Nabaz-e-punjab.com

ਸਰਕਾਰੀ ਸਕੂਲਾਂ ਦੇ 14 ਪ੍ਰਾਇਮਰੀ ਅਧਿਆਪਕਾਂ ਦਾ ਵਧੀਆਂ ਕਾਰਗੁਜ਼ਾਰੀ ਲਈ ਪ੍ਰਸੰਸਾ-ਪੱਤਰ ਨਾਲ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜਨਵਰੀ:
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਧੀਆਂ ਕਾਰਗੁਜ਼ਾਰੀ ਦਿਖਾ ਰਹੇ ਅਧਿਆਪਕਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਅੱਜ ਵੱਖ ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 14 ਅਧਿਆਪਕਾਂ ਨੂੰ ਸਿੱਖਿਆ ਭਵਨ ਫੇਜ਼-8 ਵਿੱਚ ਸੱਦ ਕੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵਿਭਾਗ ਸਮੇਂ-ਸਮੇਂ ’ਤੇ ਅਧਿਆਪਕਾਂ ਦੀ ਅਗਵਾਈ ਲੀਹਾ ਦੇ ਰਿਹਾ ਹੈ ਅਤੇ ਅਧਿਆਪਕ ਵਰਗ ਇਨ੍ਹਾਂ ਅਗਵਾਈ ਲੀਹਾਂ ’ਤੇ ਚੱਲ ਕੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਪੂਰੀ ਲਗਨ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਭਵਿੱਖ ਵਿੱਚ ਵੀ ਅਧਿਆਪਕਾਂ ਤੋਂ ਅਜਿਹੀ ਉਮੀਦ ਰੱਖਦਿਆਂ ਅਪੀਲ ਕੀਤੀ ਕਿ ਉਹ ਆਪਣੇ ਸਕੂਲਾਂ ਅਤੇ ਆਸ-ਪਾਸ ਦੇ ਸਕੂਲਾਂ ਵਿੱਚ ਮਿਆਰੀ ਤੇ ਗੁਣਾਤਮਿਕ ਸਿੱਖਿਆ ਲਈ ਕੰਮ ਕਰਦੇ ਹੋਏ ਦੂਜੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ।
ਇਸ ਮੌਕੇ ਜਿਨ੍ਹਾਂ ਅਧਿਆਪਕਾਂ ਨੂੰ ਪ੍ਰਸੰਸਾ-ਪੱਤਰ ਦੇ ਕੇ ਨਿਵਾਜਿਆ ਗਿਆ ਹੈ, ਉਨ੍ਹਾਂ ਵਿੱਚ ਸਤਨਾਮ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਟੱਲੇਵਾਲ ਤੇ ਕਿਰਪਾਲ ਸਿੰਘ ਸਕੂਲ ਦੇ ਹਰਵਿੰਦਰ ਸਿੰਘ, ਜ਼ਿਲ੍ਹਾ ਫਿਰੋਜ਼ਪੁਰ ਤੋਂ ਅਵਤਾਰ ਸਿੰਘ ਸ਼ਕੂਰ ਸਕੂਲ ਤੇ ਪਰਮਜੀਤ ਕੌਰ ਕਲੀਏਵਾਲਾ ਸਕੂਲ, ਅਮਨਦੀਪ ਕੌਰ ਪੰਡੋਰੀ ਜੱਟਾਂ ਸਕੂਲ, ਜ਼ਿਲ੍ਹਾ ਹੁਸ਼ਿਆਰਪੁਰ ’ਚੋਂ ਅਮਿਤ ਰਾਣਾ ਤੁੰਗ ਸਕੂਲ ਤੇ ਨਮਰਤਾ ਪਟਿਆਲ ਸਕੂਲ, ਜ਼ਿਲ੍ਹਾ ਲੁਧਿਆਣਾ ’ਚੋਂ ਅੰਮ੍ਰਿਤਪਾਲ ਸਿੰਘ ਮਦਨੀਪੁਰ ਸਕੂਲ ਤੇ ਦਲਜੀਤ ਭੱਲਾ ਕਟਾਨੀ ਕਲਾਂ ਸਕੂਲ, ਜ਼ਿਲ੍ਹਾ ਪਟਿਆਲਾ ’ਚੋਂ ਮੱਖਣ ਸਿੰਘ ਭੀਲੋਵਾਲ ਸਕੂਲ ਤੇ ਮਨਪ੍ਰੀਤ ਕੌਰ ਰਾਮਨਗਰ ਸਕੂਲ ਅਤੇ ਹਰਬੰਤ ਕੌਰ ਪੇਧਨ ਸਕੂਲ, ਜ਼ਿਲ੍ਹਾ ਨਵਾਂ ਸ਼ਹਿਰ ’ਚੋਂ ਅਸ਼ਵਨੀ ਕੁਮਾਰ ਮੁਬਾਰਕਪੁਰ ਸਕੂਲ ਅਤੇ ਰਾਜਵਿੰਦਰ ਕੌਰ ਪਲੀਆਂ ਖੁਰਦ ਸਕੂਲ ਸ਼ਾਮਲ ਸਨ। ਇਸ ਮੌਕੇ ਇਨ੍ਹਾਂ ਅਧਿਆਪਕਾਂ ਨੇ ਆਪੋ-ਆਪਣੇ ਸਕੂਲਾਂ ਦੇ ਵਧੀਆ ਤਜ਼ਰਬੇ ਬਾਕੀ ਅਧਿਆਪਕਾਂ ਨਾਲ ਸਾਂਝੇ ਕੀਤੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…