ਬਸੰਤ ਪੰਚਮੀ: ਪਿੰਡ ਬੱਲੋਮਾਜਰਾ ਵਿੱਚ ਕੁਸ਼ਤੀ ਦੰਗਲ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ:
ਬਸੰਤ ਪੰਚਮੀ ਦੇ ਦਿਹਾੜੇ ’ਤੇ ਬਾਬਾ ਜਾਨਕੀ ਦਾਸ ਸਪੋਰਟਸ ਕਲੱਬ ਪਿੰਡ ਬੱਲੋਮਾਜਰਾ ਵੱਲੋਂ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ਵਿੱਚ ਤਕਰੀਬਨ ਨੱਬੇ ਦੇ ਕਰੀਬ ਵੱਖ-ਵੱਖ ਕਿੱਲੋ ਵਰਗ ਦੇ ਪਹਿਲਵਾਨਾਂ ਨੇ ਭਾਗ ਲਿਆ। ਇਹ ਕੁਸ਼ਤੀ ਦੰਗਲ ਬਲਾਕ ਕਾਂਗਰਸ ਕਮੇਟੀ (ਦਿਹਾਤੀ) ਮੋਹਾਲੀ ਦੇ ਪ੍ਰਧਾਨ ਸਰਪੰਚ ਜਸਦੀਪ ਸਿੰਘ ਜੱਸੀ ਅਤੇ ਕਲੱਬ ਦੇ ਸਰਪ੍ਰਸਤ ਤਰਨਜੀਤ ਸਿੰਘ ਘੋਲੂ ਦੀ ਦੇਖ ਰੇਖ ਹੇਠ ਕਰਵਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਐਨਐਸਯੂਆਈ ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ਵਿੱਚ ਅਹਿਮ ਸਥਾਨ ਹੈ। ਸਿੱਖਿਆ ਨਾਲ ਬੌਧਿਕ ਅਤੇ ਅਧਿਆਤਮਿਕ ਵਿਕਾਸ ਹੁੰਦਾ ਹੈ, ਜਦੋਂ ਕਿ ਖੇਡਾਂ ਮਨੁੱਖ ਦਾ ਸਰੀਰਕ ਵਿਕਾਸ ਕਰਦੀਆਂ ਹਨ, ਇਸ ਨਾਲ ਤਾਕਤ, ਪ੍ਰੇਰਨਾ ਅਤੇ ਨਵੀਂ ਚੇਤਨਾ ਮਿਲਦੀ ਹੈ। ਖੇਡਾਂ ਉਦਾਰਤਾ, ਮਿਲਵਰਤਣ, ਸਹਿਣਸ਼ੀਲਤਾ, ਅਨੁਸ਼ਾਸਨ ਦੇ ਨਾਲ-ਨਾਲ ਸਦਭਾਵਨਾ ਦੀ ਭਾਵਨਾ ਦਾ ਵਿਕਾਸ ਕਰਦੀਆਂ ਹਨ।
ਕਲੱਬ ਦੇ ਪ੍ਰਧਾਨ ਕਰਨਵੀਰ ਸਿੰਘ ਕਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 125 ਕਿੱਲੋਗ੍ਰਾਮ ਵਰਗ ਵਿੱਚ ਪਹਿਲਵਾਨ ਜਸਪੂਰਨ ਪਹਿਲੇ ਅਤੇ ਜੱਸਾ ਮਗਰੋੜ ਦੂਜੇ ਸਥਾਨ ’ਤੇ ਅਤੇ 90 ਕਿੱਲੋਗ੍ਰਾਮ ਵਰਗ ਵਿੱਚ ਮੋਹਿਤ ਪਹਿਲੇ, ਮੱਖਣ ਦੂਜੇ ਸਥਾਨ ’ਤੇ ਅਤੇ 80 ਕਿੱਲੋਗ੍ਰਾਮ ਵਰਗ ਵਿੱਚ ਪਰਦੀਪ ਪਹਿਲੇ ਅਤੇ ਫਰੀਦ ਦੂਜੇ ਸਥਾਨ ’ਤੇ ਰਹੇ। ਇਸ ਮੌਕੇ ਪਹਿਲਵਾਨਾਂ ਨੂੰ ਨਗਦ ਇਨਾਮ ਦਿੱਤੇ ਗਏ। ਇਸ ਮੌਕੇ ਸਤਵਿੰਦਰ ਬਾਸੀ, ਸੁਰਜੀਤ ਬਾਸੀ, ਤਰਨਜੀਤ ਕੁੰਨਰ, ਮਨਪ੍ਰੀਤ ਮੰਨਾ ਬਾਸੀ, ਮਨਜੀਤ ਕਾਕਾ (ਚਾਚਾ), ਲਾਭ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ ਨੰਬਰਦਾਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …