ਹਿੰਦੀ ਫਿਲਮ ‘ਅਯਾਰੀ’ ਰਿਲੀਜ਼ ਤੋਂ ਪਹਿਲਾਂ ਸਮੁੱਚੀ ਟੀਮ ਨੇ ਦਰਬਾਰ ਸਾਹਿਬ ’ਚ ਮੱਥਾ ਟੇਕਿਆ

ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 27 ਜਨਵਰੀ:
ਹਿੰਦੀ ਫਿਲਮ ਅਯਾਰੀ 9 ਫਰਵਰੀ ਨੂੰ ਦੇਸ਼ ਭਰ ਵਿੱਚ ਰਿਲੀਜ਼ ਹੋ ਰਹੀ ਹੈ। ਫਿਲੀਮ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਅਯਾਰੀ ਦੇ ਕਲਾਕਾਰ ਅਤੇ ਟੀਮ ਮੈਂਬਰਾਂ ਨੇ ਦਰਬਾਰ ਸਾਹਿਬ ਪੁੱਜ ਕੇ ਮੱਥਾ ਟੇਕਿਆ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਫਿਲਮ ਦੀ ਸਫਲਤਾ ਲਈ ਅਰਦਾਸ ਬੇਨਤੀ ਕਰਦਿਆਂ ਸਰਬੱਤ ਦਾ ਭਲਾ ਮੰਗਿਆ। ਨਿਰਦੇਸ਼ਕ ਨੀਰਜ਼ ਅਤੇ ਸ਼ੀਤਲ ਭਾਟੀਆ ਦੇ ਨਾਲ ਅਦਾਕਾਰ ਸਿਧਾਰਥ ਮਲਹੋਤਰਾ, ਮਨੋਜ ਬਾਜਪਾਈ, ਰਕੁਲ ਪ੍ਰੀਤ ਸਿੰਘ ਅਤੇ ਪੂਜਾ ਚੌਪੜਾ ਨੇ ਵਾਘਾ ਬਾਰਡਰ ’ਤੇ ਗਣਤੰਤਰ ਦਿਵਸ ਮਨਾਉਣ ਤੋਂ ਬਾਅਦ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਵਿਖੇ ਪੁੱਜ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ।
ਟੀਮ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿ ਫੌਜੀਆਂ ਦੇ ਕੈਂਪ ਵਿੱਚ ਸਮਾਂ ਗੁਜ਼ਾਰਨਾ ਉਹਨਾਂ ਲਈ ਬਹੁਤ ਮਾਣ ਵਾਲੀ ਗੱਲ ਸੀ ਅਤੇ ਉਹ ਇਸ ਨੂੰ ਕਦੇ ਨਹੀਂ ਭੁੱਲ ਸਕਣਗੇ। ਅਯਾਰੀ ਫਿਲਮ ਦੋ ਮਜ਼ਬੂਤ ਦਿਮਾਗ ਵਾਲੇ ਫੌਜ਼ ਅਧਿਕਾਰੀਆਂ ਦੇ ਇਰਦ ਗਿਰਦ ਘੁੰਮਦੀ ਹੈ, ਜੋ ਪੂਰੀ ਤਰ੍ਹਾਂ ਅੱਲਗ ਵਿਚਾਰ ਰੱਖਦੇ ਹਨ ਪਰ ਫਿਰ ਵੀ ਦੋਵੇਂ ਆਪਣੀ ਜਗ੍ਹਾ ਸਹੀ ਹਨ। ਫਿਲਮ ਵਿੱਚ ਸਿਧਾਰਥ ਮਲਹੋਤਰਾ ਅਤੇ ਮਨੋਜ ਬਾਜਪਾਈ ਗੁਰੂ ਚੇਲੇ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸਦੇ ਨਾਲ ਹੀ ਅਯਾਰੀ ਫਿਲਮ ਅਨੁਪਮ ਖੇਰ, ਨਸੀਰੁਧੀਨ ਸ਼ਾਹ, ਰਕੁਲ ਪ੍ਰੀਤ ਅਤੇ ਪੂਜਾ ਚੌਪੜਾ ਵਰਗੇ ਪ੍ਰਮੁੱਖ ਕਲਾਕਾਰਾਂ ਨਾਲ ਭਰੀ ਹੋਈ ਹੈ। ਸ਼ੀਤਲ ਭਾਟੀਆ, ਧਵਲ ਜੰਤੀਲਾਲ ਗੜਾ ਵੱਲੋਂ ਬਣਾਈ ਗਈ ਇਹ ਫਿਲਮ 9 ਫਰਵਰੀ ਨੂੰ ਦੇਸ਼ ਭਰ ਵਿੱਚ ਰਿਲੀਜ਼ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…