ਭਾਰਤ ਮਾਣਕ ਬਿਊਰੋ ਤੇ ਖਪਤਕਾਰ ਸੁਰੱਖਿਆ ਫੈਡਰੇਸ਼ਨ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਸੈਮੀਨਾਰ ਆਯੋਜਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਨਵੰਬਰ:
ਭਾਰਤ ਮਾਣਕ ਬਿਊਰੋ ਚੰਡੀਗੜ੍ਹ ਵੱਲੋਂ ਖਪਤਕਾਰ ਸੁਰੱਖਿਆ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਦੇ ਸਹਿਯੋਗ ਨਾਲ ‘ਮੇਰਾ ਲਕਸ਼ ਭ੍ਰਿਸ਼ਟਾਚਾਰ ਮੁਕਤ ਭਾਰਤ’ ਤੇ ਇਕ ਸੈਮੀਨਾਰ ਫੈਮਲੀ ਪਲੈਨਿੰਗ ਐਸਸੋਸੀਏਸ਼ਨ ਇੰਡੀਆ ਦੇ ਕੰਪਲੈਕਸ ਫੇਜ਼3ਏ ਐਸ.ਏ.ਐਸ ਨਗਰ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਏ.ਕੇ. ਸ਼ਰਮਾ, ਡਿਪਟੀ ਡਾਇਰੈਕਟਰ ਜਨਰਲ ਭਾਰਤ ਮਾਣਕ ਬਿਊਰੋ ਚੰਡੀਗੜ੍ਹ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸੇ ਦਫਤਰ ਵਿੱਚ ਕੋਈ ਅਧਿਕਾਰੀ ਦਫਤਰੀ ਕੰਮ ਕਰਵਾਉਣ ਲਈ ਕੋਈ ਲਾਲਚ ਦੀ ਮੰਗ ਕਰਦਾ ਹੋਵੇ ਤਾਂ ਫੋਰਨ ਇਸ ਲਈ ਸਾਵਧਾਨ ਰਹੋ ਤੇ ਉਸਨੂੰ ਸਿਧਾ ਕਹੋ ਕਿ ਰਾਈਟ ਟੂ ਸਰਵਿਸ ਐਕਟ ਅਨੁਸਾਰ ਸਰਕਾਰ ਵਲੋੱ ਹਰ ਕੰਮ ਲਈ ਸੀਮਾ ਅਤੇ ਫੀਸ ਤਹਿ ਕੀਤੀ ਗਈ ਹੈ ਇਸ ਲਈ ਕੋਈ ਰਿਸ਼ਵਤ ਦੇਣਾ ਜਾਂ ਮੰਗਣਾ ਕਾਨੂੰਨ ਦੇ ਖਿਲਾਫ ਹੈ ਅਤੇ ਆਪਣਾ ਲੋੜੀਂਦਾ ਕੰਮ ਉਸੇ ਕਾਨੂੰਨ ਤਹਿਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ।
ਇਸ ਮੌਕੇ ਵਿਸ਼ੇਸ਼ ਮਹਿਮਾਨ ਐਸ.ਡੀ.ਐਮ ਡਾ. ਆਰ ਪੀ. ਸਿੰਘ ਨੇ ਨਾਗਰਿਕਾਂ ਨੂੰ ਭਾਰਤ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਦਸਦਿਆਂ ਕਿਹਾ ਕਿ ਕਿਸੇ ਵਿਅਕਤੀ ਵਲੋੱ ਦਫਤਰੀ ਕਾਰਵਾਈ ਲਈ ਆਪ ਨੂੰ ਕਿਸੇ ਵੀ ਕਰਮਚਾਰੀ ਵਲੋੱ ਪ੍ਰੇਸ਼ਾਨ ਅਤੇ ਰਿਸ਼ਵਤ ਮੰਗਣ ਦੀ ਕੋਈ ਲਾਲਚ ਕਰਦਾ ਹੈ ਤਾਂ ਪ੍ਰਸ਼ਾਸ਼ਨ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਤਾਂ ਕਿ ਸਬੰਧਤ ਕਰਮਚਾਰੀ ਜਾਂ ਅਧਿਕਾਰੀ ਖਿਲਾਫ ਤੁਰੰਤ ਲੋੜੀਂਦੀ ਕਾਰਵਾਈ ਕਰਕੇ ਉਸ ਨੂੰ ਉਸੇ ਮੁਤਾਬਕ ਸਜ਼ਾ ਦਿਵਾਈ ਜਾ ਸਕੇ। ਨਾਲ ਹੀ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੇ ਸੁਚੇਤ ਕੀਤਾ ਕਿ ਜੇ ਕਿਸੇ ਵੀ ਖਾਣ ਪੀਣ ਦੇ ਸਮਾਨ ਵਿਚ ਕੋਈ ਮਿਲਾਵਟੀ ਸਮਾਨ ਦੀ ਵਰਤੋਂ ਕੀਤੀ ਜਾਂਦੀ ਨਜ਼ਰ ਆਵੇ ਤਾਂ ਤੁਰੰਤ ਮਿਲਾਵਟ ਖੋਰੀ ਨੂੰ ਠਲ ਪਾਉਣ ਲਈ ਫੂਡ ਸੈਫਟੀ ਐਕਟ ਅਨੁਸਾਰ ਜਰੂਰੀ ਲੋੜੀੱਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਨਿਗਮ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਿਉੱਸਪਲ ਕਾਰਪੋਰੇਸ਼ਨ ਵਿੱਚ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੇ ਲੋੜੀਂਦੇ ਕੰਮ ਲਈ ਕੋਈ ਵੀ ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ ਜਾਂ ਕੰਮ ਲਈ ਨਜ਼ਾਇਜ ਢੰਗ ਨਾਲ ਕੰਮ ਕਰਨ ਲਈ ਦੇਰੀ ਕਰਦਾ ਹੈ ਤਾਂ ਫੋਰਨ ਸਾਡੇ ਧਿਆਨ ਵਿਚ ਲਿਆਇਆ ਜਾਵੇ ਤਾਂ ਕਿ ਸਬੰਧਤ ਕਰਮਚਾਰੀ ਖਿਲਾਫ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਕਾਰਪੋਰੇਸ਼ਨ ਨੂੰ ਪੂਰਨ ਰੂਪ ਵਿਚ ਭ੍ਰਿਸ਼ਟਾਚਾਰ ਤੋਂ ਮੁਕਤ ਕੀਤਾ ਕਾ ਸਕੇ। ਤਜਿੰਦਰ ਸਿੰਘ ਸੰਧੂ ਡੀ.ਐਸ.ਪੀ ਵਿਜ਼ੀਲੈਂਸ ਨੇ ਸ਼ਹਿਰ ਵਾਸੀਆਂ ਨੂੰ ਵਧ ਰਹੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਕਾਫੀ ਸੁਚੇਤ ਰਹਿਣ ਲਈ ਜਾਗਰੂਕ ਕੀਤਾ
