Share on Facebook Share on Twitter Share on Google+ Share on Pinterest Share on Linkedin ਸੋਪੋਰ ਵਿੱਚ ਸੁਰੱਖਿਆ ਫੋਰਸ ਤੇ ਅਤਿਵਾਦੀਆਂ ਵਿਚਕਾਰ ਮੁਕਾਬਲਾ, ਇਕ ਅਤਿਵਾਦੀ ਹਲਾਕ ਨਬਜ਼-ਏ-ਪੰਜਾਬ ਬਿਊਰੋ, ਸ੍ਰੀ ਨਗਰ, 9 ਸਤੰਬਰ: ਬਾਰਾਮੂਲਾ ਦੇ ਸੋਪੋਰ ਵਿੱਚ ਸੁਰੱਖਿਆ ਫੋਰਸ ਅਤੇ ਅਤਿਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਈ ਹੈ। ਸੁਰੱਖਿਆ ਫੋਰਸ ਵੱਲੋ ਇਸ ਗੋਲਬਾਰੀ ਵਿੱਚ ਇਕ ਅਤਿਵਾਦੀ ਢੇਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਮੁਕਾਬਲਾ ਸੋਪੋਰ ਦੇ ਰਾਫਿਆਬਾਦ ਦੇ ਰਿਬਾਨ ਇਲਾਕੇ ਵਿੱਚ ਹੋ ਰਿਹਾ ਹੈ। ਸੁਰੱਖਿਆ ਫੋਰਸ ਨੂੰ ਇਲਾਕੇ ਅਤਿਵਾਦੀਆਂ ਮੌਜ਼ੂਦਗੀ ਦੇ ਸਬੂਤ ਮਿਲੇ ਸਨ ਅਤੇ ਇਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਤਲਾਸ਼ੀ ਲਈ ਗਈ ਹੈ ਤਾਂ ਇਸ ਦੌਰਾਨ ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦੋਵੇਂ ਸਾਈਡਾਂ ਤੋਂ ਗੋਲੀਬਾਰੀ ਜਾਰੀ ਹੈ। ਇਲਾਕੇ ਵਿੱਚ ਮੋਬਾਇਲ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ। ਨਾਲ ਹੀ ਮੋਬਾਇਲ ਇੰਟਰਨੈਟ ਵੀ ਬੰਦ ਕਰ ਦਿੱਤਾ ਹੈ ਅਤੇ ਡਿਗਰੀ ਕਾਲਜ ਸਮੇਤ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਇਹ ਸਾਰਾ ਕੁਝ ਗ੍ਰਹਿ ਮੰਤਰੀ ਦੇ ਚਾਰ ਦਿਨਾਂ ਦੇ ਦੌਰੇ ਤੇ ਆਉਣ ਕਰਕੇ ਹੋਇਆ ਹੈ। ਦੱਸਣਾ ਚਾਹੁੰਦੇ ਹਾਂ ਕਿ ਸਿੰਘ ਆਪਣੇ ਇਸ ਦੌਰੇ ਦੌਰਾਨ ਸ਼੍ਰੀਨਗਰ ਦੇ ਅਨੰਤਨਾਗ, ਜੰਮੂ ਅਤੇ ਰਾਜੌਰੀ ਦਾ ਦੌਰਾ ਕਰਨਗੇ। ਇਸ ਨਾਲ ਹੀ ਰਾਜਪਾਲ ਐਨ.ਐਨ. ਵੋਹਰਾ ਅਤੇ ਮੁੱਖ ਮੰਤਰੀ ਮਹਿਬੂਬਾ ਅਤੇ ਸਿਵਲ ਸੁਸਾਇਟੀ ਦੇ ਲੋਕਾਂ ਨੂੰ ਵੀ ਮਿਲਣਗੇ। ਸ਼੍ਰੀਨਗਰ ਵਿੱਚ ਸੁਰੱਖਿਆ ਫੋਰਸ ਦੀ ਇਕ ਬੈਠਕ ਵਿੱਚ ਭਾਗ ਲੈ ਕੇ ਮੰਤਰੀ ਸਥਿਤੀ ਦੀ ਸਮੀਖਿਆ ਕਰਨਗੇ। ਪੁਲੀਸ, ਪੈਰਾ ਮਿਲਟਰੀ ਫੋਰਸ ਅਤੇ ਫੌਜ ਨੇ ਕਿਹਾ ਸੀ ਕਿ ਸੀਨੀਅਰ ਅਧਿਕਾਰੀ ਐਲ.ਓ.ਸੀ ’ਤੇ ਸਥਿਤੀ ਬਾਰੇ ਵਿੱਚ ਜਾਣਕਾਰੀ ਦੇਣਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੰਤਰੀ ਨੇ ਕਿਹਾ ਸੀ ਕਿ ਕਸ਼ਮੀਰ ਵਿੱਚ ਖੁੱਲੇ ਦਿਮਾਗ ਤੋੱ ਜਾ ਰਹੇ ਅਤੇ ਬਸ ਉਨ੍ਹਾਂ ਸਾਰਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਕਿਹਾ ਹੈ ਕਿ ਸਾਨੂੰ ਸਮੱਸਿਆਵਾਂ ਦਾ ਹੱਲ ਚਾਹੀਦਾ ਹੈ।ੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