ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਈਸਟ ਵੱਲੋਂ ਸਕੂਲੀ ਬੱਚਿਆਂ ਦੇ ਰਾਸ਼ਟਰੀ ਸਮੂਹ ਗਾਣ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਕਤੂਬਰ:
ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਈਸਟ ਵੱਲੋੱ ਰਾਜ ਪੱਧਰੀ ਰਾਸ਼ਟਰੀ ਸਮੂਹ ਗਾਨ ਮੁਕਾਬਲੇ ਗੋਲਡਨ ਬੈਲਜ ਪਬਲਿਕ ਸਕੂਲ ਸੈਕਟਰ-77 ਵਿਖੇ ਕਰਵਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਸਕੱਤਰ ਅਸ਼ੋਕ ਪਵਾਰ ਨੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਇੰਜ. ਅਮਰਜੀਤ ਸਿੰਘ ਵਾਲੀਆ, ਐਮ ਡੀ ਬੀ ਐੱਡ ਡਬਲਯੂ ਇੰਟਰਪ੍ਰਾਈਜਿਜ ਮੁਹਾਲੀ ਸਨ, ਜਦੋੱ ਕਿ ਸਮਾਗਮ ਦੀ ਪ੍ਰਧਾਨਗੀ ਪ੍ਰੀਸ਼ਦ ਦੇ ਰਾਸ਼ਟਰੀ ਸਕੱਤਰ ਹਰਿੰਦਰ ਗੁਪਤਾ ਨੇ ਕੀਤੀ। ਇਸ ਮੌਕੇ ਇੰਜ. ਦੀਪਕ ਚੱਡਾ, ਪ੍ਰੋ ਮੈਸ਼ ਐਸ ਏ ਐਸੋਸੀਏਟਸ ਚੰਡੀਗੜ੍ਹ, ਸੀਮਾ ਜੋਸ਼ੀ, ਰੀਜਨਲ ਸਕੱਤਰ ਸੰਗਠਨ (ਉੱਤਰ), ਕਰਨਲ ਸੀ ਐਸ ਬਾਵਾ ਡਾਇਰੈਕਟਰ ਗੋਲਡਨ ਬੈਲਜ ਪਬਲਿਕ ਸਕੂਲ ਬਤੌਰ ਗੈਸਟ ਆਫ਼ ਆਨਰ ਸ਼ਾਮਲ ਹੋਏ ਅਤੇ ਡਾ. ਰਾਜੇਸ਼ ਪੁਰੀ ਰੀਜਨਲ ਸਕੱਤਰ ਸੇਵਾ ਬਤੌਰ ਕੇਂਦਰੀ ਨਿਰੀਖਕ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਜਯੋਤੀ ਪ੍ਰਚੰਡ ਕਰਨ ਉਪਰੰਤ ਵੰਦੇ ਮਾਤਰਮ ਗਾਨ ਨਾਲ ਕੀਤੀ। ਇਸ ਪ੍ਰਤੀਯੋਗਤਾ ਵਿੱਚ ਪੰਜਾਬ ਈਸਟ ਦੀਆਂ ਵੱਖ-ਵੱਖ ਬ੍ਰਾਂਚਾਂ ਤੋੱ ਆਈਆਂ 11 ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਹਿੰਦੀ ਅਤੇ ਸੰਸਕ੍ਰਿਤ ਗੀਤ ਪੇਸ਼ ਕੀਤੇ।
