ਦੀਵਾਲੀ ਦੇ ਮੱਦੇਨਜ਼ਰ ਬਾਜ਼ਾਰਾਂ ਵਿੱਚ ਚਹਿਲ-ਪਹਿਲ, ਬਰਾਂਡਿਆਂ ਤੇ ਫੁੱਟਪਾਥਾਂ ’ਤੇ ਵੀ ਸੱਜੀਆਂ ਦੁਕਾਨਾਂ

ਮਾਰਕੀਟਾਂ ਵਿੱਚ ਸ਼ਰ੍ਹੇਆਮ ਹੋ ਰਹੀ ਹੈ ਕੋਵਿਡ-19 ਨਿਯਮਾਂ ਸਬੰਧੀ ਹਦਾਇਤਾਂ ਦੀ ਖੁੱਲ੍ਹੀ ਉਲੰਘਣਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਦੀਵਾਲੀ ਦੇ ਮੱਦੇਨਜ਼ਰ ਮੁਹਾਲੀ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਚਹਿਲ-ਪਹਿਲ ਅਤੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਨੂੰ ਬਰਾਂਡੇ ਤੋਂ ਬਾਹਰ ਤੱਕ ਪੂਰੀ ਤਰਾਂ ਸਜਾਇਆ ਗਿਆ ਹੈ। ਦੁਕਾਨਾਂ ਦੇ ਬਾਹਰ ਬਰਾਂਡਿਆਂ ਅਤੇ ਫੁੱਟਪਾਥਾਂ ਉੱਤੇ ਸਮਾਨ ਸਜਾ ਕੇ ਰੱਖਣ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਮੁਸ਼ਕਲ ਹੋ ਰਹੀ ਹੈ। ਮਾਰਕੀਟਾਂ ਵਿੱਚ ਲੋਕ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਘੁੰਮਦੇ ਨਜ਼ਰ ਆ ਰਹੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਲੋਕ ਕੋਵਿਡ-19 ਸਬੰਧੀ ਨਿਯਮਾਂ ਦੀਆਂ ਸ਼ਰ੍ਹੇਆਮ ਉਲੰਘਣਾ ਕਰ ਰਹੇ ਹਨ। ਜ਼ਿਆਦਾਤਰ ਲੋਕ ਬਿਨਾਂ ਮਾਸਕ ਤੋਂ ਖ਼ਰੀਦਦਾਰੀ ਕਰ ਰਹੇ ਹਨ ਅਤੇ ਬਾਜ਼ਾਰਾਂ ਵਿੱਚ ਸਮਾਜਿਕ ਦੂਰੀ ਦਾ ਵੀ ਖਿਆਲ ਨਹੀਂ ਰੱਖਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਮੁਹਾਲੀ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਸਦੇ ਬਾਵਜੂਦ ਸ਼ਹਿਰ ਵਿੱਚ ਲੋਕ ਬਿਨਾਂ ਕਿਸੇ ਡਰ ਭੈਅ ਦੇ ਘੁੰਮਦੇ ਨਜ਼ਰ ਆ ਰਹੇ ਹਨ। ਜਿਸ ਕਾਰਨ ਕਰੋਨਾ ਪੀੜਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਇਹੀ ਨਹੀਂ ਦੁਕਾਨਾਂ ’ਤੇ ਤਾਇਨਾਤ ਕਰਮਚਾਰੀ ਵੀ ਬਿਨਾਂ ਮਾਸਕ ਤੋਂ ਸਮਾਨ ਆਦਿ ਵੇਚ ਰਹੇ ਹਨ ਅਤੇ ਦੁਕਾਨਾਂ ’ਤੇ ਸੈਨੇਟਾਈਜਰ ਵੀ ਨਹੀਂ ਰੱਖੇ ਹੋਏ ਹਨ।
ਉਧਰ, ਮਾਰਕੀਟਾਂ ਵਿੱਚ ਰੇਹੜੀਆਂ-ਫੜੀਆਂ ਵਾਲਿਆਂ ਨੇ ਮਿੱਟੀ ਦੇ ਦੀਵੇ ਅਤੇ ਹੋਰ ਸਜਾਵਟੀ ਸਮਾਨ ਵੇਚਣ ਲਈ ਸੜਕਾਂ ਕਿਨਾਰੇ, ਫੁੱਟਪਾਥ ਅਤੇ ਬਰਾਂਡਿਆਂ ਵਿੱਚ ਆਪਣੇ ਡੇਰੇ ਲਗਾ ਲਏ ਹਨ। ਜਿਸ ਕਾਰਨ ਚਾਰ ਚੁਫੇਰੇ ਭੀੜ ਭੜੱਕਾ ਦੇਖਣ ਨੂੰ ਮਿਲ ਰਿਹਾ ਹੈ। ਇੱਥੋਂ ਦੇ ਫੇਜ਼-5, ਫੇਜ਼-3ਬੀ2, ਫੇਜ਼-7, ਫੇਜ਼-9, ਫੇਜ਼-10 ਅਤੇ ਫੇਜ਼-11 ਆਦਿ ਮਾਰਕੀਟਾਂ ਵਿੱਚ ਲੋਕਾਂ ਦੀ ਆਵਾਜਾਈ ਕਾਫੀ ਜ਼ਿਆਦਾ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …