ਪੰਜਾਬੀ ਸੱਭਿਆਚਾਰ ਨੂੰ ਹੁਲਾਰਾ ਦੇਵੇਗਾ ਭਗਤ ਆਸਾਰਾਮ ਬੈਦਵਾਨ ਆਡੀਟੋਰੀਅਮ: ਸਿੱਧੂ

ਸਾਡਾ ਮਿਸ਼ਨ ਮੁਹਾਲੀ ਨੂੰ ਪੰਜਾਬੀ ਸੱਭਿਆਚਾਰ ਹੱਬ ਬਣਾਉਣਾ ਹੈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਮੁਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਕਿਹਾ ਕਿ ਸਾਡਾ ਮਿਸ਼ਨ ਮੁਹਾਲੀ ਨੂੰ ਪੰਜਾਬੀ ਸੱਭਿਆਚਾਰ ਦਾ ਕੇਂਦਰ ਬਣਾਉਣਾ ਅਤੇ ਕਲਾ ਵਿੱਚ ਨਾਮ ਕਮਾਉਣ ਦੀ ਇੱਛਾ ਰੱਖਣ ਵਾਲੇ ਨੌਜਵਾਨ ਹੁਨਰ ਨੂੰ ਹੁੰਗਾਰਾ ਦੇਣਾ ਵੀ ਹੈ। ਉਨ੍ਹਾਂ ਨੇ ਕਿਹਾ, ਜਦੋਂ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਸਾਡਾ ਮਤਲਬ ਹਰ ਖੇਤਰ ਵਿੱਚ ਵਿਕਾਸ ਤੋਂ ਹੈ। ਅਸੀਂ ਮੁਹਾਲੀ ਦੇ ਸੰਪੂਰਣ ਵਿਕਾਸ ਤੇ ਧਿਆਨ ਦਿੱਤਾ ਹੈ . ਕੁਝ ਚੁਣਿੰਦਾ ਖੇਤਰਾਂ ਤੇ ਧਿਆਨ ਨਾ ਦੇ ਕੇ ਅਸੀਂ ਸਾਰੇ ਖੇਤਰਾਂ ਨੂੰ ਵਿਕਾਸ ਦੇ ਦਾਇਰੇ ਵਿਚ ਲਿਆਇਆ ਗਿਆ ਹੈ। ਸਿੱਖਿਆ ਅਤੇ ਸਿਹਤ ਦੀ ਤਰ੍ਹਾਂ ਅਸੀਂ ਮੁਹਾਲੀ ਵਿੱਚ ਪੰਜਾਬੀ ਸੱਭਿਆਚਾਰ ਅਤੇ ਕਲਾ ਦੇ ਹੁਨਰ ਨੂੰ ਹੁੰਗਾਰਾ ਦੇਣ ਦੇ ਲਈ ਪੂਰਾ ਧਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਲੰਮੇਂ ਸਮੇਂ ਤੋਂ ਮੁਹਾਲੀ ਇੱਕ ਆਡਿਟੋਰੀਅਮ ਤੋਂ ਵਾਂਝਾ ਸੀ। ਸ਼ਹਿਰ ਵਿਚ ਇੱਕ ਮੰਚ ਦੀ ਘਾਟ ਸੀ ਜਿਹੜਾ ਪੰਜਾਬੀ ਸੱਭਿਆਚਾਰ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਬਣ ਸਕੇ।

ਇਸ ਲਈ ਅਸੀਂ ਮੁਹਾਲੀ ਵਿੱਚ ਚੰਡੀਗੜ੍ਹ ਦੇ ਟੈਗੋਰ ਥੀਏਟਰ ਦੀ ਤੁਲਨਾਂ ਵਿਚ ਇੱਕ ਵੱਡਾ ਅਤੇ ਸ਼ਾਨਦਾਰ ਆਡਿਟੋਰੀਅਮ ਬਣਾਉਣ ਦਾ ਫੈਸਲਾ ਕੀਤਾ। ਇਨ੍ਹਾਂ ਕੋਸ਼ਿਸ਼ਾਂ ਦੇ ਨਤੀਜਿਆਂ ਕਾਰਨ ਸੈਕਟਰ 78, ਮੁਹਾਲੀ ਵਿਚ 15 ਕਰੋੜ ਦੀ ਲਾਗਤ ਨਾਲ ਆਡੀਟੋਰੀਅਮ ਦੀ ਨੀਂਹ ਰੱਖੀ ਗਈ ਹੈ। ਮਹਾਨ ਕਵੀ ਭਗਤ ਆਸਾਰਾਮ ਬੈਦਵਾਨ ਦੇ ਨਾਮ ਤੇ ਬਣਨ ਵਾਲਾ ਆਡੀਟੋਰੀਅਮ ਚੰਡੀਗੜ੍ਹ ਦੇ ਟੈਗੋਰ ਥੀਏਟਰ ਤੋਂ ਵੀ ਵੱਡਾ ਹੋਵੇਗਾ ਅਤੇ ਇਸ ਵਿੱਚ ਸਾਰੀਆਂ ਅਧੁਨਿਕ ਸੁਵਿਧਾਵਾਂ ਹੋਣਗੀਆਂ।

Load More Related Articles

Check Also

Majitha Hooch Tragedy: Swift Government Action — All 10 Accused Arrested Within 6 Hours

Majitha Hooch Tragedy: Swift Government Action — All 10 Accused Arrested Within 6 Hours CM…