ਇਸ ਮੌਕੇ ਭਾਰਤ ਮਾਣਕ ਬਿਊਰੋ ਵੱਲੋਂ ਆਏ ਸ੍ਰੀਮਤੀ ਰੈਨੂ ਗੁਪਤਾ, ਡਾਇਰੈਕਟਰ ਅਤੇ ਸ਼੍ਰੀ ਵੀ.ਵੀ. ਸਿੰਘ, ਡਿਪਟੀ ਡਾਇਰੈਕਟਰ ਨੇ ਵੀ ਨਕਲੀ ਬੋਗਸ ‘ਆਈ.ਐਸ.ਆਈ ਮਾਰਕਾ’ ਅਤੇ ਸੋਨੇ ਦੀ ਪਰਖ ਲਈ ‘ਹਾਲ ਮਾਰਕਾ’ ਦਾ ਇਸਤੇਮਾਲ ਹੋਣ ਤੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਨਕਲੀ ਮਿਲਾਵਟੀ ਸੋਨੇ ਵਿਚ ਹੋ ਰਹੇ ਭ੍ਰਿਸ਼ਟਾਚਾਰ ਵਿਰੁਧ ਜਾਂਚ ਕਰਵਾਉਣ ਲਈ ਵੀ ਇਸ ਵਿਭਾਗ ਨੁੰ ਸਹਿਯੋਗ ਪ੍ਰੇਰਿਤ ਕੀਤਾ। ਇਸ ਮੌਕੇ ਸੈਮੀਨਾਰ ਵਿਚ ਸ਼ਮੂਲੀਅਤ ਕਰਨ ਵਾਲੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਇੰਜ਼. ਪੀ.ਐਸ ਵਿਰਦੀ ਪ੍ਰਧਾਨ, ਖਪਤਕਾਰ ਸੁਰਖਿਆ ਫੈਡਰੇਸ਼ਨ ਐਸ.ਏ.ਐਸ ਨਗਰ ਨੇ ਜੀ ਆਇਆ ਕਿਹਾ
ਇਸ ਸੈਮੀਨਾਰ ਵਿੱਚ ਕੌਂਸਲਰ ਸਤਵੀਰ ਸਿੰਘ ਧਨੋਆ, ਸ੍ਰੀਮਤੀ ਗੁਰਮੀਤ ਕੌਰ, ਫੈਮਲੀ ਪਲੈਨਿੰਗ ਅਸੋਸੀਏਸ਼ਨ ਦੇ ਸੀਨੀਅਰ ਅਧਿਕਾਰੀ, ਰਜੇਸ਼ ਬੇਰੀ ਬਰਾਂਚ ਮੈਨੇਜਰ ਅਤੇ ਬੀ.ਐਸ.ਆਈ ਵੱਲੋਂ ਸ਼੍ਰੀ ਦੀਪਕ ਕੁਮਾਰ, ਡਿਪਟੀ ਡਾਇਰੈਕਟਰ ਲੈਫ. ਕਰਨਲ ਐਸ.ਐਸ. ਸੋਹੀ, ਪੈਟਰਨ, ਇੰਜ਼. ਜੇ.ਐਸ. ਟਿਵਾਨਾ, ਸ਼੍ਰੀ ਐਮ.ਐਮ ਚੋਪੜਾ, ਸੀਨੀਅਰ ਮੀਤ ਪ੍ਰਧਾਨ, ਸੁਰਜੀਤ ਸਿੰਘ ਗਰੇਵਾਲ, ਜੈ.ਐਸ. ਸੈਂਹਬੀ, ਪੀ.ਡੀ. ਵਧਵਾ, ਪ੍ਰਵੀਨ ਕੁਮਾਰ ਕਪੂਰ, ਜਸਵੰਤ ਸਿੰਘ ਸੋਹਲ, ਸੋਹਨ ਲਾਲ ਸ਼ਰਮਾ, ਬਲਵਿੰਦਰ ਸਿੰਘ ਮੁਲਤਾਨੀ, ਵਿਜੇ ਸ਼ਰਮਾ, ਗੁਰਮੀਤ ਸਰੋਆ, ਮੈਡਮ ਸਰਬਜੀਤ ਕੌਰ, ਜਸਮੇਰ ਸਿੰਘ ਬਾਠ, ਐਸ.ਐਸ ਮਜੀਠੀਆ ਅਤੇ ਗੁਰਚਰਨ ਸਿੰਘ ਨੇ ਭਾਗ ਲਿਆ। ਸਟੇਜ਼ ਦੀ ਭੂਮਿਕਾ ਸੁਖਦੇਵ ਸਿੰਘ ਵਾਲੀਆ ਜਨਰਲ ਸਕੱਤਰ ਨੇ ਨਿਭਾਈ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …