Nabaz-e-Punjab Bureau

ਭਾਈ ਰਣਜੀਤ ਸਿੰਘ ਵੱਲੋਂ ਮੁਹਾਲੀ ਵਿੱਚ ਪੰਥਕ ਅਕਾਲੀ ਲਹਿਰ ਦੇ ਦਫ਼ਤਰ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ:
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਹੋਦ ਵਿੱਚ ਲਿਆਦੀ ਧਾਰਮਿਕ ਪਾਰਟੀ ਪੰਥਕ ਅਕਾਲੀ ਲਹਿਰ ਦੀਆਂ ਸਰਗਰਮੀਆਂ ਦਿਨ ਪ੍ਰਤੀ ਦਿਨ ਤੇਜੀ ਨਾਲ ਅੱਗੇ ਵੱਧ ਰਹੀਆਂ ਹਨ। ਜਿਸ ਵਿੱਚ ਪਿਛਲੇ 2 ਮਹੀਨੇ ਤੋ ਲਗਾਤਾਰ ਪੰਜਾਬ ਭਰ ਵਿੱਚ ਮੀਟਿੰਗਾ ਕਰਨ ਤੋ ਬਾਅਦ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂਆਂ ਦੀ ਹਾਜਰੀ ਵਿੱਚ ਅੱਜ ਬਕਾਇਦਾ ਤੌਰ ਤੇ ਸੈਕਟਰ 70 ਕੋਠੀ ਨੰਬਰ 2633 ਵਿੱਚ ਮੁੱਖ ਦਫ਼ਤਰ ਖੋਲ੍ਹ ਦਿੱਤਾ ਗਿਆ ਹੈ। ਜਿਥੋ ਹੁਣ ਪੰਜਾਬ ਭਰ ਦੀਆਂ ਸਰਗਰਮੀਆਂ ਚਲਾਈਆਂ ਜਾਣ ਗਈਆਂ।
ਅੱਜ ਸੰਖੇਪ ਜਿਹੇ ਸਮਾਗਮ ਸਮੇਂ ਭਾਈ ਰਣਜੀਤ ਸਿੰਘ ਨੇ ਮੁੱਖ ਦਫ਼ਤਰ ਦਾ ਉਦਘਾਟਨ ਅਰਦਾਸ ਕਰਨ ਉਪਰੰਤ ਆਪਣੀ ਹੱਥੀ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ। ਅਰਦਾਸ ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਨੇ ਕੀਤੀ। ਸਮਗਾਮ ਸੰਬੋਧਨ ਕਰਦੇ ਹੋਏ ਭਾਈ ਰਣਜੀਤ ਸਿੰਘ ਨੇ ਕਿਹਾ ਅੱਜ ਪੰਥਕ ਅਕਾਲੀ ਲਹਿਰ ਜਥੇਬੰਦੀ ਸਾਨੂੰ ਇਸ ਕਾਰਨ ਬਣਾਉਣੀ ਪਈ ਜਿਨਾਂ ਨੂੰ ਅਸੀ ਪੰਥ ਦੇ ਆਗੂ ਮੰਨਕੇ ਜ਼ਿੰਮੇਵਾਰੀ ਸੌਂਪੀ ਸੀ ਖਾਸਕਰਕੇ ਪ੍ਰਕਾਸ ਸਿੰਘ ਬਾਦਲ ਦੇ ਪਰਿਵਾਰ ਨੂੰ ਅਜੋਕੇ ਸਮੇ ਵਿੱਚ ਸਿੱਖ ਪੰਥ ਨਾਲ ਇਸ ਪਰਿਵਾਰ ਨੇ ਬਹੁਤ ਵੱਡਾ ਧ੍ਰੋਹ ਕਮਾਇਆ ।ਆਪਣੇ ਰਾਜ ਭਾਗ ਸਮੇ ਗੁਰੂਡੰਮ ਨੂੰ ਬਹੁਤ ਵੱਡੀ ਸਹਿ ਦਿੱਤੀ ਬਲਕਿ ਪਹਿਲਾ ਭਨਿਆਰਾ ਅਤੇ ਹੁਣ ਡੇਰਾ ਸਿਰਸਾ ਵਾਲਾ ਸਾਧ ਜਿਨ੍ਹਾਂ ਦੀ ਰੱਖਵਾਲੀ ਚੌਕੀਦਾਰ ਬਣਕੇ ਅਕਾਲੀ ਆਗੂਆਂ ਨੇ ਕੀਤੀ ਜਦੋਂ ਕਿ ਇਸਦੇ ਉਲਟ ਸਿੱਖਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਂਦੇ ਰਹੇ ਕੁਟਦੇ ਰਹੇ ਜਲੀਲ ਕਰਦੇ ਰਹੇ।
