ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਮਿਲੇਗਾ ਸਰਵਸ਼੍ਰੇਸ਼ਠ ਸੰਸਦ ਪੁਰਸਕਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਤੋਂ ਅਕਾਲੀ ਦਲ ਦੇ ਪਾਰਲੀਮੈਂਟ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਭਲਕੇ 30 ਮਾਰਚ ਨੂੰ ਸਰਵਸ਼੍ਰੇਸ਼ਠ ਸੰਸਦ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ। ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਦੇਸ਼ ਦੇ ਪ੍ਰਸਿੱਧ ਮੀਡੀਆ ਹਾਊਸ ਫੇਮ ਇੰਡੀਆ ਵਲੋਂ ਕਰਵਾਏ ਜਾ ਰਹੇ ਇਸ ਸਨਮਾਨ ਸਮਾਰੋਹ ਵਿਚ ਲੋਕ ਸਭਾ ਦੇ ਉਹਨਾਂ 25 ਮੈਂਬਰਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ ਵਿਚ ਵਿਲੱਖਣ ਕਾਰਗੁਜ਼ਾਰੀ ਵਿਖਾਈ ਹੈ। ਕੈਂਦਰੀ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਤਕਰੀਬਨ ਅੱਧੀ ਦਰਜਨ ਹੋਰ ਕੇਂਦਰੀ ਮੰਤਰੀਆਂ ਦੀ ਹਾਜ਼ਰੀ ਵਿਚ ਇਹ ਪੁਰਸਕਾਰ ਦੇਣਗੇ।
ਮੁਲਕ ਦੀ ਵਕਾਰੀ ਏਜੰਸੀ ਵਲੋਂ ਕਰਵਾਏ ਗਏ ਇੱਕ ਸਰਵੇਖਣ ਨੂੰ ਸਾਹਮਣੇ ਰੱਖ ਕੇ ਪ੍ਰੋ. ਚੰਦੂਮਾਜਰਾ ਦੀ ਇਸ ਪੁਰਸਕਾਰ ਲਈ ਕੀਤੀ ਗਈ ਚੋਣ ਉਹਨਾਂ ਵਲੋਂ ਲੋਕ ਸਭਾ ਵਿਚ ਹਾਜ਼ਰੀ, ਪੁੱਛੇ ਗਏ ਸਵਾਲਾਂ ਦੀ ਗਿਣਤੀ, ਬਹਿਸਾਂ ਵਿਚ ਲਿਆ ਗਿਆ ਹਿੱਸਾ ਅਤੇ ਐਮ.ਪੀ.ਲੈਡ. ਸਕੀਮ ਅਧੀਨ ਮਿਲਦੇ ਫੰਡਾਂ ਦੀ ਕੀਤੀ ਗਈ ਵਰਤੋਂ ਦੇ ਅਧਾਰ ਉੱਤੇ ਹੋਈ ਹੈ। ਪ੍ਰੋ, ਚੰਦੂਮਾਜਰਾ 1996 ਵਿੱਚ ਪਟਿਆਲਾ ਹਲਕੇ ਤੋਂ ਚੋਣ ਜਿੱਤ ਕੇ ਲੋਕ ਸਭਾ ਦੇ ਮੈਂਬਰ ਬਣੇ ਸਨ ਅਤੇ 1998 ਵਿੱਚ ਉਹ ਇਸੇ ਹਲਕੇ ਤੋਂ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਮੁੜ ਪਾਰਲੀਮੈਂਟ ਵਿੱਚ ਪਹੁੰਚੇ ਸਨ। ਸਾਲ 2014 ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜੀ ਸੀ ਅਤੇ ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਨੂੰ ਹਰਾ ਕੇ ਲੋੋਕ ਸਭਾ ਵਿਚ ਦਾਖਲਾ ਲੈ ਲਿਆ ਸੀ। ਖੱਬੇ ਪੱਖੀ ਵਿਦਿਆਰਥੀ ਸਿਆਸਤ ਵਿਚੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪ੍ਰੇਰਨਾ ਨਾਲ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਸ੍ਰੀ ਚੰਦੂਮਾਜਰਾ ਨੇ ਪਹਿਲੀ ਵਾਰ 1985 ਜ਼ਿਲ੍ਹਾ ਪਟਿਆਲਾ ਦੇ ਡਕਾਲਾ ਹਲਕਾ ਤੋਂ ਚੋਣ ਜਿੱਤ ਕੇ ਸੁਰਜੀਤ ਸਿੰਘ ਬਰਨਾਲਾ ਸਰਕਾਰ ਵਿੱਚ ਸੂਬੇ ਦੇ ਸਹਿਕਾਰਤਾ ਮੰਤਰੀ ਬਣੇ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …