ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਵੱਲੋਂ ਕਾਂਗਰਸ ਘਾਹ ਤੇ ਭੰਗ ਬੂਟੀ ਖ਼ਤਮ ਕਰਨ ਦੀ ਮੁਹਿੰਮ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਮੁਹਾਲੀ ਅਤੇ ਇਸਦੇ ਨਾਲ ਲਗਦੇ ਇਲਾਕਿਆਂ ਵਿੱਚ ਕਾਂਗਰਸ ਘਾਹ ਅਤੇ ਭੰਗ ਬੂਟੀ ਨੇ ਵੱਡੇ ਪੱਧਰ ’ਤੇ ਪੈਰ ਪਸਾਰੇ ਹੋਏ ਹਨ। ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਨੇ ਕਿਹਾ ਕਿ ਕਾਂਗਰਸ ਘਾਹ ਇੱਕ ਬਹੁਤ ਹੀ ਘਾਤਕ ਅਲਰਜਕ ਬੂਟੀ ਹੈ ਜਿਹੜੀ ਸਾਹ, ਦਮਾਂ ਅਤੇ ਹੋਰ ਚਮੜੀ ਦੇ ਰੋਗਾਂ ਨੂੰ ਪੈਦਾ ਕਰਦੀ ਹੈ। ਇਹ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਘਟਾਂਦੀ ਹੈ। ਭੰਗ ਜਿੱਥੇ ਇੱਕ ਘਾਤਕ ਬੂਟੀ ਹੈ ਉੱਥੇ ਨਸ਼ੇੜੀ ਇਸ ਨੂੰ ਨਸ਼ੇ ਦੇ ਤੌਰ ਤੇ ਵੀ ਵਰਤਦੇ ਹਨ। ਭਗਤ ਪੂਰਨ ਸਿੰਘ ਸੁਸਾਇਟੀ ਵੱਲੋਂ ਇਹਨਾਂ ਖਤਰਨਾਕ ਬੂਟੀਆਂ ਨੂੰ ਖਤਮ ਕਰਨ ਦਾ ਧੱਈਆਂ ਕੀਤਾ ਹੋਇਆ ਹੈ।
ਸ੍ਰੀ ਮੌਜੇਵਾਲ ਨੇ ਦੱਸਿਆ ਕਿ ਅੱਜ ਸੁਸਾਇਟੀ ਵੱਲੋਂ ਇਹਨਾਂ ਬੂਟੀਆਂ ਨੂੰ ਖਤਮ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜੋ ਆਉਣ ਵਾਲੇ ਇੱਕ ਹਫ਼ਤਾ ਜਾਰੀ ਰਹੇਗੀ। ਸਮੁੱਚੇ ਫੇਜ਼-11 ਅਤੇ ਨਾਲ ਲਗਦੇ ਇਲਾਕਿਆ ਵਿੱਚੋਂ ਇਹਨਾਂ ਬੂਟੀਆਂ ਨੂੰ ਖਤਮ ਕੀਤਾ ਜਾਵੇਗਾ। ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਸੰਸਥਾ ਦੇ ਜਨਰਲ ਸਕੱਤਰ ਬਲਬੀਰ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਗਿੱਲ ਮੈਂਬਰ ਅਮਰਜੀਤ ਸਿੰਘ ਨਰ, ਜਸਪਾਲ ਸਿੰਘ, ਹੁਸ਼ਿਆਰ ਚੰਦ ਸਿੰਗਲਾ, ਮਲੂਕ ਸਿੰਘ, ਸੁਰਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…