Nabaz-e-punjab.com

ਭਾਰਤੀ ਚੋਣ ਕਮਿਸ਼ਨ ਨੇ ਆਮ ਚੋਣਾਂ 2019 ਦੌਰਾਨ ਮਿਸਾਲੀ ਪ੍ਰਬੰਧਾਂ ਲਈ ਮੁੱਖ ਚੋਣ ਅਫਸਰ ਡਾ. ਐਸ ਕਰੁਣਾ ਰਾਜੂ ਨੂੰ ਬੈਸਟ ਸੀ.ਈ.ਓ. ਕੌਮੀ ਖ਼ਿਤਾਬ ਨਾਲ ਕੀਤਾ ਸਨਮਾਨਤ

ਡਾ.ਐਸ ਕਰੁਣਾ ਰਾਜੂ ਨੇ ਰਾਸ਼ਟਰਪਤੀ ਤੋਂ ਹਾਸਲ ਕੀਤਾ ਐਵਾਰਡ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 25 ਜਨਵਰੀ:
ਆਮ ਚੋਣਾਂ 2019 ਦੋਰਾਨ ਦਿਵਿਆਂਗ ਵੋਟਰਾਂ, ਬਿਰਧਾਂ ਅਤੇ ਬਿਮਾਰਾਂ, ਗਰਭਵਤੀ ਔਰਤਾਂ ਆਦਿ ਲਈ ਕੀਤੇ ਗਏ ਮਿਸਾਲੀ ਪ੍ਰਬੰਧਾਂ ਲਈ ਭਾਰਤੀ ਚੋਣ ਕਮਿਸ਼ਨ ਵਲੋ ਦਫ਼ਤਰ, ਮੁੱਖ ਚੋਣ ਅਫਸਰ ਪੰਜਾਬ ਨੂੰ ਅਕਸੈਸੀਬਲ ਇਲੈਕਸ਼ਨ ਲਈ ਬੈਸਟ ਸੀ.ਈ.ਓ. ਦਾ ਕੌਮੀ ਖ਼ਿਤਾਬ ਦਿੱਤਾ ਗਿਆ। ਇਹ ਐਵਾਰਡ ਅੱਜ ਇਥੇ ਕੌਮੀ ਵੋਟਰ ਦਿਵਸ ਦੇ ਮੌਕੇ ਤੇ ਮਾਨਕ ਸ਼ਾਅ ਸੈਂਟਰ ਦੇ ਜੋਰਾਵਰ ਆਡੀਟੋਰੀਅਮ ਵਿਖੇ ਡਾ.ਐਸ ਕਰੁਣਾ ਰਾਜੂ ਮੁੱਖ ਚੋਣ ਅਫਸਰ ਪੰਜਾਬ ਨੇ ਭਾਰਤ ਦੇ ਰਾਸ਼ਟਰਪਤੀ ਸੀ੍ਰ ਰਾਮ ਨਾਥ ਕੋਵਿੰਦ ਤੋਂ ਹਾਸਲ ਕੀਤਾ।
ਐਵਾਰਡ ਹਾਸਲ ਕਰਨ ਤੋਂ ਬਾਅਦ ਡਾ. ਐਸ ਕਰੁਣਾ ਰਾਜੂ ਨੇ ਇਸ ਪ੍ਰਾਪਤੀ ਦਾ ਸਿਹਰਾ ਪੰਜਾਬ ਦੇ ਵੋਟਰਾਂ ਅਤੇ ਸਬੰਧਤ ਭਾਈਵਾਲਾਂ ਸਿਰ ਬੰਨ•Îਦਿਆਂ ਮੁੱਖ ਸਕੱਤਰ ਪੰਜਾਬ ਅਤੇ ਪ੍ਰਮੁੱਖ ਸਕੱਤਰ ਵਿੱਤ ਵਲੋਂ ਚੋਣਾਂ ਦੌਰਾਨ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਚੋਣ ਵਿਭਾਗ, ਪੇਡੂ ਵਿਕਾਸ ਤੇ ਪੰਚਾਇਤ ਵਿਭਾਗ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ ਦੇ ਅਣਥੱਕ ਯਤਨਾਂ ਸਦਕੇ ਹੀ ਅਸੀਂ ਇਹ ਐਵਾਰਡ ਹਾਸਲ ਕਰ ਸਕੇ ਹਾਂ।
