nabaz-e-punjab.com

ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਨੇ ਖਾਲਸਾ ਕਾਲਜ ਵਿੱਚ 54ਵਾਂ ਸਥਾਪਨਾ ਦਿਵਸ ਮਨਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਦੀਆਂ ਦੋਵਾਂ ਬਰਾਂਚਾ ਵੱਲੋਂ 54ਵਾਂ ਸਥਾਪਨਾ ਦਿਵਸ ਖਾਲਸਾ ਕਾਲਜ ਫੇਜ਼ 3ਏ ਮੁਹਾਲੀ ਵਿੱਚ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਬਲਬੀਰ ਸਿੰਘ ਸਿੱਧੂ ਹਲਕਾ ਵਿਧਾਇਕ ਸਨ ਅਤੇ ਡਾ. ਹਰੀਸ਼ ਕੁਮਾਰੀ ਪ੍ਰਿੰਸੀਪਲ ਖਾਲਸਾ ਕਾਲਜ ਮੁਹਾਲੀ ਗੈਸਟ ਆਫ਼ ਆਨਰ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪ੍ਰੀਸ਼ਦ ਦੇ ਸਲਾਹਕਾਰ ਸ੍ਰੀ ਰਾਮ ਲਾਲ ਸੇਵਕ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੇ ਸਾਲ 2017 ਦੀ ਪ੍ਰੀਖਿਆ ਵਿੱਚ ਮੁਹਾਲੀ ਸ਼ਹਿਰ ਦੇ ਸਕੂਲਾਂ ਵਿੱਚੋਂ ਪਹਿਲੇ ਚਾਰ ਸਥਾਨਾਂ ਉਪਰ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੀਸ਼ਦ ਦੇ ਚਾਰ ਸੀਨੀਅਰ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲੀ ਬੱਚਿਆਂ ਨੇ ਭਰੂਣ ਹੱਤਿਆ, ਨਸ਼ਿਆਂ ਦੀ ਲਤ, ਵੱਧਦਾ ਪ੍ਰਦੂਸ਼ਣ, ਸਵੱਛਤਾ ਅਭਿਆਨ ਅਤੇ ਸਵਾਮੀ ਵਿਵੇਕਾਨੰਦ ਦੀ ਜੀਵਨੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਅਯਾਮ ਸੰਸਥਾ ਵੱਲੋਂ ਪੜਾਏ ਜਾ ਰਹੇ ਬਚਿਆਂ ਨੂੰ ਸੰਸਥਾ ਵੱਲੋਂ ਕਾਪੀਆਂ ਵੰਡੀਆਂ ਗਈਆਂ। ਮੰਚ ਸੰਚਾਲਨ ਗੁਰਦੀਪ ਸਿੰਘ ਨੇ ਕੀਤਾ। ਇਸ ਮੌਕੇ ਪ੍ਰਧਾਨ ਸ੍ਰੀ ਮਦਨਜੀਤ ਸਿੰਘ, ਸਕੱਤਰ ਸ੍ਰੀ ਅਸ਼ੋਕ ਪਵਾਰ, ਸ੍ਰੀ ਅਸ਼ੋਕ ਭਾਟੀਆ, ਸ੍ਰੀ ਏ ਆਰ ਕੁਮਾਰ, ਮਨਜੀਤ ਸਿੰਘ ਭੱਲਾ, ਬੀ.ਆਰ. ਸ਼ਰਮਾ, ਵੀ ਐਮ ਵਧਵਾ, ਵੀ ਕੇ ਵਿਜ, ਏ ਐਨ ਸ਼ਰਮਾ, ਰਜਵੰਤ ਸਿੰਘ, ਡਾ. ਊਮਾ ਸ਼ਰਮਾ, ਸ੍ਰੀ ਸਤੀਸ਼ ਕੌਸ਼ਲ, ਗਿਆਨ ਚੰਦ ਸ਼ਰਮਾ, ਵਿਜੈ ਧਵਨ, ਐਮ ਪੀ ਅਰੋੜਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…