ਪੰਜਾਬ ਵਿੱਚ ਨਸ਼ਿਆਂ ਲਈ ਅਫ਼ਸਰਸ਼ਾਹੀ ਤੇ ਐਸਜੀਪੀਸੀ ਦਾ ਧਾਰਮਿਕ ਫਰੰਟ ਬਰਾਬਰ ਦਾ ਜ਼ਿੰਮੇਵਾਰ: ਭਾਈ ਰਣਜੀਤ ਸਿੰਘ

ਪੰਥਕ ਅਕਾਲੀ ਲਹਿਰ ਨੂੰ ਪੰਜਾਬ ਵਿੱਚ ਮਿਲ ਰਿਹਾ ਭਾਰੀ ਸਮਰਥਨ, ਮੈਂਬਰਸ਼ਿਪ ਭਰਤੀ ਅਤੇ ਮੀਟਿੰਗਾਂ ਦਾ ਸਿਲਸਲਾ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੂਨ:
ਪਿਛਲੇ ਕਈ ਸਾਲਾਂ ਤੇ ਪੰਜਾਬ ਦੀ ਧਰਤੀ ਤੇ ਨੌਜੁਆਨਾਂ ਨੂੰ ਘੂਣ ਦੀ ਤਰ੍ਹਾਂ ਖ਼ਤਮ ਕਰ ਰਹੇ ਨਸ਼ਿਆਂ ਲਈ ਜਿਥੇ ਸਿਆਸੀ ਅਤੇ ਅਫ਼ਸਰਸ਼ਾਹੀ ਜ਼ਿੰਮੇਵਾਰ ਹੈ। ਉਸਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਦਾ ਧਾਰਮਿਕ ਫਰੰਟ ’ਤੇ ਬੁਰੀ ਤਰਾਂ ਫੇਲ ਹੋਣਾ ਵੀ ਬਰਾਬਰ ਦਾ ਦੋਸ਼ੀ। ਕਿਉਂਕਿ ਸੱਚਾਈ ਇਹ ਹੈ ਸ਼੍ਰੋਮਣੀ ਕਮੇਟੀ ਕੋਈ ਠੋਸ ਧਾਰਮਿਕ ਮੁਹਿੰਮ ਨਹੀਂ ਚਲਾ ਸਕੀ ਅਤੇ ਪਿਛਲੇ 20 ਸਾਲਾਂ ਵਿੱਚ ਐਸਜੀਪੀਸੀ ਸਿਰਫ਼ ਤੇ ਸਿਰਫ਼ ਬਾਦਲ ਪਰਿਵਾਰ ਨੂੰ ਰਾਜਸੀ ਛਾਂ ਕਰਦੀ ਰਹੀ ਅਤੇ ਨੌਜੁਆਨੀ ਦਾ ਬੇੜਾ ਗਰਕ ਹੁੰਦਾ ਗਿਆ। ਅੱਜ ਸਾਡੀਆਂ ਅੱਖਾ ਸਾਹਮਣੇ ਮਾਵਾਂ ਦੇ ਕੀਰਨੇ ਸੁਣੇ ਨਹੀਂ ਜਾਂਦੇ ਪਰ ਇਹ ਕਮੇਟੀ ਢੀਠਪੁਣੇ ਦੀਆਂ ਹੱਦਾ ਪਾਰ ਕਰਕੇ ਤਮਾਸ਼ਾ ਦੇਖ ਰਹੀ ਹੈ। ਅੱਜ ਦੋਖੋ ਧਰਮ ਦੇ ਖੇਤਰ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਕੀ ਯੋਗਦਾਨ ਪਾ ਰਹੇ ਹਨ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਪੰਥਕ ਅਕਾਲੀ ਲਹਿਰ ਜੱਥੇਬੰਦੀ ਦੇ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਨੇ ਕਰਦਿਆਂ ਕੀਤਾ। ਉਹਨਾਂ ਕਿਹਾ ਸ੍ਰੋਮਣੀ ਕਮੇਟੀ ਇਸ ਲਈ ਬਣਾਈ ਗਈ ਸੀ ਕਿ ਗਰੀਬ ਦਾ ਇਲਾਜ ਵਿੱਦਿਆ ਲੋਕਾਂ ਦੇ ਜੀਵਨ ਮਿਆਰ ਜੋ ਗਰੀਬੀ ਰੇਖਾ ਵਿੱਚ ਧਸਿਆ ਹੋਇਆਂ ਉਹਨੂੰ ਉੱਕਾ ਚੁਕਿਆ ਜਾਵੇ ਪੰ੍ਰਤੂ ਇਸ ਸਮੇਂ ਸ਼੍ਰੋਮਣੀ ਕਮੇਟੀ ਪੰਥ ਵੱਲੋ ਨਕਾਰੇ ਜਾ ਚੁੱਕੇ ਸਿਆਸੀ ਬਾਦਲ ਪਰਿਵਾਰ ਦਾ ਮਿਆਰ ਠੀਕ ਕਰਨ ਵਿੱਚ ਲੱਗੀ ਹੋਈ ਨਾ ਕਿਸੇ ਗਰੀਬ ਨੂੰ ਵਿਦਿਆ ਨਾ ਇਲਾਜ। ਜੇਕਰ ਸ਼੍ਰੋਮਣੀ ਕਮੇਟੀ ਬੱਚਿਆਂ ਵਿੱਚ ਦਸਮੇਸ ਪਿਤਾ ਦੇ ਅਕੀਦੇ ਦਾ ਈਮਾਨਦਾਰ ਨਾਲ ਪ੍ਰਚਾਰ ਕਰਦੀ ਹੁੰਦੀ ਤਾਂ ਉਂਜ ਪੰਜਾਬ ਦੇ ਇਹ ਹਾਲਤਾ ਨਾ ਹੁੰਦੇ ਬੱਚੇ ਗੁਰਸਿੱਖੀ ਵਿੱਚ ਸਜੇ ਹੁੰਦੇ ਤੇ ਆਪਣੀ ਧਰਮ ਕਿਰਤ ਨੂੰ ਪਹਿਲ ਦਿੰਦੇ ਪ੍ਰੰਤੂ ਲਚਰਪੁਣੇ ਅਤੇ ਆਧੁਨਿਕ ਟੈਕਨਾਲੋਜੀ ਨੇ ਬੱਚਿਆਂ ਵਿੱਚ ਕਿਰਤ ਨੂੰ ਛੱਡਕੇ ਸੁਪਨਈ ਜ਼ਿੰਦਗੀ ਜਿਊਣ ਦੀ ਲਾਲਸਾ ਨੇ ਅੱਜ ਪੰਜਾਬ ਦੀ ਜੁਆਨੀ ਇਸ ਚਰਾਹੇ ਤੇ ਖੜੀ ਕਰ ਦਿੱਤੀ ਜੋ ਕਿ ਬਹੁਤ ਹੀ ਚਿੰਤਾਜਨਕ ਸਥਿਤੀ ਹੈ ਪੰਜਾਬ ਦੀ ਧਰਤੀ ਲਈ।
ਭਾਈ ਰਣਜੀਤ ਸਿੰਘ ਨੇ ਕਿਹਾ ਇਸੇ ਮਨੋਰਥ ਨੂੰ ਮੁੱਖ ਰੱਖਕੇ ਉਹਨਾਂ ਵੱਲੋ ਪੰਥਕ ਅਕਾਲੀ ਲਹਿਰ ਪਾਰਟੀ ਨਿਰੋਲ ਧਾਰਮਿਕ ਮਕਸਦ ਨਾਲ ਹੋਂਦ ਵਿੱਚ ਲਿਆਦੀ ਗਈ ਹੈ। ਜਿਸ ਨੂੰ ਆਸ ਨਾਲੋ ਕਿਤੇ ਵੱਧ ਪੂਰੇ ਪੰਜਾਬ ਵਿੱਚ ਸਿੱਖ ਸੰਗਤਾਂ ਦਾ ਪਾਰਟੀਬਾਜੀ ਤੋ ਉਪਰ ਉੱਠਕੇ ਸਮਰਥਨ ਮਿਲ ਰਿਹਾ ਹੈ ਸਾਡਾ ਮਿਸ਼ਨ ਵੀ ਇਹੋ ਹੈ ਕਿ ਜਿਸ ਮਕਸਦ ਲਈ ਗੁਰੂ ਸਾਹਿਬਾਨਾਂ ਨੇ ਗੁਰੂ ਦੀ ਗੋਲਕ ਗਰੀਬ ਦਾ ਮੁੱਖ ਨੂੰ ਲਾਗੂ ਕਰ ਸਕੀਏ ਵਰਨਾ ਅੱਜ ਗੁਰੂ ਘਰ ਲੀਡਰਾਂ ਦੇ ਐਸ਼ਪ੍ਰਤੀ ਦੇ ਅੱਡੇ ਬਣ ਚੁੱਕੇ ਹਨ।
ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋ ਪੂਰੇ ਪੰਜਾਬ ਦਾ ਇਕ ਦੌਰਾ ਪੂਰਾ ਕੀਤਾ ਜਾ ਚੁੱਕਾ ਹੈ ਹੁਣ ਮੁੜ ਫਿਰ ਲਗਾਤਾਰ ਮੀਟਿੰਗਾ ਦਾ ਸਿਲਸਲਾ ਜਾਰੀ ਹੈ ਤਕਰੀਬਨ 100 ਦੇ ਕਰੀਬ ਵੱਡੀ ਅਤੇ ਛੋਟੀਆਂ ਮੀਟਿੰਗਾ ਹੋ ਚੁੱਕੀਆਂ ਹਨ ਜੋ ਅਜੇ ਵੀ ਜਾਰੀ ਹਨ ਦੂਜਾ ਮੈਂਬਰਸ਼ਿਪ ਭਰਤੀ ਵੀ ਵੱਡੇ ਪੱਧਰ ਤੇ ਜਾਰੀ ਹੈ ਵੱਖੋ ਵੱਖ ਇਲਾਕਿਆ ਵਿੱਚ ਫਾਰਮ ਭਰੇ ਜਾ ਰਹੇ ਹਨ ਵੱਡੀ ਗਿਣਤੀ ਵਿੱਚ ਲੋਕੀ ਮੈਂਬਰਸ਼ਿਪ ਹਾਲ ਕਰ ਰਹੇ ਹਨ ੳਸਤੋ ਬਾਅਦ ਫਿਰ ਜੱਥੇਬੰਦਕ ਢਾਚਾ ਬਣਾਇਆ ਜਾਵੇਗਾ। ਜਿਸ ਵਿੱਚ ਜ਼ਿਲ੍ਹਾ ਪੱਧਰੀ ਤੇ ਪੰਜਾਬ ਪੱਧਰੀ ਹੋਰ ਬਣਾਏ ਜਾਣਗੇ। ਗੁਰੂ ਘਰਾ ਨੂੰ ਰਾਜਸੀ ਹਿਤਾ ਮੀਟਿੰਗਾਂ ਲਈ ਵਰਤਣ ਵਾਲੇ ਲੀਡਰਾਂ ਨੂੰ ਬੰਦ ਕਰਵਾਉਣ ਲਈ ਵੀ ਠੋਸ ਪ੍ਰੋਗਰਾਮ ਬਣਾਏ ਜਾਣਗੇ। ਜਿਸ ਲਈ ਕਾਨੂੰਨੀ ਮਸ਼ਵਰੇ ਅਤੇ ਸਿੱਖ ਸੰਗਤ ਨੂੰ ਲਾਮਬੰਦ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…