ਕਾਲਜਾਂ ਦੇ ਵਿਦਿਆਰਥੀਆਂ ਨੂੰ ਦਿੱਤੀ ਐਮਰਜੈਂਸੀ ਮੈਡੀਕਲ ਸੇਵਾਵਾਂ ਬਾਰੇ ਮੁੱਢਲੀ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਰਾਜ ਸਿਹਤ ਤੇ ਪਰਿਵਾਰ ਭਲਾਈ ਸੰਸਥਾ, ਪੰਜਾਬ ਵੱਲੋਂ ਲਗਭਗ 250 ਵਿਦਿਆਰਥੀਆਂ ਦੀ ਫਸਟ ਰਿਸਪੋਂਡਰ ਟਰੇਨਿੰਗ, ਹੈਲਥ ਸੈਂਟਰ ਦੇ ਸਕਿਲ ਪ੍ਰੋਗਰਾਮ ਕੋਰਸ ਅਧੀਨ ਰਾਜ ਸਿਹਤ ਤੇ ਪਰਿਵਾਰ ਭਲਾਈ ਸੰਸਥਾ ਫੇਜ਼-6 ਵਿੱਚ ਪ੍ਰਿੰਸੀਪਲ ਡਾ. ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਦੇ ਮਾਸਟਰ ਟਰੇਨਰਾਂ ਅਤੇ ਪੰਜਾਬ ਦੇ ਮਾਸਟਰ ਟਰੇਨਰਾਂ ਨੇ ਸਰਸਵਤੀ ਗਰੁੱਪ ਆਫ ਕਾਲਜ, ਏ.ਐਸ. ਕਾਲਜ ਫਾਰ ਵਿਮੈਨ ਖੰਨਾ, ਸਰਕਾਰੀ ਕਾਲਜ ਐਸ.ਏ.ਐਸ. ਨਗਰ ਦੇ ਕੁਲ 250 ਵਿਦਿਆਰਥੀਆਂ ਨੂੰ ਫਸਟ ਰਿਸਪੋਂਡਰ ਦੀ ਸਕਿੱਲ ਟਰੇਨਿੰਗ ਦਿੱਤੀ ਗਈ, ਜਿਸ ਵਿੱਚ ਵਿਦਿਆਰਥੀਆਂ ਨੂੰ ਮਾਡਲਾਂ ਦੇ ਜ਼ਰੀਏ ਪ੍ਰੈਕਟੀਕਲ ਟਰੇਨਿੰਗ ਦਿੱਤੀ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਟਰੇਨਿੰਗ ਦਾ ਮੁੱਖ ਉਦੇਸ਼ ਲੋਕਾਂ ਨੂੰ ਐਮਰਜੈਂਸੀ ਸਹੂਲਤਾਂ ਬਾਰੇ ਜਾਗਰੂਕ ਕਰਨਾ ਅਤੇ 108 ਐਂਬੂਲੈਂਸ ਦੇ ਪਹੁੰਚਣ ਤੋਂ ਪਹਿਲਾਂ ਐਮਰਜੈਂਸੀ ਸਿਹਤ ਸੇਵਾਵਾਂ ਉਪਲਬੱਧ ਕਰਵਾਉਣ ਸਬੰਧੀ ਜਾਣਕਾਰੀ ਦੇਣਾ ਹੈ। ਸਿੱਖਿਅਕ ਵਿਦਿਆਰਥੀਆਂ ਨੂੰ ਐਫਆਰ ਕਾਰਡ, ਫਸਟ ਰਿਸਪਾਂਡਰ ਸਰਟੀਫਿਕੇਟ ਅਤੇ ਫਸਟ ਏਡ ਕਿੱਟ ਵੀ ਦਿੱਤੀ ਗਈ, ਜਿਸ ਜ਼ਰੀਏ ਵਿਦਿਆਰਥੀ ਇੱਕ ਸਾਲ ਲਈ ਅਪਾਤਕਾਲੀਨ ਸਿਹਤ ਸੇਵਾਵਾਂ ਉਪਲਬੱਧ ਕਰਵਾਉਣ ਦੇ ਯੋਗ ਹੋਵੇਗਾ। ਇਹ ਵਿਦਿਆਰਥੀ ਕਿਸੇ ਵੀ ਅਣਸੁਖਾਵੀਂ ਘਟਨਾ ਵਿੱਚ ਮਰੀਜਾਂ ਨੂੰ ਸਹਾਇਤਾ ਦੇ ਸਕਣਗੇ। ਇਸ ਮੌਕੇ ਸਟੇਟ ਪ੍ਰੋਗਰਾਮ ਅਫ਼ਸਰ ਡਾ. ਗੁਰਵਿੰਦਰ ਕੌਰ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…