ਪੰਜਾਬ ਪੁਲੀਸ ਮੋਬਾਈਲ ਐਪ ਬਾਰੇ ਵਿਦਿਆਰਥੀਆਂ ਦਿੱਤੀ ਮੁੱਢਲੀ ਜਾਣਕਾਰੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 30 ਨਵੰਬਰ:
ਪੰਜਾਬ ਪੁਲੀਸ ਦੇ ਪੀ.ਪੀ.ਸਾਂਝ ਮੋਬਾਇਲ ਐਪ ਸਬੰਧੀ ਜਾਣਕਾਰੀ ਦੇਣ ਲਈ ਪੁਲੀਸ ਸਾਂਝ ਕੇਂਦਰ ਥਾਣਾ ਸਦਰ ਖਰੜ ਵੱਲੋਂ ਲਾਇਨਜ਼ ਕਲੱਬ ਖਰੜ ਸਿਟੀ ਦੇ ਸਹਿਯੋਗ ਨਾਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਘੜੂੰਆਂ ਵਿਖੇ ਸੈਮੀਨਾਰ ਕਰਵਾਇਆ ਗਿਆ। ਪੁਲੀਸ ਸਾਂਝ ਕੇਂਦਰ ਖਰੜ ਦੇ ਇੰਚਾਰਜ਼ ਏ.ਐਸ.ਆਈ. ਅਵਤਾਰ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਮੋਬਾਈਲ ਐਪ ਰਾਹੀਂ ਅਸੀ ਪਾਸਪੋਰਟ ਸਮੇਤ ਹੋਰ ਵੈਰੀਫਿਕੇਸ਼ਨ ਬਾਰੇ ਖੁਦ ਜਾਣਕਾਰੀ ਹਾਸਲ ਕਰ ਸਕਦਾ ਹੈ ਤੇ ਨਾਲ ਹੀ ਜਦੋ ਕਿਸੇ ਦਾ ਮੋਬਾਇਲ ਜਾਂ ਹੋਰ ਕੋਈ ਵਸਤੂ ਗੁੰਮ ਹੋ ਜਾਂਦੀ ਹੈ ਤਾਂ ਉਹ ਇਸ ਮੋਬਾਇਲ ਐਪ ਦੇ ਜ਼ਰੀਏ ਆਪਣੇ ਸਾਂਝ ਕੇਂਦਰ ਨੂੰ ਸੂਚਨਾ ਦੇ ਸਕਦਾ ਹੈ। ਇਸ ਤੋ ਇਲਾਵਾ ਪੰਜਾਬ ਪੁਲਿਸ ਦੇ ਆਪਣੇ ਏਰੀਆ ਵਿਚ ਤਾਇਨਾਤ ਮੁੱਖ ਅਫਸਰ, ਮੁਨਸੀ,ਡੀ.ਐਸ.ਪੀ. ਸਮੇਤ ਹੋਰ ਅਧਿਕਾਰੀਆਂ ਸਬੰਧੀ ਵੇਰਵਾ ਵੀ ਮੋਬਾਇਲ ਹੈਪ ਰਾਹੀਂ ਪਤਾ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਮੋਬਾਇਲ ਦਾ ਸਕੂਲਾਂ ਵਿਚ ਸਿੱਖਿਆ ਕਰ ਰਹੇ ਵਿਦਿਆਰਥੀ, ਵਿਦਿਆਰਥਣਾਂ ਨੂੰ ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਬਾਇਲ ਸ਼ਕਤੀ ਅੌਰਤਾਂ ਲਈ ਬਣਿਆ ਹੋਇਆ ਹੈ ਤੇ ਕੋਈ ਵੀ ਵਿਦਿਆਰਥਣ, ਅਧਿਆਪਕ ਜਦੋ ਸਕੂਲ ਤੋਂ ਵਾਪਸ ਜਾਂਦੀ ਹੈ ਜਾਂ ਆਉਦੀ ਹੈ ਉਸਨੂੰ ਰਸਤੇ ਵਿਚ ਕੋਈ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਉਹ ਸਿੱਧੇ ਤੌਰ ਤੇ ਜਾਣਕਾਰੀ ਦੇ ਸਕਦੀ ਹੈ। ਸਕੂਲ ਦੇ ਪਿੰ੍ਰਸੀਪਲ ਨਰਿੰਦਰ ਸਿੰਘ ਗਿੱਲ ਨੇ ਇਸ ਸੈਮੀਨਾਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਦਿਆਰਥੀ ਇਸ ਤੋਂ ਵੱਧ ਫਾਇਦਾ ਉਠਾਉਣਗੇ। ਇਸ ਮੌਕੇ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਸਾਬਕਾ ਗਰਵਨਰ ਪ੍ਰੀਤਕੰਵਲ ਸਿੰਘ,ਪ੍ਰਧਾਨ ਗੁਰਮੁੱਖ ਸਿੰਘ ਮਾਨ, ਡਾ. ਕੁਲਵਿੰਦਰ ਸਿੰਘ ਸਰਪੰਚ ਰਕੌਲੀ, ਅਮਰਜੀਤ ਸਿੰਘ, ਮੈਡਮ ਵਨੀਤ, ਰਸ਼ਪਾਲ ਸਿੰਘ, ਸੁਰਜੀਤ ਸਿੰਘ, ਰਜਿੰਦਰ ਸਿੰਘ, ਹੌਲਦਾਰ ਪਵਨਜੀਤ ਸਮੇਤ ਸਕੂਲ ਦੇ ਸਟਾਫ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…