ਭਗਵਾਨ ਸ੍ਰੀ ਗਣੇਸ਼ ਮਹਾਂਉਤਸਵ ਸਮਾਗਮ ਸੰਪੂਰਨ, ਵਿਸ਼ਾਲ ਸੋਭਾ ਯਾਤਰਾ ਕੱਢੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਸਤੰਬਰ:
ਇੱਥੋਂ ਦੇ ਸੈਕਟਰ-70 (ਪਿੰਡ ਮਟੌਰ) ਦੇ ਪ੍ਰਾਚੀਨ ਸ੍ਰੀ ਸੱਤ ਨਾਰਾਇਣ ਮੰਦਰ ਵਿੱਚ ਚੱਲ ਰਿਹਾ ਸ੍ਰੀ ਗਣੇਸ਼ ਮਹਾਂਉਤਸਵ ਸੰਪੂਰਨ ਹੋ ਗਿਆ। ਇਸ ਦੌਰਾਨ ਭਗਵਾਨ ਸ੍ਰੀ ਗਣੇਸ਼ ਦੀ ਸ਼ਾਨਦਾਰ ਮੂਰਤੀ ਨੂੰ ਬੈਂਡ ਬਾਂਜਿਆਂ ਨਾਲ ਭਾਖੜਾ ਨਹਿਰ ਵਿੱਚ ਵਿਸਰਜਨ ਕਰਨ ਲਈ ਸ਼ਹਿਰ ਵਿੱਚ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ। ਮੰਦਰ ਕਮੇਟੀ ਦੇ ਪ੍ਰਧਾਨ ਸਿਕੰਦਰ ਸ਼ਰਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ ਅਤੇ ਮਟੌਰ ਦੇ ਸਾਬਕਾ ਸਰਪੰਚ ਅਮਰੀਕ ਸਿੰਘ ਨੇ ਝੰਡੀ ਦਿਖਾ ਕੇ ਸੋਭਾ ਯਾਤਰਾ ਨੂੰ ਅਗਲੇ ਪੜਾਅ ਲਈ ਰਵਾਨਾ ਕੀਤਾ।
ਇਸ ਮੌਕੇ ਭਾਜਪਾ ਆਗੂ ਸੰਜੀਵ ਵਸ਼ਿਸ਼ਟ, ਸਾਬਕਾ ਕੌਂਸਲਰ ਅਸ਼ੋਕ ਝਾਅ, ਮਨੋਜ ਅਗਰਵਾਲ, ਰਮਨ ਸੈਲੀ, ਨੌਜਵਾਨ ਆਗੂ ਆਸ਼ੂ ਵੈਦ, ਹੰਸ ਰਾਜ ਵਰਮਾ, ਮਹਿਲਾ ਮੰਡਲ ਦੀ ਪ੍ਰਧਾਨ ਨਿਰਮਲ ਗਰਗ, ਜਨਰਲ ਸਕੱਤਰ ਕਿਰਨ ਵਰਮਾ, ਚੇਤਨ ਬਾਂਸਲ, ਰਾਕੇਸ਼ ਬਾਂਸਲ, ਵੀਕੇ ਜੋਸ਼ੀ, ਰੇਖਾ ਸ਼ਰਮਾ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮਟੌਰ ਥਾਣਾ ਦੇ ਐਸਐਚਓ ਨਵੀਨਪਾਲ ਸਿੰਘ ਲਹਿਲ ਦੀ ਅਗਵਾਈ ਹੇਠ ਸੁਰੱਖਿਆ ਇੰਤਜ਼ਾਮ ਕੀਤੇ ਗਏ।

ਮੰਦਰ ਕਮੇਟੀ ਵੱਲੋਂ ਸ੍ਰੀ ਗਣੇਸ਼ ਮਹਾਪਰਾਣ ਕਥਾ, ਪੂਜਾ ਪਾਠ ਅਤੇ ਹਵਨ ਯੱਗ ਕੀਤਾ ਗਿਆ। ਕਥਾ ਵਾਚਕ ਕਿਸ਼ੋਰ ਸ਼ਾਸਤਰੀ ਸੋਹਾਣਾ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇੱਥੋਂ ਦੇ ਮਟੌਰ ਮੰਦਰ ਤੋਂ ਸ਼ੁਰੂ ਹੋਈ ਇਹ ਸੋਭਾ ਯਾਤਰਾ ਕੁੰਭੜਾ ਚੌਕ ਤੋਂ ਹੁੰਦੀ ਹੋਈ ਫੇਜ਼-3\5 ਲਾਲ ਬੱਤੀ ਚੌਂਕ ਤੱਕ ਪੈਦਲ ਪੁੱਜੀ। ਸ਼ਹਿਰ ਵਿੱਚ ਥਾਂ-ਥਾਂ ਸੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਸੁੱਕੇ ਮੇਵਿਆ ਦਾ ਪ੍ਰਸਾਦ ਵੰਡਿਆਂ ਗਿਆ। ਇਸ ਤੋਂ ਅੱਗੇ ਵਾਹਨਾਂ ਦ ਵੱਡਾ ਕਾਫ਼ਲਾ ਭਾਖੜਾ ਨਹਿਰ ਕਜੌਲੀ ਲਈ ਰਵਾਨਾ ਹੋਇਆ। ਜਿੱਥੇ ਸ੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਵਿਸਰਜਨ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…