ਉਨ•ਾਂ ਕਿਹਾ ਕਿ ਚੋਣਾਂ ਵਿੱਚ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਿਸਾਲੀ ਪ੍ਰਬੰਧ ਕੀਤੇ ਗਏ। ਪੋਲਿੰਗ ਬੂਥਾਂ ਤੱਕ ਆਸਾਨੀ ਨਾਲ ਪਹੁੰਚ ਨੂੰ ਯਕੀਨੀ ਬਣਾਉਣ ‘ਤੇ ਵਿਸੇਸ਼ ਧਿਆਨ ਦਿੰਦਿਆਂ ਚੋਣ ਅਮਲੇ ਵੱਲੋਂ ਠੋਸ ਯਤਨ ਕੀਤੇ ਗਏ। ਸੂਬੇ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਵਿਸ਼ੇਸ਼ ਤੌਰ ‘ਤੇ ਬਣਾਈ ਗਈ ਸੰਕੇਤਕ ਭਾਸ਼ਾ ਵਾਲੀ ਮੋਬਾਇਲ ਐਪ ਅਤੇ ਉਨ•ਾਂ ਨੂੰ ਲਿਆਉਣ ਅਤੇ ਲਿਜਾਣ ਲਈ ਮਿਨੀ ਬੱਸਾਂ, ਬੈਟਰੀ ਨਾਲ ਚੱਲਣ ਵਾਲੇ ਵਹੀਕਲਾਂ, ਆਟੋ ਰਿਕਸ਼ਿਕਾਂ ਆਦਿ ਦੀ ਮੁਫ਼ਤ ਸਹੂਲਤ ਵੀ ਦਿੱਤੀ ਗਈ। ਇਸ ਤੋਂ ਇਲਾਵਾ 13 ਵਿਧਾਨ ਸਭਾ ਹਲਕਿਆਂ ਦੇ ਸਾਰੇ 23214 ਪੋਲਿੰਗ ਬੂਥਾਂ ‘ਤੇ ਵਲੰਟੀਅਰਾਂ ਦੀ ਡਿਊਟੀ ਵੀ ਲਗਾਈ ਗਈ। ਇਸ ਤਰ•ਾਂ ਹਰ ਵਰਗ ਦੇ ਵੋਟਰਾਂ ਲਈ ਵੋਟਿੰਗ ਪ੍ਰਕਿਰਿਆ ਨੂੰ ਸੰਤੁਸ਼ਟੀਜਨਕ ਬਣਾਉਣ ਲਈ ਸੁਚਾਰੂ ਪ੍ਰਬੰਧ ਕੀਤੇ ਗਏ।
ਡਾ. ਰਾਜੂ ਨੇ ਇਸ ਪ੍ਰਾਪਤੀ ਦਾ ਸਿਹਰਾ ਐਡੀਸ਼ਨਲ ਮੁੱਖ ਚੋਣ ਅਫਸਰ ਪੰਜਾਬ ਸ੍ਰੀਮਤੀ ਕਵਿਤਾ ਸਿੰਘ, ਐਡੀਸ਼ਨਲ ਮੁੱਖ ਚੋਣ ਅਫਸਰ ਸ੍ਰੀ ਸੀਬਨ ਸੀ., ਐਡੀਸ਼ਨਲ ਮੁੱਖ ਚੋਣ ਅਫਸਰ ਗੁਰਪਾਲ ਸਿੰਘ ਚਾਹਲ, ਐਡੀਸ਼ਨਲ ਮੁੱਖ ਚੋਣ ਅਫਸਰ ਭੁਪਿੰਦਰ ਸਿੰਘ ਤੋਂ ਇਲਾਵਾ ਜ਼ਿਲਿ•ਆਂ ਵਿਚ ਤਾਇਨਾਤ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀਜ਼ ਸਿਰ ਬੰਨ•ਦਿਆਂ ਕਿਹਾ ਕਿ ਇਨ•ਾਂ ਅਧਿਕਾਰੀਆਂ ਦੀ ਸਖ਼ਤ ਮਿਹਨਤ ਅਤੇ ਯਤਨਾਂ ਨਾਲ ਹੀ ਅਸੀਂ ਇਹ ਐਵਾਰਡ ਹਾਸਲ ਕਰ ਸਕੇ ਹਾਂ।

Load More Related Articles
Load More By Nabaz-e-Punjab
Load More In General News

Check Also

NIFT celebrated the festival of Basant Panchami with enthusiasm and cultural favour

NIFT celebrated the festival of Basant Panchami with enthusiasm and cultural favour Nabaz-…