Share on Facebook Share on Twitter Share on Google+ Share on Pinterest Share on Linkedin ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਵੱਲੋਂ ਨਸ਼ਿਆਂ ਵਿਰੁੱਧ ਰੋਸ ਮਾਰਚ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ: ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਵੱਲੋਂ ਫੇਜ਼ ਗਿਆਰਾਂ ਵਿੱਚ ਸਰਕਾਰੀ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਵਿਸ਼ਾਲ ਮਾਰਚ ਕੱਢਿਆ ਗਿਆ। ਮਾਰਚ ਦੀ ਅਗਵਾਈ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ, ਸਮਾਜ ਸੇਵਕ ਡਾ. ਪਿਆਰੇ ਲਾਲ ਗਰਗ, ਸਾਬਕਾ ਰਜਿਸਟਰਾਰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਅਤੇ ਸਕੂਲ ਦੇ ਪ੍ਰਿੰਸੀਪਲ ਸਿਆਮ ਸੁੰਦਰ ਸੋਨੀ ਕਰ ਰਹੇ ਸਨ। ਸਕੂਲੀ ਵਿਦਿਆਰਥੀਆਂ ਅਤੇ ਸੁਸਾਇਟੀ ਮੈਬਰਾਂ ਦੇ ਹੱਥਾਂ ਵਿੱਚ ਨਸ਼ਾ ਵਿਰੋਧੀ ਨਾਹਰਿਆਂ, ਨਸ਼ੇ ਛੱਡੋ, ਕੋਹੜ ਵੱਢੋ, ਪੁਕਾਰੇ ਬਾਲ ਆਤਮਾ ਨਸ਼ਿਆਂ ਦਾ ਕਰੋ ਖਾਤਮਾ ਅਤੇ ਜਾਗੋ ਜਾਗੋ ਨਸ਼ੇ ਤਿਆਗੋ ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਸਕੂਲ ਤੋਂ ਸ਼ੁਰੂ ਹੋ ਕੇ ਇਹ ਵਿਸ਼ਾਲ ਮਾਰਚ ਫੇਜ਼ ਗਿਆਰਾਂ ਦੇ ਵੱਖ-ਵੱਖ ਹਿਸਿਆਂ ਵਿੱਚ ਨਸ਼ਾ ਵਿਰੋਧੀ ਸੁਨੇਹਾ ਦਿੰਦਾ ਮੁੜ ਆ ਕੇ ਸਕੂਲ ਵਿੱਚ ਸਮਾਪਤ ਹੋਇਆ। ਇਸ ਤੋੱ ਪਹਿਲਾ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੂੰ ਸੰਬੋਧਨ ਕਰਦਿਆਂ ਡਾ. ਪਿਆਰੇ ਲਾਲ ਗਰਗ ਨੇ ਕਿਹਾ ਅੱਜ ਪੰਜਾਬ ਵਿੱਚ ਨਸ਼ਾ ਵਿਰੋਧੀ ਲਹਿਰ ਹੋਰ ਪ੍ਰਚੰਡ ਕਰਨ ਦੀ ਲੋੜ ਹੈ। ਉਨ੍ਹਾਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋੱ ਵਿਦਿਆਰਥੀਆਂ ਅਤੇ ਸੁਸਾਇਟੀ ਮੈਂਬਰਾਂ ਨੂੰ ਵਿਸਥਾਰ ਵਿੱਚ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਉਹ ਪੰਜਾਬ ਜਿਹੜਾ ਦੇਸ਼ ਦੇ ਅੰਨ ਭੰਡਾਰ ਵਿੱਚ 60 ਫੀਸਦੀ ਹਿੱਸਾ ਪਾ ਰਿਹਾ ਹੈ, ਦੇਸ਼ ਦੀ ਖੜਗ ਭੁਜਾ ਹੈ ਉਹ ਪੰਜਾਬ ਅੱਜ ਨਸ਼ੇੜੀਆਂ ਦੇ ਤੌਰ ਤੇ ਜਾਣਿਆ ਜਾਣ ਲੱਗਾ ਹੈ। ਇਹ ਪੰਜਾਬ ਦੇ ਮੱਥੇ ਤੇ ਇੱਕ ਕਲੰਕ ਹੈ। ਉਨ੍ਹਾਂ ਇਸ ਸਭ ਲਈ ਦੇਸ਼ ਦੇ ਹੁਕਮਰਾਨਾਂ ਨੂੰ ਦੋਸ਼ੀ ਠਹਿਰਾਇਆ। ਸੁਸਾਇਟੀ ਪ੍ਰਧਾਨ ਮੋਜੋਵਾਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਨਸ਼ਿਆਂ ਅਤੇ ਨਸ਼ੇੜੀਆਂ ਤੋੱ ਸੁਚੇਤ ਰਹੇ। ਵਾਤਾਵਰਨ ਸ਼ੁੱਧ ਕਰਨ ਲਈ ਵੱਧ ਤੋੱ ਵੱਧ ਰੁੱਖ ਲਗਾਉ। ਉਨ੍ਹਾਂ ਨਸ਼ਿਆਂ ਦੀ ਬਿਮਾਰੀ ਨੂੰ ਵੱਧਣ ਲਈ ਦੇਸ਼ ਤੇ ਰਾਜ ਕਰ ਰਹੀਆਂ ਤਾਕਤਾਂ ਨੂੰ ਜ਼ਿੰਮੇਵਾਰ ਠਹਿਰਾਉਦਿਆਂ ਕਿਹਾ ਕਿ ਇਹ ਤਾਕਤਾਂ ਅਜਿਹੀਆਂ ਅਲਮਾਤਾਂ ਨੂੰ ਖ਼ਤਮ ਨਹੀਂ ਕਰਨਗੀਆਂ ਕਿਉਂਕਿ ਇਹ ਨਸ਼ਿਆ ਦੇ ਵਪਾਰੀਆ ਨਾਲ ਮਿਲੇ ਹੋਏ ਹਨ ਅਤੇ ਇਹ ਇਹਨਾਂ ਦੀ ਆਮਦਨ ਦਾ ਮੁੱਖ ਵਸੀਲਾ ਬਣਿਆ ਹੋਇਆ ਹੈ। ਜੇ ਹੁਕਮਰਾਨ ਦੀ ਇੱਛਾ ਸ਼ਕਤੀ ਹੋਵੇ ਤਾਂ ਇਹ ਦਿਨਾਂ ਵਿੱਚ ਹੀ ਇਹ ਨਸ਼ਿਆਂ ਦਾ ਖਾਤਮਾ ਕਰ ਸਕਦੇ ਹਨ। ਇਸ ਬੁਰਾਈ ਨੂੰ ਲੋਕ ਲਹਿਰ ਹੀ ਖਤਮ ਕਰ ਸਕਦੀ ਹੈ। ਸਟੇਜ ਦੀ ਸੇਵਾ ਅਧਿਆਪਕਾ ਕੁਲਦੀਪ ਕੌਰ ਨੇ ਨਿਭਾਈ। ਇਸ ਮੌਕੇ ਅਧਿਆਪਕ ਕੁਲਵੰਤ ਸਿੰਘ, ਅਜਮੇਰ ਸਿੰਘ, ਓਮਕਾਰ ਸਿੰਘ, ਸੁਸਾਇਟੀ ਦੇ ਜਨਰਲ ਸਕੱਤਰ ਬਲਬੀਰ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਗਿੱਲ, ਮੀਤ ਪ੍ਰਧਾਨ ਬਲਬੀਰ ਸਿੰਘ ਸੈਣੀ, ਮੈਂਬਰ ਧਰਮਪਾਲ ਹੁਸ਼ਿਆਰਪੁਰੀ, ਬੀਬੀ ਅਮਰਜੀਤ ਕੌਰ, ਸੁਰਿੰਦਰ ਸਿੰਘ, ਬਲਜੀਤ ਸਿੰਘ, ਬਲਬੀਰ ਸਿੰਘ, ਹਰਬੰਸ ਸਿੰਘ, ਅਮਰਜੀਤ ਸਿੰਘ ਨਰ, ਸਰਵਨ ਰਾਮ, ਰੈਜੀਡੈਂਟ ਵੈਲਫੇਅਰ ਐਸੋਸੀਏਸਨ ਦੇ ਪ੍ਰਧਾਨ ਕੁਲਵੰਤ ਸਿੰਘ ਕਲੇਰ, ਗੁਰਦੁਆਰਾ ਸਿੰਘ ਸਭਾ ਫੇਜ਼-11 ਦੇ ਪ੍ਰਧਾਨ ਹਰਪਾਲ ਸਿੰਘ ਸੋਢੀ ਅਤੇ ਹੋਰ ਬਹੁਤ ਸਾਰੇ ਸੁਸਾਇਟੀ ਮੈਂਬਰ ਅਤੇ ਫੇਜ਼-11 ਨਿਵਾਸੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