ਮੁਹਾਲੀ ਦੇ ਐਂਟਰੀ ਪੁਆਇੰਟਾਂ ਤੇ ਪਾਰਕਾਂ ਦੇ ਸੁੰਦਰੀਕਰਨ ’ਤੇ 2.13 ਕਰੋੜ ਖਰਚ ਕੀਤੇ ਜਾਣਗੇ: ਸਿੱਧੂ

ਮੁਹਾਲੀ ਨੂੰ ਅੰਤਰਰਾਸ਼ਟਰੀ ਪੱਧਰ ਦੇ ਸ਼ਹਿਰ ਵਾਂਗ ਵਿਕਸਤ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜਨਵਰੀ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸ਼ਹਿਰ ਦੀਆਂ ਪਾਰਕਾਂ ਨੂੰ ਸੈਰਗਾਹ ਬਣਾਉਣ ਅਤੇ ਐਂਟਰੀ ਪੁਆਇੰਟਾਂ ਦੇ ਸੁੰਦਰੀਕਰਨ ਲਈ ਨੀਂਹ ਪੱਥਰ ਰੱਖੇ ਗਏ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਦੱਸਿਆ ਕਿ ਪਾਰਕਾਂ ਦੇ ਵਿਕਾਸ ’ਤੇ 2 ਕਰੋੜ 13 ਲੱਖ ਰੁਪਏ ਖ਼ਰਚ ਕੀਤੇ ਜਾਣਗੇ ਅਤੇ ਮੁਹਾਲੀ ਨੂੰ ਅੰਤਰਰਾਸ਼ਟਰੀ ਪੱਧਰ ਦੇ ਸ਼ਹਿਰ ਵਾਂਗ ਵਿਕਸਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਅੱਜ ਸਨਅਤੀ ਏਰੀਆ ਫੇਜ਼-9 ਵਿੱਚ 33.35 ਲੱਖ, ਫੇਜ਼-7 ਵਿੱਚ 37.72 ਲੱਖ ਰੁਪਏ, ਚਿਲਡਰਨ ਫਰੈਂਡਲੀ ਪਾਰਕ ਜੇਸੀਟੀ ਮਿੱਲ ਇੰਡਸਟਰੀ ਏਰੀਆ ਫੇਜ਼-8 ਵਿਖੇ 40.98 ਲੱਖ ਰੁਪਏ ਦੀ ਲਾਗਤ ਨਾਲ ਪਾਰਕਾਂ ਦੇ ਹੋਣ ਵਾਲੇ ਕੰਮਾਂ ਦੇ ਨੀਂਹ ਪੱਥਰ ਰੱਖੇ।
ਇਸ ਤੋਂ ਇਲਾਵਾ ਸਿਹਤ ਮੰਤਰੀ ਨੇ ਮੁਹਾਲੀ ਦੇ ਸਮੂਹ ਐਂਟਰੀ ਪੁਆਇੰਟਾਂ ਦੇ ਸੁੰਦਰੀਕਰਨ ਲਈ 1 ਕਰੋੜ 86 ਹਾਜ਼ਰ ਦੀ ਲਾਗਤ ਨਾਲ ਬਣਨ ਵਾਲੇ ਟਰਾਈਏਂਗਲ/ਐਂਟਰੀ ਪੁਆਇੰਟ ਜ਼ੋਨ-1 ਸੁੰਦਰੀਕਰਨ ਲਈ (ਫੇਜ਼-8, ਫੇਜ਼-9, ਫੇਜ਼-10 ਅਤੇ ਫੇਜ਼-11, ਸੈਕਟਰ-48ਸੀ 26.45 ਲੱਖ ਰੁਪਏ, ਟਰਾਈਏਂਗਲ/ਐਂਟਰੀ ਪੁਆਇੰਟ ਜ਼ੋਨ-2 ਸੁੰਦਰੀਕਰਨ ਲਈ ਵੀਪੀਐਸ ਚੌਕ, ਫੇਜ਼-3ਏ ਲਾਈਟ ਪੁਆਇੰਟ, ਫੇਜ਼-2 ਤੇ 3 ਲਾਈਟ ਪੁਆਇੰਟ ’ਤੇ 24.67 ਲੱਖ ਰੁਪਏ, ਜ਼ੋਨ-3 ਸੁੰਦਰੀਕਰਨ ਲਈ (ਮੈਕਸ ਹਸਪਤਾਲ ਫੇਜ਼-6, ਬਲੌਂਗੀ, ਵੇਰਕਾ ਚੌਕ, ਲਖਨੌਰ ਚੌਕ ਐਂਟਰੀ ਪੁਆਇੰਟ ’ਤੇ 24.67 ਲੱਖ ਰੁਪਏ, ਜ਼ੋਨ-4 ਸੁੰਦਰੀਕਰਨ ਲਈ (ਫੇਜ਼-1 ਤੇ 6 ਬੈਰੀਅਰ, ਫੇਜ਼-1 ਤੇ 6 ਲਾਲ ਬੱਤੀ ਚੌਕ, ਫੇਜ਼-3ਏ ਦੇ ਵਿਕਾਸ ਲਈ 25.27 ਲੱਖ ਰੁਪਏ ਦੇ ਨੀਂਹ ਪੱਥਰ ਰੱਖੇ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਰਿਹਾਇਸ਼ੀ ਕਾਲੋਨੀਆਂ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਦੇ ਕਾਰਜ ਜੰਗੀ ਪੱਧਰ ਕੀਤੇ ਜਾ ਰਹੇ ਹਨ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਜ਼ਿਲ੍ਹਾ ਸਹਿਕਾਰੀ ਬੈਂਕ ਦੇ ਚੇਅਰਮੈਨ ਅਮਰਜੀਤ ਸਿੰਘ ਜੀਤੀ ਸਿੱਧੂ, ਫੇਜ਼-8ਬੀ ਐਸੋਸੀਏਸ਼ਨ ਦੇ ਪ੍ਰਧਾਨ ਯੋਗੇਸ਼ ਸ਼ਰਮਾ, ਸਾਬਕਾ ਪ੍ਰਧਾਨ ਅਨੁਰਾਗ ਅਗਰਵਾਲ, ਜਨਰਲ ਸਕੱਤਰ ਰਾਜੀਵ ਗੁਪਤਾ, ਅਮਰਜੀਤ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਕੇਵਲ ਸਿੰਘ ਸੰਧੂ, ਐਮਸੀਆਈਸੀ ਦੇ ਪ੍ਰਧਾਨ ਜਸਬੀਰ ਸਿੰਘ ਮਣਕੂ, ਹਰਵੀਰ ਸਿੰਘ ਢੀਂਡਸਾ, ਕੁਲਵੰਤ ਸਿੰਘ, ਹਰਜੀਤ ਸਿੰਘ ਭਾਟੀਆ, ਨਗਰ ਨਿਗਮ ਦੇ ਚੀਫ਼ ਇੰਜੀਨੀਅਰ ਮੁਕੇਸ਼ ਗਰਗ, ਐਕਸੀਅਨ ਰਾਜਬੀਰ ਸਿੰਘ ਬਰਾੜ ਅਤੇ ਹਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In Development and Work

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…