ਸੀਜੀਸੀ ਲਾਂਡਰਾਂ ਨੂੰ ਮਿਲਿਆ ਬੈਸਟ ਇੰਫਰਾਸਟ੍ਰਕਚਰ ਕਾਲਜ ਦਾ ਐਵਾਰਡ

ਇੰਟਰਨੈਸ਼ਨਲ ਅਕਰੇਡਿਟੰਗ ਅਥਾਰਟੀ (ਆਈਏਏ) ਨੇ ਕਾਲਜ ਨੂੰ ਇਸ ਵਕਾਰੀ ਐਵਾਰਡ ਨਾਲ ਨਿਵਾਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੀ ਝੋਲੀ ਪਏ ਸੈਂਕੜੇ ਪੁਰਸਕਾਰਾਂ ਅਤੇ ਸਨਮਾਨਾਂ ਦੀ ਲੰਮੀ ਲੜੀ ਵਿੱਚ ਇੱਕ ਹੋਰ ਮੋਤੀ ਪਰੋਂਦਿਆਂ ਕਾਲਜ ਆਫ਼ ਇੰਜੀਨੀਅਰਿੰਗ ਨੇ ਪੰਜਾਬ ਦਾ ਇੱਕੋ ਇੱਕ ਬੈਸਟ ਇਨਫਰਾਸਟ੍ਰਕਚਰ ਕਾਲਜ ਬਣ ਕੇ ਇੰਟਰਨੈਸ਼ਨਲ ਅਕਰੇਡਿਟੰਗ ਅਥਾਰਟੀ (ਆਈਏਏ) ਤੋਂ ਵਕਾਰੀ ਐਵਾਰਡ ਹਾਸਲ ਕੀਤਾ ਹੈ। ਇੰਟਰਨੈਸ਼ਨਲ ਅਕਰੇਡਿਟੰਗ ਅਥਾਰਟੀ (ਆਈਏਏ) ਵੱਲੋਂ ਵੱਖ-ਵੱਖ ਸੰਸਥਾਵਾਂ ਨੂੰ ਵੱਖ-ਵੱਖ ਖੇਤਰਾਂ ‘ਚ ਐਵਾਰਡ ਦੇਣ ਲਈ ਬੀਤੇ ਦਿਨੀਂ ਦਿੱਲੀ ਦੇ ਲੀਲਾ ਪੈਲੇਸ ਵਿੱਚ ਇਹ ਐਵਾਰਡ ਵਿਸ਼ੇਸ਼ ਸਮਾਗਮ ਕਵਾਇਆ ਗਿਆ ਜਿਸ ਦੌਰਾਨ ਮੁੱਖ ਮਹਿਮਾਨ ਦੌਰਾਨ ਮੁੱਖ ਮਹਿਮਾਨ ਦੀਪਕ ਵੋਹਰਾ ਭਾਰਤੀ ਰਾਜਦੂਤ ਹਨ ਅਤੇ ਲੈਸੋਥੋ ਅਤੇ ਗਿਨੀ-ਬਿਸਾਉ ਦੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਲਾਹਕਾਰ, ਡਾ. ਜਵਾਹਰ ਸੂਰਿਸੇਟੀ ਮਨੋਵਿਗਿਆਨੀ ਅਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਵਿਦਵਾਨ ਲਿਮਕਾ ਬੁੱਕ ਰਿਕਾਰਡੀ ਮੇਜਰ ਸੁਰਿੰਦਰ ਪੂਨੀਆ ਨੇ ਵਿਸੇਸ਼ ਰੂਪ ਵਿੱਚ ਸ਼ਿਰਕਤ ਕੀਤੀ। ਉਕਤ ਮਹਿਮਾਨਾਂ ਨੇ ਇਹ ਵਕਾਰੀ ਪੁਰਸਕਾਰ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਕੈਂਪਸ ਦੇ ਡਾਇਰੈਕਟਰ ਡਾ. ਪੀ ਐਨ ਰਿਸ਼ਿਕੇਸ਼ਾ ਅਤੇ ਡਾ. ਰਾਜਦੀਪ ਸਿੰਘ ਡਾਇਰੈਕਟਰ ਪ੍ਰਿੰਸੀਪਲ ਨੂੰ ਸੰਯੁਕਤ ਰੂਪ ਵਿੱਚ ਦਿੱਤਾ। ਇੱਥੇ ਜ਼ਿਕਰਯੋਗ ਕਿ ਇਹ ਪਹਿਲੀ ਵਾਰ ਹੈ ਜਦੋਂ ਇਕ ਪ੍ਰਸਿੱਧ ਕੌਮਾਂਤਰੀ ਅਥਾਰਿਟੀ ਨੇ ਭਾਰਤੀ ਸਿੱਖਿਆ ਦਾ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਮੁਲਾਂਕਣ ਕੀਤਾ ਹੋਵੇ।
ਕਾਲਜ ਦੀ ਇਸ ਪ੍ਰਾਪਤੀ ਤੋਂ ਖ਼ੁਸ਼ ਹੁੰਦਿਆਂ ਸੀਜੀਸੀ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅਸੀ ਕੌਮਾਂਤਰੀ ਅਥਾਰਟੀ ਦੀਆਂ ਨਜ਼ਰਾਂ ਵਿੱਚ ਅੱਵਲ ਬਣ ਕੇ ਉਭਰੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਅੱਜ ਤੋਂ 19 ਸਾਲ ਪਹਿਲਾਂ ਕਾਲਜ ਦੀ ਸਥਾਪਨਾ ਮੌਕੇ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਕਿ ਕਾਲਜ ਨਾਲ ਜੁੜਣ ਵਾਲੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਅਤੇ ਹੋਰ ਸਟਾਫ਼ ਨੂੰ ਸਿਹਤਮੰਦ ਅਤੇ ਸਹੂਲਤਾਂ ਭਰਪੂਰ ਵਾਤਾਵਰਣ ਦੇਣ ’ਤੇ ਜ਼ੋਰ ਦਿੱਤਾ ਸੀ। ਜਿਸ ਦੀ ਵਜ੍ਹਾ ਕਰਕੇ ਹੀ ਅੱਜ ਅਸੀਂ ਇੰਟਰਨੈਸ਼ਨਲ ਅਕਰੇਡਿਟੰਗ ਅਥਾਰਟੀ (ਆਈਏਏ) ਤੋਂ ਬੈਸਟ ਇਨਫਰਾਸਟ੍ਰਕਚਰ ਕਾਲਜ ਦਾ ਸਰਟੀਫਿਕੇਟ ਲੈਣ ਵਿੱਚ ਕਾਮਯਾਬ ਹੋਏ ਹਾਂ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…