ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਇੰਟਰ ਸਕੂਲ ਭਾਰਤ ਕੋ ਜਾਨੋ ਕੁਇਜ ਮੁਕਾਬਲੇ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਨਵੰਬਰ:
ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਦੀਆਂ ਦੋਵਾਂ ਬਰਾਂਚਾਂ ਵੱਲੋੱ ਸ਼ਿਵਾਲਿਕ ਪਬਲਿਕ ਸਕੂਲ, ਫੇਜ਼-6, ਮੁਹਾਲੀ ਵਿਖੇ ਭਾਰਤ ਕੋ ਜਾਨੋ ਕੁਇਜ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਸਕੱਤਰ ਅਸ਼ੋਕ ਪਵਾਰ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਅਸ਼ੋਕ ਗੁਪਤਾ, ਮੈਨੇਜਿੰਗ ਡਾਇਰੈਕਟਰ ਡਾਇਪਲਾਸਟ ਕੰਪਨੀ, ਮੁਹਾਲੀ ਬਤੌਰ ਮੁੱਖ ਮਹਿਮਾਨ ਅਤੇ ਸ੍ਰੀਮਤੀ ਅਨੂਪ ਕਿਰਨ ਕੌਰ, ਪ੍ਰਿੰਸੀਪਲ ਸ਼ਿਵਾਲਿਕ ਪਬਲਿਕ ਸਕੂਲ, ਫੇਜ਼-6 ਮੁਹਾਲੀ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।
ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦਾ ਸ਼ੁੱਭ-ਆਰੰਭ ਜਯੋਤੀ ਪ੍ਰਚੰਡ ਕਰਨ ਉਪਰੰਤ ਵੰਦੇ ਮਾਤਰਮ ਗਾਨ ਨਾਲ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੁਹਾਲੀ ਦੇ ਵੱਖ-ਵੱਖ ਸਕੂਲਾਂ ਦੀਆਂ 24 ਟੀਮਾਂ ਨੇ ਜੂਨੀਅਰ ਅਤੇ ਸੀਨੀਅਰ ਕੈਟਾਗਰੀ ਵਿੱਚ ਭਾਗ ਲਿਆ। ਜੂਨੀਅਰ ਕੈਟਾਗਰੀ ਵਿੱਚ ਸ਼ਾਸ਼ਤਰੀ ਮਾਡਲ ਸਕੂਲ, ਫੇਜ਼-1, ਮੁਹਾਲੀ ਅਤੇ ਸੀਨੀਅਰ ਕੈਟਾਗਰੀ ਵਿੱਚ ਸ਼ਿਵਾਲਿਕ ਪਬਲਿਕ ਸਕੂਲ, ਫੇਜ਼-6, ਮੁਹਾਲੀ ਦੀ ਟੀਮ ਨੂੰ ਮੁਹਾਲੀ ਬਰਾਂਚ ਦੀਆਂ ਟੀਮਾਂ ਵੱਲੋਂ ਜੇਤੂ ਕਰਾਰ ਦਿੱਤਾ ਗਿਆ ਜਦੋਂ ਕਿ ਮਹਾਰਾਣਾ ਪ੍ਰਤਾਪ ਬਰਾਂਚ ਵੱਲੋਂ ਜੂਨੀਅਰ ਅਤੇ ਸੀਨੀਅਰ ਦੋਹਾਂ ਕੈਟਗਿਰੀਆਂ ਵਿੱਚ ਗੋਲਡਨ ਬੈਲਜ ਪਬਲਿਕ ਸਕੂਲ, ਸੈਕਟਰ-77, ਮੁਹਾਲੀ ਦੀਆਂ ਟੀਮਾਂ ਨੂੰ ਜੇਤੂ ਕਰਾਰ ਦਿੱਤਾ ਗਿਆ। ਹੁਣ ਜੇਤੂ ਟੀਮਾਂ 19 ਨਵੰਬਰ ਨੂੰ ਸੰਗਰੂਰ ਵਿੱਚ ਹੋਣ ਵਾਲੇ ਰਾਜ ਪੱਧਰ ਦੀ ਭਾਰਤ ਕੋ ਜਾਨੋ ਕੁਇਜ ਪ੍ਰੋਗਰਾਮ ਵਿੱਚ ਭਾਗ ਲੈਣਗੀਆਂ। ਸ੍ਰੀ ਗੁਰਦੀਪ ਸਿੰਘ ਅਤੇ ਸ੍ਰੀ ਕਮਲ ਗਰੋਵਰ ਨੇ ਕੁਇਜ ਮਾਸਟਰ ਦੀ ਭੂਮਿਕਾ ਨਿਭਾਈ। ਸ੍ਰੀ ਮਦਨਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਅਸ਼ੋਕ ਪਵਾਰ ਨੇ ਭਾਰਤ ਵਿਕਾਸ ਮੁਹਾਲੀ ਦੀਆਂ ਬ੍ਰਾਂਚਾਂ ਵੱਲੋੱ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਐਸ ਕੇ ਵਿਜ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਰਵ ਸ੍ਰੀ ਏ ਆਰ ਕੁਮਾਰ, ਵੀ ਐਮ ਵਧਵਾ, ਧਰਮਵੀਰ ਸਲਵਾਨ, ਗੁਰਿੰਦਰ ਸਿੰਘ, ਰਾਜਿੰਦਰ ਗੁਪਤਾ, ਏ ਡੀ ਬੱਬਰ, ਡੀ ਆਰ ਮੋਦੀ, ਐਸ ਕੇ ਬਹਿਲ ਅਤੇ ਡੀ ਪਰਾਸ਼ਰ ਆਦਿ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…