਾਂ ”ਨੂੰ ਸਸਤੀਆਂ ”ਵਿਆਜ ਦਰ”ਾਂ ‘ਤੇ ਕਰਜਾ ਮੁਹੱਈਆ ਕਰਕੇ ਆੜਤੀਆਂ ”ਦੁਆਰਾ ਵਸੂਲੀਆਂ ”ਜਾਂਦੀਆਂ ”ਵੱਧ ਵਿਆਜ ਦਰ”ਾਂ ਤੋਂ ਬਚਾਇਆ ਜਾ ਸਕੇ। ਉਨਾਂ ”ਦੱਸਿਆ ਕਿ ਮੌਜੂਦਾ ਸਮੇਂ ਵਿਚ ਕੇਂਦਰੀ ਸਹਿਕਾਰੀ ਬੈਂਕਾਂ ”ਦੁਆਰਾ ਖੇਤੀਬਾੜੀ ਜਰੂਰਤ”ਾਂ ਦੀ ਪੂਰਤੀ ਲਈ 9 ਲੱਖ ਕਿਸਾਨਾਂ, ”ਜਿਹਨਾਂ ”ਵਿਚ 75 ਫੀਸਦ ਛੋਟੇ ਅਤੇ ਦਰਮਿਆਨੇ ਕਿਸਾਨ ਹਨ, ਨੂੰ 12.50 ਲੱਖ ਕਰੋੜ ਰੁਪਏ ਦਾ ਕਰਜਾ ਮੁਹੱਈਆ ”ਕਰਵਾਇਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Banks

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…