ਮੁਕਾਬਲੇ ਉਪਰੰਤ ਡੀ ਏ ਵੀ ਪਬਲਿਕ ਸਕੂਲ, ਪਟਿਆਲਾ ਦੀ ਟੀਮ ਨੂੰ ਜੇਤੂ ਕਰਾਰ ਦਿੱਤਾ ਗਿਆ। ਜਿਸ ਨੇ ਭਾਰਤ ਵਿਕਾਸ ਪ੍ਰੀਸ਼ਦ ਲਕਸ਼ਮੀ ਬਾਈ ਪਟਿਆਲਾ ਬ੍ਰਾਂਚ ਦੀ ਟੀਮ ਵਜੋਂ ਹਿੱਸਾ ਲਿਆ ਸੀ। ਇਹ ਟੀਮ ਹੁਣ 29 ਅਕਤੂਬਰ ਨੂੰ ਪਟਿਆਲਾ ਵਿੱਚ ਹੋਣ ਵਾਲੀ ਰੀਜਨਲ ਸਮੂਹ ਗਾਨ ਪ੍ਰਤੀਯੋਗਤਾ ਵਿਚ ਹਿੱਸਾ ਲਵੇਗੀ। ਇਸ ਮੌਕੇ ਸਟੇਟ ਪ੍ਰਧਾਨ ਸ੍ਰੀ ਕੇ ਕੇ ਸੂਦ ਨੇ ਬੋਲਦਿਆਂ ਕਿਹਾ ਕਿ ਇਸ ਪ੍ਰਤੀਯੋਗਿਤਾ ਦਾ ਮੰਤਵ ਸਕੂਲੀ ਬੱਚਿਆਂ ਵਿੱਚ ਦੇਸ਼-ਪਿਆਰ ਦਾ ਜਜ਼ਬਾ ਭਰਨਾ ਹੈ। ਸ੍ਰੀ ਰਾਕੇਸ਼ ਸਹਿਗਲ, ਨੈਸ਼ਨਲ ਸਕੱਤਰ, ਡ. ਰਾਜੇਸ਼ ਪੁਰੀ ਰੀਜਨਲ ਸਕੱਤਰ ਅਤੇ ਸ੍ਰੀਮਤੀ ਸੀਮਾ ਜੋਸ਼ੀ ਰੀਜਨਲ ਸਕੱਤਰ ਸੰਗਠਨ (ਉੱਤਰ) ਨੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਚਲਾਏ ਜਾ ਰਹੇ ਲੋਕ ਭਲਾਈ ਦੇ ਕੰਮਾਂ ਬਾਰੇ ਚਾਨਣਾ ਪਾਇਆ।
ਇਸ ਮੌਕੇ ਤੇ ਸਰਵ ਸ੍ਰੀ ਰਾਕੇਸ਼ ਸਹਿਗਲ ਰਾਸ਼ਟਰੀ ਸਕੱਤਰ, ਸ਼ੁਸ਼ੀਲ ਸਿੰਗਲਾ ਸਟੇਟ ਪੈਟਰਨ, ਕੇ ਕੇ ਸੂਦ ਸਟੇਟ ਪ੍ਰਧਾਨ, ਬਲਜਿੰਦਰ ਬਿੱਟੂ ਸਟੇਟ ਸਕੱਤਰ, ਸੋਮਨਾਥ ਸ਼ਰਮਾ ਸਟੇਟ ਵਿੱਤ ਸਕੱਤਰ, ਜੀਤ ਗੋਗੀਆ ਸਟੇਟ ਸੰਗਠਨ ਸਕੱਤਰ, ਅਮਿਤ ਡੋਗਰਾ ਸਟੇਟ ਸੰਯੋਜਕ ਨੈਸ਼ਨਲ ਗਰੁੱਪ ਸੌਂਗ ਕੰਪੀਟੀਸ਼ਨ, ਗੋਪਾਲ ਸ਼ਰਮਾ, ਸਟੇਟ ਮੀਤ ਪ੍ਰਧਾਨ, ਤਿਲਕ ਰਾਜ ਵਧਵਾ, ਸਟੇਟ ਸਕੱਤਰ ਚੰਡੀਗੜ੍ਹ, ਗੁਰਦੀਪ ਸਿੰਘ, ਸਟੇਟ ਸੰਯੋਜਕ ਸੰਸਕਾਰ, ਗਿਆਨ ਚੰਦ ਸ਼ਰਮਾ ਜਿਲ੍ਹਾ ਪ੍ਰਧਾਨ, ਵਿਜਯ ਧਵਨ ਜ਼ਿਲ੍ਹਾ ਸਕੱਤਰ ਅਤੇ ਅਨਿਲ ਸ਼ਰਮਾ ਮੁਹਾਲੀ ਕੋਆਰਡੀਨੇਟਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…