ਸਭ ਤੋਂ ਵੱਡੀ ਸਰਮਨਾਕ ਗੱਲ ਇਹ ਸੀ ਕਿ ਅਕਾਲੀਆਂ ਦੇ ਆਪਣੇ ਰਾਜ ਕਾਲ ਸਮੇਂ ਬਰਗਾੜੀ ਕਾਡ ਨੇ ਸਿੱਖਾਂ ਨੂੰ ਪੂਰੀ ਇਕ ਸਦੀ ਬਾਅਦ ਜੱਲ੍ਹਿਆ ਵਾਲੇ ਬਾਗ ਦਾ ਸਾਕਾ ਚੇਤੇ ਕਰਵਾਇਆਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੀ ਹੋਈ ਘੋਰ ਬੇਅਦਵੀ ਸਮੇ ਸਿੱਖਾਂ ਨੂੰ ਗੋਲੀ ਮਾਰਕੇ ਸ਼ਹੀਦ ਕੀਤਾ ਗਿਆ। ਉਲਟਾ ਗੋਲੀਆਂ ਮਾਰਨ ਵਾਲੀ ਪੁਲੀਸ ਨੂੰ ਅਣਪਛਾਤੀ ਐਲਾਨ ਕੇ ਸਿੱਖਾਂ ਨੂੰ ਹੋਰ ਜ਼ਿਆਦਾ ਅਪਮਾਨਤ ਕੀਤਾ ਗਿਆ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਹ ਲਗਾਤਾਰ 20 ਸਾਲ ਸਿੱਖ ਪੰਥ ਨੂੰ ਬਾਦਲ ਬਾਬਤ ਸੁਚੇਤ ਕਰਦੇ ਰਹੇ ਪਰ ਅੱਜ ਅਤਿਅੰਤ ਖੁਸੀ ਇਸ ਗੱਲ ਦੀ ਹੈ ਕਿ ਅੱਜ ਸਿੱਖ ਕੌਮ ਦਾ ਬੱਚਾ ਬੱਚਾ ਇਹਨਾਂ ਤੋ ਸਖਤ ਨਫਰਤ ਕਰਨ ਲੱਗ ਪਿਆ ਇਸ ਲਈ ਉਹ ਆਪਣੇ ਪਿਛਲੇ ਮਿਸ਼ਨ ਨੂੰ ਵੀ ਸਫਲ ਮੰਨਦੇ ਹਨ ਅਤੇ ਹੁਣ ਜਦੋ ਪੰਥ ਨੂੰ ਦਾਰਮਿਕ ਤੌਰ ਤੇ ਮਜਬੂਤ ਕਰਨ ਲਈ ਪੰਥਕ ਅਕਾਲੀ ਲਹਿਰ ਜੱਥੇਬੰਦੀ ਬਾਣਕੇ ਤੁਰੇ ਹਾ ਸਿੱਖ ਪੰਥ ਵੱਲੋ ਮਿਲ ਰਹੇ ਭਰਵੇ ਹੁੰਗਾਰੇ ਤੋ ਪੂਰੀ ਤਰਾਂ ਸੁਤੰਸਟ ਹਨ ਜਿਸ ਤਰੀਕੇ ਵਾਲ ਪਿਆਰ ਮਿਲ ਰਿਹਾ ਹੈ ।ਉਹਨਾਂ ਕਿਹਾ ਹੁਣ ਤੋ ਸਾਰੀ ਪੰਜਾਬ ਭਰ ਦੀ ਕਾਰਵਾਈ ਮੁੱਖ ਦਫਤਰ ਤੋ ਹੋਵੇਗੀ ਆਉਣ ਵਾਲੇ ਦਿਨਾ ਵਿੱਚ ਇਸ ਦਫਤਰ ਨੂੰ ਪੂਰੀ ਤਰਾਂ ਹਰ ਸਹੂਲਤ ਨਾਲ ਲੈਸ ਕਰ ਦਿੱਤਾ ਜਾਵੇਗਾ।
ਅੱਜ ਦੇ ਸਮਾਗਮ ਵਿੱਚ ਵਿਸੇਸ ਕਰਕੇ ਸੰਤ ਸਮਾਜ ਨਾਲ ਸਬੰਧਤ ਤੇ ਪੰਥਕ ਅਕਾਲੀ ਲਹਿਰ ਆਰੰਭ ਕਰਨ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਨੋਜੁਆਨ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਹਾਜਰ ਸਨ। ਇਸ ਤੋਂ ਇਲਾਵਾ ਜਸਵੀਰ ਸਿੰਘ ਧਾਲੀਵਾਲ ਮੀਤ ਪ੍ਰਦਾਨ ਪੰਥਕ ਅਕਾਲੀ ਲਹਿਰ, ਅੰਮ੍ਰਿਤ ਸਿੰਘ ਰਤਨਗੜ੍ਹ ਜੁਆਇੰਟ ਸੈਕਟਰੀ, ਮਹਿਦਰ ਸਿੰਘ ਸਿੱਧੂ, ਰਜਿੰਦਰ ਸਿੰਘ ਫਤਹਿਗੜ੍ਹ ਛੰਨਾ, ਕੁਲਦੀਪ ਸਿੰਘ ਗੜਗੱਜ, ਸਰੂਪ ਸਿੰਘ ਸੰਦਾਂ ਪਟਿਆਲਾ, ਗਿਆਨੀ ਭੋਲਾ ਸਿੰਘ ਡਿੰਡਰਾਂ, ਗੁਰਪ੍ਰੀਤ ਸਿੰਘ ਜਲੰਧਰ, ਜਸਪਾਲ ਸਿੰਘ, ਟਿਵਾਣਾ ਸਿੰਘ ਰਿਟਾਇਡ ਪੁੱਡਾ ਅਫ਼ਸਰ, ਕੁਲਦੀਪ ਸਿੰਘ ਸੰਗਤਪੁਰ ਫਤਿਹਗੜ੍ਹ ਸਾਹਿਬ ਆਦਿ ਪੰਜਾਬ ਭਰ ਤੋਂ ਪ੍ਰਮੁੱਖ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…