Nabaz-e-punjab.com

ਸ਼ਾਹੀਮਾਜਰਾ ਮੰਦਰ ਵਿੱਚ ਭਾਗਵਤ ਕਥਾ ਸ਼ੁਰੂ, ਸ਼ਹਿਰ ਵਿੱਚ ਕਲਸ਼ ਯਾਤਰਾ ਕੱਢੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਦਸੰਬਰ:
ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡ ਸ਼ਾਹੀਮਾਜਰਾ ਸਥਿਤ ਸ੍ਰੀ ਸਨਾਤਨ ਧਰਮ ਸ਼ਿਵ ਅਤੇ ਵਿਸ਼ਵਕਰਮਾ ਮੰਦਰ ਵਿੱਚ ਕਰਵਾਈ ਜਾ ਰਹੀ ਭਾਗਵਤ ਕਥਾ ਦੀ ਸ਼ੁਰੂਆਤ ਮੌਕੇ ਅੱਜ ਸ਼ਹਿਰ ਵਿੱਚ ਕਲਸ਼ ਯਾਤਰਾ ਕੱਢੀ ਗਈ। ਬੈਂਡ ਵਾਜਿਆਂ ਦੀਆਂ ਮਨਮੋਹਕ ਧੁਨਾਂ ਨਾਲ ਸ਼ੁਰੂ ਹੋਈ ਇਸ ਕਲਸ਼ ਯਾਤਰਾ ਦੀ ਅਗਵਾਈ ਕਥਾ ਵਾਚਕ ਆਚਰਿਆ ਇੰਦਰਮਣੀ ਆਯੋਧਿਆ ਧਾਮ ਵਾਲਿਆਂ ਨੇ ਕੀਤੀ। ਇਹ ਕਲਸ਼ ਯਾਤਰਾ ਸ੍ਰੀ ਸਨਾਤਨ ਧਰਮ ਸ਼ਿਵ ਮੰਦਰ ਸ਼ਾਹੀਮਾਜਰਾ ਤੋਂ ਸ਼ੁਰੂ ਹੋ ਕੇ ਇੱਥੋਂ ਦੇ ਫੇਜ-5 ਦੇ ਰਿਹਾਇਸ਼ੀ ਇਲਾਕੇ ’ਚੋਂ ਹੁੰਦੀ ਹੋਈ ਵਾਪਸ ਸ਼ਾਹੀਮਾਜਰਾ ਮੰਦਰ ਵਿੱਚ ਪਹੁੰਚ ਕੇ ਸਮਾਪਤ ਹੋਈ। ਮਾਂ ਅੰਨਪੂਰਨਾ ਸੇਵਾ ਕਮੇਟੀ ਫੇਜ-5, ਸ਼ਾਹੀਮਾਜਰਾ ਮੰਦਰ ਦੀ ਮਹਿਲਾ ਸੰਕੀਰਤਨ ਮੰਡਲੀ, ਸੈਕਟਰ-57 ਦੀ ਮਹਿਲਾ ਸੰਕੀਰਤਨ ਮੰਡਲੀ, ਯੁਵਾ ਬ੍ਰਾਹਮਣ ਸਭਾ ਮੁਹਾਲੀ, ਮੈਥਿਲ ਸੰਘ ਮੁਹਾਲੀ ਅਤੇ ਸ਼ਾਹੀਮਾਜਰਾ ਮੰਦਰ ਕਮੇਟੀ ਦੇ ਸਹਿਯੋਗ ਨਾਲ ਕੱਢੀ ਗਈ ਇਸ ਕਲਸ਼ ਯਾਤਰਾ ਵਿੱਚ ਭਾਜਪਾ ਕੌਂਸਲਰ ਅਸ਼ੋਕ ਝਾਅ, ਸੇਵਾ ਭਾਰਤੀ ਮੁਹਾਲੀ ਦੇ ਪ੍ਰਧਾਨ ਜਨਕ ਸਿੰਗਲਾ, ਯੁਵਾ ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਰਮਨ ਸੈਲੀ, ਅਰੁਣ ਸ਼ਰਮਾ ਬਲੌਂਗੀ, ਹਰਸ਼ ਵਰਮਾ, ਮੰਦਰ ਕਮੇਟੀ ਦੇ ਪ੍ਰਧਾਨ ਰਾਮ ਕੁਮਾਰ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਅੌਰਤਾਂ ਨੇ ਭਾਗ ਲਿਆ।
ਇਸ ਮੌਕੇ ਵਿਵੇਕ ਕ੍ਰਿਸ਼ਨ ਜੋਸ਼ੀ ਅਤੇ ਪਰਮਿੰਦਰ ਸ਼ਰਮਾ ਨੇ ਦੱਸਿਆ ਕਿ ਸ਼ਾਹੀਮਾਜਰਾ ਵਿੱਚ ਮੰਦਰ ਵਿੱਚ ਕਰਵਾਈ ਜਾ ਰਹੀ ਭਾਗਵਤ ਕਥਾ 16 ਦਸੰਬਰ ਤੱਕ ਚੱਲੇਗੀ ਅਤੇ ਅਖੀਰਲੇ ਦਿਨ ਹਵਨ ਯੱਗ ਅਤੇ ਭੰਡਾਰਾ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…