nabaz-e-punjab.com

ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਦੇ ਮੈਂਬਰਾਂ ਵੱਲੋਂ ਸਫ਼ਾਈ ਅਭਿਆਨ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ:
ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਨੇ ਫੇਜ-ਗਿਆਰਾਂ ’ਚੋਂ ਕਾਂਗਰਸ ਘਾਹ ਅਤੇ ਭੰਗ ਬੂਟੀ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੈ। ਫੇਜ-ਗਿਆਰਾਂ ਵਿੱਚ ਬਹੁਤ ਸਾਰੀਆਂ ਸਰਕਾਰੀ ਖਾਲੀ ਥਾਵਾਂ ਅਜਿਹੀਆ ਹਨ ਜਿਥੇ ਇਨ੍ਹਾ ਦੋਵੇੱ ਖਤਰਨਾਕ ਬੂਟੀਆ ਨੇ ਕਬਜਾ ਕੀਤਾ ਹੋਇਆ ਹੈ। ਸੈਕੜੇ ਰਿਹਾਇਸ਼ੀ ਪਲਾਟਾਂ ਤੇ ਵੀ ਇਹ ਬੂਟੀਆ ਵੱਡੇ ਪੱਧਰ ’ਤੇ ਫੈਲੀਆਂ ਹੋਈਆ ਹਨ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਨੇ ਕਿਹਾ ਕਿ ਸੁਸਾਇਟੀ ਨੇ ਫੈਸਲਾ ਕੀਤਾ ਹੈ ਕਿ ਘੱਟੋ ਘੱਟ ਗਿਆਰਾਂ ਫੇਜ਼ ਅਤੇ ਬਾਬਾ ਵਾਈਟ ਹਾਊਸ ਤੋਂ ਰੇਲਵੇ ਸਟੇਸ਼ਨ ਤੱਕ ਇਨ੍ਹਾਂ ਬੂਟੀਆਂ ਨੂੰ ਖਤਮ ਕੀਤਾ ਜਾਵੇ। ਕਿਉੱਕਿ ਰਾਤ ਸਮੇ ਰੇਲਵੇ ਸਟੇਸ਼ਨ ਤੇ ਆਉਣ ਜਾਉਣ ਵਾਲੀਆਂ ਸਵਾਰੀਆਂ ਨੂੰ ਇਨ੍ਹਾਂ ਬੂਟੀਆਂ ਕਾਰਨ ਪ੍ਰੇਸ਼ਾਨੀ ਪੈਦਾ ਹੁੰਦੀ ਹੈ। ਪਿਛਲੇ ਦਿਨੀ ਸੁਸਾਇਟੀ ਮੈਂਬਰਾਂ ਨੇ ਪੁਲੀਸ ਸਟੇਸਨ ਦੇ ਨਜ਼ਦੀਕ ਗਮਾਡਾ ਦੇ ਖਾਲੀ ਪਲਾਟ ਵਿੱਚੋੱ ਇਨ੍ਹਾ ਬੂਟੀਆਂ ਨੂੰ ਖਤਮ ਕਰਨ ਦੀ ਸ਼ੁਰੂਆਤ ਕੀਤੀ।
ਉਨਾਂ ਕਿਹਾ ਕਿ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ। ਜਿਨ੍ਹਾਂ ਚਿਰ ਦਰਸਾਏ ਇਲਾਕੇ ’ਚ ਇਨ੍ਹਾਂ ਦਾ ਬਿਲਕੁਲ ਸਫਾਇਆ ਨਹੀਂ ਹੋ ਜਾਂਦਾ। ਭਾਵੇਂ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਇਸ ਕੰਮ ਵਿੱਚ ਲੱਗੀ ਹੋਈ ਫਿਰ ਵੀ ਹਰ ਸਾਲ ਇਹ ਬੂਟੀਆਂ ਦੁਬਾਰਾ ਉੱਗ ਆਉਂਦੀਆਂ ਹਨ। ਜਿਥੇ ਸੁਸਾਇਟੀ ਨੇ ਇਨ੍ਹਾ ਖਤਰਨਾਕ ਬੂਟੀਆਂ ਨੂੰ ਖਤਮ ਕਰਨ ਦਾ ਤਹੱਈਆ ਕੀਤਾ ਹੈ ਉਥੇ ਆਉਣ ਵਾਲੀ ਬਰਸਾਤ ਦੇ ਦਿਨਾਂ ਵਿੱਚ ਵੱਖ-ਵੱਖ ਥਾਵਾਂ ਤੇ ਸੈਂਕੜੇ ਛਾਂ ਦਾਰ ਦਰਖਦ ਵੀ ਲਾਏ ਜਾਣਗੇ ਤਾਂ ਕਿ ਵਾਤਾਵਰਨ ਸ਼ੁੱਧ ਰਹਿ ਸਕੇ। ਹੁਣ ਤੱਕ ਸੁਸਾਇਟੀ 1000 ਤੋਂ ਵੱਧ ਦਰਖਤ ਲਾ ਚੁੱਕੀ ਹੈ। ਸਮੁੱਚੇ ਮੁਹਾਲੀ ਏਰੀਏ ਵਿੱਚ ਇਨ੍ਹਾਂ ਬੂਟੀਆਂ ਨੂੰ ਖਤਮ ਕਰਨ ਲਈ ਸੁਸਾਇਟੀ ਮਿਉਂਸਪਲ ਕਾਰਪੋਰੇਸ਼ਨ ਅਤੇ ਗਮਾਡਾ ਤੱਕ ਵੀ ਪਹੁੰਚ ਕਰੇਗੀ। ਇਹ ਬੂਟੀਆਂ ਖਤਮ ਕਰਨ ਵਿੱਚ ਸੁਸਾਇਟੀ ਦੇ ਬਹੁਤ ਸਾਰੇ ਮੈਂਬਰਾਂ ਨੇ ਹਿੱਸਾ ਲਿਆ ਜਿਵੇਂ ਹਰਮੀਤ ਸਿੰਘ ਗਿਲ, ਬਲਬੀਰ ਸਿੰਘ-563, ਬਲਬੀਰ ਸਿੰਘ 48-ਸੀ, ਧਰਮਪਾਲ ਹੁਸ਼ਿਆਰਪੁਰੀ, ਹੁਸ਼ਹਾਰ ਚੰਦ ਸਿੰਗਲਾ, ਬਲਜੀਤ ਸਿੰਘ, ਸਿਮਰਨ ਸਿੰਘ, ਸੁਰਿੰਦਰ ਸਿੰਘ, ਸਰਵਨ ਰਾਮ, ਬਲਜੀਤ ਸਿੰਘ ਖੋਖਰ, ਅਮਰਜੀਤ ਸਿੰਘ ਨਰ ਅਤੇ ਨਰਿੰਦਰ ਸਿੰਘ ਬਾਠ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…